Viral Video: ਬਠਿੰਡਾ ‘ਚ ਪੈਰਾਂ ਨਾਲ ਬਣਾਈ ਜਾ ਰਹੀ ਗੱਜਕ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫੈਰਟਰੀ ਸੀਲ

Updated On: 

24 Dec 2024 19:36 PM

ਮਾਮਲਾ ਗੋਨਿਆਣਾ ਮੰਡੀ ਦਾ ਹੈ। ਜਾਣਕਾਰੀ ਮੁਤਾਬਕ ਇਕ ਸਮਾਜ ਸੇਵੀ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਵੀਡੀਓ 'ਚ ਫੈਕਟਰੀ 'ਚ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਗੱਜਕ ਬਣਾਈ ਜਾ ਰਿਹਾ ਸੀ। ਮੂੰਗਫਲੀ ਨੂੰ ਪੈਰਾਂ ਨਾਲ ਛਿੱਲਿਆ ਜਾ ਰਿਹਾ ਸੀ।

Viral Video: ਬਠਿੰਡਾ ਚ ਪੈਰਾਂ ਨਾਲ ਬਣਾਈ ਜਾ ਰਹੀ ਗੱਜਕ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫੈਰਟਰੀ ਸੀਲ
Follow Us On

ਪ੍ਰਸ਼ਾਸਨ ਨੇ ਪੰਜਾਬ ਦੇ ਬਠਿੰਡਾ ਵਿੱਚ ਇੱਕ ਗੱਜਕ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਹ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਇਸ ਫੈਕਟਰੀ ਵਿੱਚ ਗੱਜਕ ਨੂੰ ਪੈਰਾਂ ਨਾਲ ਬਣਾਇਆ ਜਾ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ।

ਮਾਮਲਾ ਗੋਨਿਆਣਾ ਮੰਡੀ ਦਾ ਹੈ। ਜਾਣਕਾਰੀ ਮੁਤਾਬਕ ਇਕ ਸਮਾਜ ਸੇਵੀ ਨੇ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਵੀਡੀਓ ‘ਚ ਫੈਕਟਰੀ ‘ਚ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਗੱਜਕ ਬਣਾਈ ਜਾ ਰਿਹਾ ਸੀ। ਮੂੰਗਫਲੀ ਨੂੰ ਪੈਰਾਂ ਨਾਲ ਛਿੱਲਿਆ ਜਾ ਰਿਹਾ ਸੀ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਮਗਰੋਂ ਹੈਲਥ ਇੰਸਪੈਕਟਰ ਨਵਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਫੈਕਟਰੀ ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ ਸਾਢੇ ਚਾਰ ਕੁਇੰਟਲ ਗਜਾਕ ਬਰਾਮਦ ਹੋਈ ਹੈ, ਜਿਸ ਨੂੰ ਸੀਲ ਕਰਕੇ ਸੈਂਪਲ ਲਏ ਗਏ।

ਸਿਹਤ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਗੱਜਕ ਅਸ਼ੁੱਧ ਪਾਇਆ ਗਿਆ। ਜਿਨ੍ਹਾਂ ਦੇ ਸੈਂਪਲ ਲੈ ਲਏ ਗਏ ਹਨ। ਇੱਥੇ ਸਫ਼ਾਈ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਥੇ ਮਿਲੇ ਸਮਾਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੈਕਟਰੀ ਮਾਲਕ ਵਿਨੋਦ ਕੁਮਾਰ ਦਾ ਚਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਬਠਿੰਡਾ ਏਡੀਸੀ ਦਫ਼ਤਰ ਵਿਖੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।

ਡੀਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੈਕਟਰੀ ਨੂੰ ਜ਼ਬਤ ਕਰ ਲਿਆ ਗਿਆ ਹੈ। ਹੁਣ ਜਾਂਚ ਮੁਕੰਮਲ ਕਰਕੇ ਮਾਲਕ ਵਿਨੋਦ ਕੁਮਾਰ ਖ਼ਿਲਾਫ਼ ਚਲਾਨ ਕੱਟ ਕੇ ਬਠਿੰਡਾ ਏਡੀਸੀ ਦਫ਼ਤਰ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਪੂਰੀ ਸੁਣਵਾਈ ਹੁਣ ਏਡੀਸੀ ਦਫ਼ਤਰ ਵੱਲੋਂ ਕੀਤੀ ਜਾਵੇਗੀ। ਦੋਸ਼ੀ ਪਾਏ ਜਾਣ ‘ਤੇ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।

Exit mobile version