Ajab-Gajab: ਲੁਧਿਆਣਾ ਹਾਈਵੇਅ ‘ਤੇ ਕੁੜੀਆਂ ਨੇ ਕੀਤਾ ਅਸ਼ਲੀਲ ਦਾ ਡਾਂਸ, ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ Video

rajinder-arora-ludhiana
Updated On: 

17 Apr 2025 14:09 PM

ਤਾਜ਼ਾ ਮਾਮਲਾ ਲੁਧਿਆਣਾ ਹਾਈਵੇਅ ਗਿਆਸਪੁਰ ਚੌਕ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ੋਸ਼ਲ ਮੀਡੀਆ ਤੇ ਵਾਇਰਸ ਹੋਣ ਲਈ ਦੋ ਕੁੜੀਆਂ ਸੜਕ ਦੇ ਵਿਚਕਾਰ ਨੱਚਦੀਆਂ ਦਿਖਾਈ ਦਿੱਤੀਆਂ।ਨੈਸ਼ਨਲ ਹਾਈਵੇਅ 'ਤੇ ਸੜਕ ਦੇ ਵਿਚਕਾਰ ਇਸ ਤੁਰ੍ਹਾਂ ਨੱਚਣ ਕਾਰਨ, ਦੋਵੇਂ ਕੁੜੀਆਂ ਕਿਸੇ ਵੀ ਸਮੇਂ ਕਿਸੇ ਵਾਹਨ ਦੀ ਲਪੇਟ ਵਿੱਚ ਆ ਸਕਦੀਆਂ ਸਨ।

Ajab-Gajab: ਲੁਧਿਆਣਾ ਹਾਈਵੇਅ ਤੇ ਕੁੜੀਆਂ ਨੇ ਕੀਤਾ ਅਸ਼ਲੀਲ ਦਾ ਡਾਂਸ, ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ Video
Follow Us On

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਰੀਲਾਂ ਬਣਾ ਕੇ ਸੋਸ਼ਲ ਮੀਡੀਆ ‘ਤੇ ਸਟਾਰ ਬਣਨ ਦੀ ਆਦਤ ਪੈ ਗਈ ਹੈ। ਲੋਕ ਸੋਸ਼ਲ ਮੀਡੀਆ ‘ਤੇ ਲਾਈਕਸ ਅਤੇ ਕੁਮੈਂਟ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਉਹ ਇਸ ਗੱਲ ਵੱਲ ਵੀ ਧਿਆਨ ਨਹੀਂ ਦੇ ਰਹੇ ਕਿ ਰੀਲ ਬਣਾਉਣ ਦੀ ਜਗ੍ਹਾ ਸਹੀ ਹੈ ਜਾਂ ਨਹੀਂ।

ਖਾਸ ਕਰਕੇ ਮੁੰਡੇ ਅਤੇ ਕੁੜੀਆਂ ਰੀਲਾਂ ਬਣਾਉਣ ਦਾ ਇੰਨ੍ਹਾਂ ਜਨੂੰਨ ਹੈ ਕਿ ਉਹ ਨਾ ਤਾਂ ਕਿਸੇ ਤੋਂ ਡਰਦੇ ਹਨ ਅਤੇ ਨਾ ਹੀ ਕਿਸੇ ਤੋਂ ਸ਼ਰਮਿੰਦਾ ਹੁੰਦੇ ਹਨ। ਲੋਕ ਰੀਲਾਂ ਨੂੰ ਕਿਤੇ ਵੀ ਅਤੇ ਕਿਸੇ ਵੀ ਸਮੇਂ ਬਣਾਉਣ ਲਈ ਕੁਝ ਵੀ ਕਰਦੇ ਹਨ, ਭਾਵੇਂ ਉਹ ਭੀੜ-ਭੜੱਕੇ ਵਾਲਾ ਬੱਸ ਸਟੈਂਡ ਹੋਵੇ ਜਾਂ ਭੀੜ-ਭੜੱਕੇ ਵਾਲਾ ਬਾਜ਼ਾਰ ਜਾਂ ਹਾਈਵੇਅ। ਕਿਤੇ ਵੀ ਅਜਿਹੇ ਲੋਕ ਨੱਚਣਾ ਸ਼ੁਰੂ ਕਰ ਦਿੰਦੇ ਹਨ।

