Viral Video : ਉੱਡਣ ਵਾਲਾ ਤੇਂਦੁਆ,ਜਿਸ ਦੀ ਵੀਡਿਉ ਹੋ ਰਹੀ ਵਾਇਰਲ

Published: 

03 Aug 2025 12:23 PM IST

ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਰਨਾਂ ਦਾ ਇੱਕ ਝੁੰਡ ਇਕੱਠੇ ਘਾਹ ਚਰ ਰਿਹਾ ਹੈ, ਇਸ ਦੌਰਾਨ ਉਨ੍ਹਾਂ ਨੂੰ ਭਨਕ ਮਿਲਦੀ ਹੈ ਕਿ ਇੱਕ ਕੋਈ ਜੀਵ ਉਨ੍ਹਾਂ ਤੇ ਹਮਲਾ ਕਰਨ ਦੀ ਫਿਰਾਕ ਵਿਚ ਹੈ। ਅਜਿਹੀ ਸਥਿਤੀ ਵਿੱਚ, ਉਹ ਪੂਰੀ ਰਫ਼ਤਾਰ ਨਾਲ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਕਈ ਛਾਲ ਮਾਰਦੇ ਹਨ ਅਤੇ ਇੰਨੀ ਦੂਰ ਚਲੇ ਜਾਂਦੇ ਹਨ ਕਿ ਸਾਹਮਣੇ ਤੋਂ ਦੇਖਣ 'ਤੇ ਅਜਿਹਾ ਲੱਗਦਾ ਹੈ ਜਿਵੇਂ ਉਹ ਉੱਡ ਰਹੇ ਹੋਣ।

Viral Video : ਉੱਡਣ ਵਾਲਾ ਤੇਂਦੁਆ,ਜਿਸ ਦੀ ਵੀਡਿਉ ਹੋ ਰਹੀ ਵਾਇਰਲ
Follow Us On

ਜਦੋਂ ਵੀ ਅਸੀਂ ਜੰਗਲ ਦੇ ਸਭ ਤੋਂ ਖਤਰਨਾਕ ਸ਼ਿਕਾਰੀਆਂ ਬਾਰੇ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਜੋ ਵਿਚਾਰ ਆਉਂਦਾ ਹੈ ਉਹ ਬਿੱਗ ਕੈਟਸ (ਬਿੱਲੀਆਂ ਦੀਆਂ ਪ੍ਰਤਾਤੀਆਂ) ਦਾ ਹੁੰਦਾ ਹੈ। ਜੇਕਰ ਅਸੀਂ ਉਨ੍ਹਾਂ ਦੀ ਪ੍ਰਜਾਤੀ ਦੇ ਸਭ ਤੋਂ ਬੇਰਹਿਮ ਜਾਨਵਰ ਬਾਰੇ ਗੱਲ ਕਰੀਏ, ਤਾਂ ਸਭ ਤੋਂ ਪਹਿਲਾਂ ਜੋ ਨਾਮ ਸਾਡੇ ਜ਼ਹਨ ਚ ਆਉਂਦਾ ਹੈ ਉਹ ਹੈ ਤੇਂਦੁਆ । ਦੂਸਰੇ ਸ਼ਿਕਾਰੀ ਜਾਨਵਰਾਂ ਵਾਂਗ ਇਸ ਵਿੱਚ ਕੋਈ ਰਹਿਮ ਨਹੀਂ ਹੁੰਦਾ ਹੈ। ਇਹ ਮੌਕਾ ਮਿਲਦੇ ਹੀ ਆਪਣੇ ਸ਼ਿਕਾਰ ਨੂੰ ਮਾਰ ਦਿੰਦਾ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਤੇਂਦੁਆ ਉੱਡ ਕੇ ਇੱਕ ਹਿਰਨ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ।

