Viral Video: ‘ਮਾਰ…ਮਾਰ…ਹੁਣ ਮਾਰ’, Delhi Metro ਵਿੱਚ ਹਾਈ ਵੋਲਟੇਜ ਡਰਾਮਾ, Video ਹੋਇਆ Viral

Updated On: 

13 Oct 2025 13:34 PM IST

Delhi Metro Fight Viral Video: ਇਸ ਵੀਡੀਓ ਨੂੰ X (ਪਹਿਲਾਂ ਟਵਿੱਟਰ) 'ਤੇ @gharkekalesh ਹੈਂਡਲ ਵਲੋਂ ਸ਼ੇਅਰ ਕੀਤਾ ਗਿਆ ਸੀ, ਜਿਸਦੇ ਕੈਪਸ਼ਨ ਵਿੱਚ ਇਸ ਨੂੰ ਦਿੱਲੀ ਮੈਟਰੋ 'ਵਿੱਚ ਆਦਮੀ ਅਤੇ ਔਰਤ ਵਿਚਕਾਰ ਜਾ ਕਲੇਸ਼ ਦੱਸਿਆ ਗਿਆ ਹੈ। ਇਸ ਵੀਡੀਓ ਨੂੰ 64 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਇਸ 'ਤੇ ਕਈ ਕਮੈਂਟ ਵੀ ਆਏ ਹਨ।

Viral Video: ਮਾਰ...ਮਾਰ...ਹੁਣ ਮਾਰ, Delhi Metro  ਵਿੱਚ ਹਾਈ ਵੋਲਟੇਜ ਡਰਾਮਾ, Video ਹੋਇਆ Viral

Image Credit source: X/@gharkekalesh

Follow Us On

ਦਿੱਲੀ ਮੈਟਰੋ (Delhi Metro) ਇੱਕ ਵਾਰ ਫਿਰ “ਜੰਗ ਦਾ ਮੈਦਾਨ” ਬਣ ਗਈ ਹੈ। ਚੱਲਦੀ ਮੈਟਰੋ, ਤੋਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਦੂਜੇ ਯਾਤਰੀ ਨੂੰ ਇਹ ਕਹਿ ਕੇ ਭੜਕਾ ਰਹੀ ਹੈ “ਮੈਨੂੰ ਮਾਰ, ਹੁਣ ਮਾਰ !” ਆਦਮੀ ਦਾ ਆਰੋਪ ਹੈ ਕਿ ਔਰਤ ਨੇ ਉਸ ‘ਤੇ ਪਹਿਲਾਂ ਹੱਥ ਚੁੱਕਿਆ, ਜਦੋਂ ਕਿ ਦੂਜਾ ਯਾਤਰੀ ਉਸ ਨੂੰ ਗਾਲ੍ਹਾਂ ਕੱਢਣ ਦਾ ਆਰੋਪ ਲਗਾਉਂਦੇ ਹੋਏ ਤੇਜ ਆਵਾਜ ਵਿੱਚ ਜਵਾਬ ਦਿੰਦਾ ਹੈ। ਇਹ ਸਿਰਫ਼ 19 ਸਕਿੰਟ ਦਾ ਵੀਡੀਓ ਇੰਟਰਨੈੱਟ ‘ਤੇ ਇੱਕ ਹਾਈ-ਵੋਲਟੇਜ ਡਰਾਮਾ ਬਣ ਗਿਆ ਹੈ, ਜਿਸ ‘ਤੇ ਨੇਟੀਜ਼ਨ ਕਈ ਤਰੀਕਿਆਂ ਨਾਲ ਕਮੈਂਟ ਕਰ ਰਹੇ ਹਨ।

ਇਸ ਵਾਇਰਲ ਵੀਡੀਓ ਵਿੱਚ ਔਰਤ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡਿੰਗ ਕਰ ਰਹੀ ਹੈ, ਜੋ ਨੇੜੇ ਖੜ੍ਹੇ ਇੱਕ ਯਾਤਰੀ ਨੂੰ ਪੁੱਛਦੀ ਹੈ, “ਤੁੰ ਮੈਨੂੰ ਕਿਵੇਂ ਮਾਰਿਆ?” ਯਾਤਰੀ ਉਸ ਨੂੰ ਜਾਣ ਦਾ ਇਸ਼ਾਰਾ ਕਰਕੇ ਜਵਾਬ ਦਿੰਦਾ ਹੈ। ਇਸ ਨਾਲ ਵੀਡੀਓ ਬਣਾਉਣ ਵਾਲੀ ਹੋਰ ਗੁੱਸੇ ਵਿੱਚ ਆ ਜਾਂਦੀ ਹੈ, ਜੋ ਫਿਰ ਚੀਕਦੀ ਹੈ ਅਤੇ ਕਹਿੰਦਾ ਹੈ “ਮੈਨੂੰ ਮਾਰ, ਮੈਨੂੰ ਮਾਰ, ਹੁਣ ਮਾਰ” ।

