Viral Video: ਵਾਲਾਂ ਨੂੰ ਕਰਲ ਕਰਨ ਲਈ ਕੁੜੀ ਨੇ ਲਗਾਇਆ ਕਮਾਲ ਦਾ ਜੁਗਾੜ, ਬਚਾਏ ਪਾਰਲਰ ਜਾਣ ਦੇ ਪੈਸੇ | Girls seen doing curls by using a rod video went viral read full news details in Punjabi Punjabi news - TV9 Punjabi

Viral Video: ਵਾਲਾਂ ਨੂੰ ਕਰਲ ਕਰਨ ਲਈ ਕੁੜੀ ਨੇ ਲਗਾਇਆ ਕਮਾਲ ਦਾ ਜੁਗਾੜ, ਬਚਾਏ ਪਾਰਲਰ ਜਾਣ ਦੇ ਪੈਸੇ

Published: 

26 Aug 2024 10:40 AM

Viral Video: ਦੋ ਕੁੜੀਆਂ ਨੇ ਆਪਣੇ ਵਾਲਾਂ ਨੂੰ ਕਰਲ ਕਰਨ ਲਈ ਅਜਿਹਾ ਜੁਗਾੜ ਲਗਾਇਆ ਕਿ ਪਾਰਲਰ ਜਾਣ ਦੀ ਪਰੇਸ਼ਾਨੀ ਖਤਮ ਹੋ ਗਈ ਹੈ। ਇਹ ਦੇਖਣ ਲਈ ਵੀਡੀਓ ਦੇਖੋ ਕਿ ਤੁਸੀਂ ਬਿਨਾਂ ਕਿਸੇ ਕਰਲਰ ਮਸ਼ੀਨ ਦੇ ਘਰ ਵਿੱਚ ਆਪਣੇ ਵਾਲਾਂ ਨੂੰ ਕਿਵੇਂ ਕਰਲ ਕਰ ਸਕਦੇ ਹੋ।

Viral Video: ਵਾਲਾਂ ਨੂੰ ਕਰਲ ਕਰਨ ਲਈ ਕੁੜੀ ਨੇ ਲਗਾਇਆ ਕਮਾਲ ਦਾ ਜੁਗਾੜ, ਬਚਾਏ ਪਾਰਲਰ ਜਾਣ ਦੇ ਪੈਸੇ