ਗਿਆਸਪੁਰ ਚੌਕ ਦਾ ਮਾਮਲਾ

ਤਾਜ਼ਾ ਮਾਮਲਾ ਲੁਧਿਆਣਾ ਹਾਈਵੇਅ ਗਿਆਸਪੁਰ ਚੌਕ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ੋਸ਼ਲ ਮੀਡੀਆ ਤੇ ਵਾਇਰਸ ਹੋਣ ਲਈ ਦੋ ਕੁੜੀਆਂ ਸੜਕ ਦੇ ਵਿਚਕਾਰ ਨੱਚਦੀਆਂ ਦਿਖਾਈ ਦਿੱਤੀਆਂ। ਉਹਨਾਂ ਨੂੰ ਰੀਲ ਬਣਾਉਣ ਦਾ ਇਨ੍ਹਾਂ ਕ੍ਰੈਜ਼ ਸੀ ਕਿ ਉਹਨਾਂ ਨੇ ਟ੍ਰੈਫ਼ਿਕ ਦੇ ਨਿਯਮਾਂ ਨੂੰ ਛਿਕੇ ਟੰਗ ਦਿੱਤਾ। ਜਿਸ ਨਾਲ ਉਹਨਾਂ ਨੇ ਆਪਣੀ ਵੀ ਜਾਨ ਜੋਖ਼ਮ ਵਿੱਚ ਪਾਈ ਅਤੇ ਰਾਹਗੀਰਾਂ ਨੂੰ ਜੋਖ਼ਮ ਵਿੱਚ ਪਾ ਦਿੱਤਾ ਸੀ। ਗਰੀਮਤ ਰਹੀ ਕਿ ਉੱਥੇ ਉਹਨਾਂ ਨਾਲ ਅਤੇ ਰਾਹਗੀਰਾਂ ਨਾਲ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ। ਨੈਸ਼ਨਲ ਹਾਈਵੇਅ ‘ਤੇ ਸੜਕ ਦੇ ਵਿਚਕਾਰ ਇਸ ਤੁਰ੍ਹਾਂ ਨੱਚਣ ਕਾਰਨ, ਦੋਵੇਂ ਕੁੜੀਆਂ ਕਿਸੇ ਵੀ ਸਮੇਂ ਕਿਸੇ ਵਾਹਨ ਦੀ ਲਪੇਟ ਵਿੱਚ ਆ ਸਕਦੀਆਂ ਸਨ।

ਰਾਹਗੀਰਾਂ ਨੇ ਡਾਂਸ ਨੂੰ ਕੈਮਰੇ ਵਿੱਚ ਕੀਤਾ ਕੈਦ

ਜਾਣਕਾਰੀ ਮੁਤਾਬਕ, ਕੱਲ੍ਹ ਦੁਪਹਿਰ ਗਿਆਸਪੁਰਾ ਚੌਕ ‘ਤੇ ਦੋ ਕੁੜੀਆਂ ਹਾਈਵੇਅ ‘ਤੇ ਰੀਲ ਬਣਾਉਣ ਲਈ ਨੱਚ ਰਹੀਆਂ ਸਨ। ਕੁੜੀਆਂ ਦਾ ਡਾਂਸ ਦੇਖ ਕੇ ਆਵਾਜਾਈ ਵੀ ਰੁਕ ਗਈ। ਸੜਕ ਦੇ ਵਿਚਕਾਰ ਲੰਘਣ ਵਾਲੇ ਰਾਹਗੀਰਾਂ ਅਤੇ ਟ੍ਰੈਫਿਕ ਡਰਾਈਵਰਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਗਿਆ। ਰਾਹਗੀਰਾਂ ਨੇ ਦੋਵਾਂ ਕੁੜੀਆਂ ਦੀ ਵੀਡੀਓਗ੍ਰਾਫੀ ਵੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਮੇਰੀ ਧੀ ਸਾਰੀ ਮੁਸੀਬਤ ਦੀ ਜੜ੍ਹ, ਆਪਣੇ ਹੋਣ ਵਾਲੇ ਜਵਾਈ ਨਾਲ ਭੱਜਣ ਵਾਲੀ ਸੱਸ ਨੇ ਦੱਸਿਆ ਆਪਣਾ ਦਰਦ

ACP ਦੀ ਬਿਆਨ

ਇਸ ਮਾਮਲੇ ਬਾਰੇ ਏਸੀਪੀ ਟ੍ਰੈਫਿਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੜਕ ਦੇ ਵਿਚਕਾਰ ਰੀਲ ਬਣਾਉਣਾ ਟ੍ਰੈਫਿਕ ਨਿਯਮਾਂ ਦੇ ਵਿਰੁੱਧ ਹੈ। ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕੁੜੀਆਂ ਕੌਣ ਹਨ ਜੋ ਸੜਕ ਦੇ ਵਿਚਕਾਰ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।