ਵੀਡਿਉ ਨੂੰ ਦੇਖਕੇ ਕੇ ਲਗਦਾ ਹੈ ਜਿਵੇਂ ਕੋਈ ਫਿਲਮ ਦਾ ਸੀਨ ਹੋਵੇ। ਪਰ ਇਹ ਅਸਲ ਵਿਚ ਹੋਇਆ ਹੈ।ਤੇਂਦੁਏ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਮੌਕਾ ਦੇਖਦੇ ਹੀ ਆਪਣੇ ਸ਼ਿਕਾਰੀ ‘ਤੇ ਬਹੁਤ ਤੇਜ਼ੀ ਨਾਲ ਹਮਲਾ ਕਰ ਦਿੰਦਾ ਹੈ। ਇਹ ਹਮਲਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਵਿਰੋਧੀ ਕੁਝ ਵੀ ਸਮਝਣ ਤੋਂ ਅਸਮਰੱਥ ਹੁੰਦਾ ਹੈ। ਹਾਲਾਂਕਿ ਆਹ ਜਿਹੜਾ ਵੀਡਿਉ ਸ਼ੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ, ਇਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ ਕਿਉਂਕੀ ਇਸ ਵਿਚ ਤੇਂਦੁਆਂ ਆਪਣੇ ਸ਼ਿਕਾਰ ਦਾ ਸ਼ਿਕਾਰ ਹਵਾਂ ਵਿਚ ਉੱਡ ਕੇ ਕਰ ਰਿਹਾ ਹੈ। ਜੋ ਵੀ ਇਸ ਵੀਡਿਉ ਨੂੰ ਦੇਖ ਰਿਹਾ ਹੈ ਉਹ ਹੈਰਾਨ ਅਤੇ ਪਰੇਸ਼ਾਨ ਦੋਵੇ ਹਨ।

ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਰਨਾਂ ਦਾ ਇੱਕ ਝੁੰਡ ਇਕੱਠੇ ਘਾਹ ਚਰ ਰਿਹਾ ਹੈ, ਇਸ ਦੌਰਾਨ ਉਨ੍ਹਾਂ ਨੂੰ ਭਨਕ ਮਿਲਦੀ ਹੈ ਕਿ ਇੱਕ ਕੋਈ ਜੀਵ ਉਨ੍ਹਾਂ ਤੇ ਹਮਲਾ ਕਰਨ ਦੀ ਫਿਰਾਕ ਵਿਚ ਹੈ। ਅਜਿਹੀ ਸਥਿਤੀ ਵਿੱਚ, ਉਹ ਪੂਰੀ ਰਫ਼ਤਾਰ ਨਾਲ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਕਈ ਛਾਲ ਮਾਰਦੇ ਹਨ ਅਤੇ ਇੰਨੀ ਦੂਰ ਚਲੇ ਜਾਂਦੇ ਹਨ ਕਿ ਸਾਹਮਣੇ ਤੋਂ ਦੇਖਣ ‘ਤੇ ਅਜਿਹਾ ਲੱਗਦਾ ਹੈ ਜਿਵੇਂ ਉਹ ਉੱਡ ਰਹੇ ਹੋਣ। ਅਜਿਹੀ ਸਥਿਤੀ ਵਿੱਚ, ਤੇਂਦੁਆ ਆਪਣੀ ਚੁਸਤੀ ਵਰਤਦਾ ਹੈ ਅਤੇ ਛਾਲ ਮਾਰਕੇ ਇੱਕ ਹਿਰਨ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਅਜਿਹਾ ਲੱਗ ਰਿਹਾ ਸੀ ਕਿ ਤੇਂਦੁਆ ਸੱਚਮੁੱਚ ਹਿਰਨ ਦਾ ਸ਼ਿਕਾਰ ਕਰਨ ਲਈ ਉੱਡਿਆ ਹੈ। ਇਸ ਵੀਡੀਓ ਨੂੰ ਇੰਸਟਾ ‘ਤੇ natureismetal ਨਾਮ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਹਜ਼ਾਰਾਂ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ ਅਤੇ ਲੱਖਾਂ ਲੋਕਾਂ ਨੇ ਇਸਨੂੰ ਦੇਖਿਆ ਹੈ।