ਵਾਲਾਂ ਨੂੰ ਕਰਲ ਕਰਨ ਲਈ ਕੁੜੀ ਨੇ ਲਗਾਇਆ ਕਮਾਲ ਦਾ ਜੁਗਾੜ

Follow Us On

ਜੇਕਰ ਕੁੜੀਆਂ ਨੇ ਕਿਸੇ ਪਾਰਟੀ ਜਾਂ ਫੰਕਸ਼ਨ ‘ਤੇ ਜਾਣਾ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਪਾਰਲਰ ‘ਚ ਜਾਂਦੀਆਂ ਹਨ। ਜਿੱਥੇ ਉਨ੍ਹਾਂ ਨੂੰ ਵਧੀਆ ਮੇਕਓਵਰ ਮਿਲਦਾ ਹੈ। ਮੇਕਓਵਰ ਵਿੱਚ ਹਰ ਚੀਜ਼ ਸ਼ਾਮਲ ਹੁੰਦੀ ਹੈ ਜਿਵੇਂ ਕਿ ਫੇਸ਼ੀਅਲ, ਹੇਅਰ ਸਟਾਈਲ ਆਦਿ। ਜਿੱਥੇ ਵੱਡੇ-ਵੱਡੇ ਬਿੱਲ ਵੀ ਆਉਂਦੇ ਹਨ ਅਤੇ ਸਮੇਂ ਸਿਰ ਅਦਾ ਕਰਨੇ ਪੈਂਦੇ ਹਨ। ਹੁਣ ਪੈਸੇ ਅਤੇ ਸਮਾਂ ਦੋਵੇਂ ਬਚਾਉਣ ਲਈ ਇਨ੍ਹਾਂ ਕੁੜੀਆਂ ਨੇ ਅਜਿਹਾ ਹੱਲ ਕੱਢਿਆ ਕਿ ਘਰ ਬੈਠੇ ਹੀ ਕੰਮ ਹੋ ਗਿਆ। ਕੰਮ ਤਾਂ ਹੋ ਗਿਆ ਪਰ ਅੰਤ ਵਿੱਚ ਇਸ ਕਾਰਨਾਮੇ ਦਾ ਨਤੀਜਾ ਵੀ ਭੁਗਤਣਾ ਪਿਆ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਕੁੜੀਆਂ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ ਵੀਡੀਓ ‘ਚ ਨਜ਼ਰ ਆ ਰਹੀਆਂ ਕੁੜੀਆਂ ਨੇ ਕਿਸੇ ਪਾਰਟੀ ਜਾਂ ਫੰਕਸ਼ਨ ‘ਚ ਜਾਣਾ ਸੀ। ਇਸ ਦੇ ਲਈ ਉਨ੍ਹਾਂ ‘ਚੋਂ ਇਕ ਨੂੰ ਆਪਣੇ ਵਾਲ ਕਰਲ ਕਰਵਾਉਣੇ ਸੀ। ਹੁਣ ਜੇਕਰ ਇਹ ਕੁੜੀਆਂ ਵਾਲਾਂ ਨੂੰ ਕਰਲ ਕਰਵਾਉਣ ਪਾਰਲਰ ਜਾਂਦੀਆਂ ਤਾਂ ਇਨ੍ਹਾਂ ਦਾ ਕਾਫੀ ਭਾਰੀ ਬਿੱਲ ਆ ਜਾਂਦਾ ਅਤੇ ਸਮੇਂ ਵੀ ਕਾਫੀ ਚਲਾ ਜਾਂਦਾ। ਅਜਿਹੇ ‘ਚ ਇਨ੍ਹਾਂ ਕੁੜੀਆਂ ਨੇ ਆਪਣੇ ਵਾਲਾਂ ਨੂੰ ਕਰਲ ਕਰਨ ਲਈ ਪੁਰਾਣੇ ਦੇਸੀ ਤਰੀਕੇ ਨੂੰ ਅਜ਼ਮਾਇਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਕੁੜੀਆਂ ਵਿੱਚੋਂ ਇੱਕ ਲੋਹੇ ਦੇ ਬਰਤਨ ਨੂੰ ਅੱਗ ਵਿੱਚ ਗਰਮ ਕਰਦੀ ਹੈ। ਫਿਰ ਉਹ ਦੂਸਰੀ ਕੁੜੀ ਦੇ ਵਾਲਾਂ ਨੂੰ ਕਰਲ ਕਰਨ ਲਈ ਉਸ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੀ ਹੈ। ਇਸ ਦੌਰਾਨ ਜਦੋਂ ਕੁੜੀ ਵਾਲਾਂ ਤੋਂ ਕਰਲ ਹਟਾਉਣ ਲੱਗਦੀ ਹੈ ਤਾਂ ਅਚਾਨਕ ਦੂਜੀ ਕੁੜੀ ਦੇ ਕੰਨ ਸੜ ਗਏ ਅਤੇ ਉਹ ਚੀਕਣ ਲੱਗ ਪਈ। ਇਸ ਤੋਂ ਬਾਅਦ ਕੁੜੀ ਆਪਣੇ ਵਾਲਾਂ ਵੱਲ ਦੇਖਦੀ ਹੈ। ਹਾਲਾਂਕਿ ਵਾਲ ਠੀਕ ਤਰ੍ਹਾਂ ਨਾਲ ਕਰਲ ਹੋਏ ਸਨ ਪਰ ਇਸ ਦੌਰਾਨ ਕੁੜੀ ਦਾ ਇਕ ਕੰਨ ਵੀ ਸੜ ਗਿਆ ਸੀ।

ਇਹ ਵੀ ਪੜ੍ਹੋ- ਕੁੜੀਆਂ ਨਾਲ ਕਰ ਰਿਹਾ ਸੀ ਮਸਤੀ, ਮਾਂ ਨੇ ਰੰਗੇ ਹੱਥੋਂ ਫੱੜ ਕੇ ਸਿਖਾਇਆ ਸਬਕ

ਵੀਡੀਓ ਨੂੰ @rs_makeover_nd_academy ਨਾਮ ਦੇ ਪੇਜ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 50 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 4 ਲੱਖ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਕਈ ਲੋਕਾਂ ਨੇ ਵੀਡੀਓ ‘ਤੇ ਕੁਮੈਂਟ ਕਰਕੇ ਇਨ੍ਹਾਂ ਕੁੜੀਆਂ ਦਾ ਮਜ਼ਾਕ ਵੀ ਉਡਾਇਆ ਹੈ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਬੇਚਾਰੀ ਕੁੜੀ ਦਾ ਕੰਨ ਸਾੜ ਦਿੱਤਾ। ਦੂਜੇ ਨੇ ਲਿਖਿਆ- ਮਜ਼ਾਕ ਨਾ ਬਣਾਓ, ਆਪਣੇ ਬਜ਼ੁਰਗਾਂ ਨੂੰ ਪੁੱਛੋ, ਇਹ ਬਹੁਤ ਪੁਰਾਣਾ ਤਰੀਕਾ ਹੋਇਆ ਕਰਦਾ ਸੀ। ਤੀਜੇ ਨੇ ਲਿਖਿਆ- ਵਾਲਾਂ ਦੇ ਨਾਲ-ਨਾਲ ਕੰਨਾਂ ‘ਤੇ ਵੀ ਡਿਜ਼ਾਈਨ ਬਣਾ ਦਿੱਤਾ।

Exit mobile version