ਇਹ ਵੀ ਦੇਖੋ:Video: ਕਦੇ ਦੇਖਿਆ ਹੈ ਅਜਿਹਾ Singer? ਬਿਨਾਂ ਮਾਈਕ ਤੋਂ ਗਾਉਣ ਲਈ ਲਾਇਆ ਅਜਿਹਾ ਜੁਗਾੜ, Viral ਹੋ ਗਿਆ ਵੀਡੀਓ

ਜਦੋਂ ਦੂਜੀ ਔਰਤ ਦੋਵਾਂ ਦੀ ਤਕਰਾਰ ਰੁਕਵਾਉਣ ਲਈ ਆਉਂਦੀ ਹੈ, ਤਾਂ ਔਰਤ ਗੁੱਸੇ ਨਾਲ ਪੁੱਛਦੀ ਹੈ, “ਤੂੰ ਕੌਣ ਹੈਂ ਇਸਦੀ ?” ਫਿਰ ਉਹ ਆਦਮੀ ਤੋਂ ਕੈਮਰਾ ਹਟਾ ਕੇ ਉਸ ਔਰਤ ਵੱਲ ਮੋੜ ਦਿੰਦੀ ਹੈ। ਉਸਤੋਂ ਬਾਅਦ ਉਹ ਆਦਮੀ ਵੀਡੀਓ ਬਣਾਉਣ ਵਾਲੀ ਔਰਤ ਨੂੰ ਪੁੱਛਦਾ ਹੈ, “ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਗਾਲ੍ਹਾਂ ਕੱਢਣ ਦੀ?” ਵੀਡੀਓ ਉੱਥੇ ਹੀ ਖਤਮ ਹੋ ਜਾਂਦਾ ਹੈ।

ਇਹਵੀਦੇਖੋ:Viral Video: ਕੈਂਸਰ ਨਾਲ ਲੜ ਰਹੀ ਕੁੜੀ ਨੇ ਡਾਕਟਰ ਨਾਲ ਬਣਾਈ ਮਜ਼ੇਦਾਰ Reel, ਲੱਖਾਂ ਲੋਕਾਂ ਨੇ ਕੀਤੀ ਤਾਰੀਫ !

ਮਜ਼ੇ ਦੀ ਗੱਲ ਇਹ ਹੈ ਕਿ ਉਸ ਸਮੇਂ ਕੋਚ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ ਅਤੇ ਕਿਸੇ ਨੇ ਵੀ ਲੜਾਈ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਦੀ ਬਜਾਏ ਉਹ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ।

ਇਸ ਵੀਡੀਓ ਨੂੰ X (ਪਹਿਲਾਂ ਟਵਿੱਟਰ) ‘ਤੇ @gharkekalesh ਹੈਂਡਲ ਵਲੋਂ ਸ਼ੇਅਰ ਕੀਤਾ ਗਿਆ ਸੀ। ਜਿਸਦੀ ਕੈਪਸ਼ਨ ਵਿੱਚ ਇਸਨੂੰ ਦਿੱਲੀ ਮੈਟਰੋ ‘ਚ ਆਦਮੀ ਅਤੇ ਔਰਤ ਵਿਚਕਾਰ ਕਲੇਸ਼ ਦੱਸਿਆ ਗਿਆ ਸੀ। ਵੀਡੀਓ ਨੂੰ ਹੁਣ ਤੱਕ 64 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਬਹੁਤ ਸਾਰੇ ਯੂਜ਼ਰਸ ਨੇ ਕਮੈਂਟਸ ਵੀ ਕੀਤੇ ਹਨ।

ਇੱਕ ਯੂਜ਼ਰ ਨੇ ਕਮੈਂਟ ਕੀਤਾ “ਇਸਨੂੰ ਦਿੱਲੀ ਮੈਟਰੋ ਨਾ ਕਹੋ, ਇਸਨੂੰ ਕਲੇਸ਼ ਮੈਟਰੋ ਕਹੋ”। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਮਜ਼ਾਕ ਉਡਾਇਆ,”ਓ ਭਰਾ, ਮਾਰ ਕੇ ਹੀ ਦੱਸ ਦੇ, ਕਿਵੇਂ ਮਾਰਿਆ” । ਇੱਕ ਹੋਰ ਯੂਜ਼ਰ ਨੇ ਪੁੱਛਿਆ, “ਕੀ ਇਹ ਕੁੜੀ ਦੀ ਆਵਾਜ਼ ਸੀ ਜਾਂ ਮੁੰਡੇ ਦੀ?”

ਵੀਡੀਓਇਥੇਦੇਖੋ