Donkey Milk Price: ਗਧੀ ਜਾਂ ਬੋਤੀ… ਕਿਸਦਾ ਦੁੱਧ ਜ਼ਿਆਦਾ ਮਹਿੰਗਾ?
Milk Price: ਗਧੀ ਦਾ ਦੁੱਧ ਮਾਂ ਦੇ ਦੁੱਧ ਵਰਗਾ ਹੁੰਦਾ ਹੈ। ਅਜਿਹੇ 'ਚ ਨਵਜੰਮੇ ਬੱਚਿਆਂ ਲਈ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਬਿਊਟੀ ਪ੍ਰੋਡਕਟਸ 'ਚ ਵੀ ਗਧੀ ਦੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਕਿ ਊਠ ਦੇ ਦੁੱਧ ਵਿੱਚ ਦੂਜੇ ਦੁੱਧ ਨਾਲੋਂ 10 ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ।
ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ ਦਾ ਰਹਿਣ ਵਾਲਾ ਨੁਤਲਾਪਤੀ ਮੁਰਲੀ ਨਾਂ ਦਾ ਵਿਅਕਤੀ ਗਧੀ ਦੇ ਦੁੱਧ ਦੇ ਨਾਂ ‘ਤੇ ਪਿੰਡ ਵਾਸੀਆਂ ਨਾਲ 9 ਕਰੋੜ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੇਸ਼ ਭਰ ‘ਚ ਪੂਰੇ ਸੂਬੇ ‘ਚ ਹੜਕੰਪ ਮਚ ਗਿਆ ਹੈ। ਇਸ ਦੌਰਾਨ ਕੁਝ ਲੋਕ ਗਧੀ ਦੇ ਦੁੱਧ ਅਤੇ ਬੋਤੀ ਦੇ ਦੁੱਧ ਦੀ ਤੁਲਨਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਕੀ ਤੁਸੀਂ ਜਾਣਦੇ ਹੋ ਕਿ ਦੋਵਾਂ ਵਿੱਚੋਂ ਕਿਹੜਾ ਦੁੱਧ ਜ਼ਿਆਦਾ ਗਾੜਾ ਅਤੇ ਸਿਹਤ ਲਈ ਫਾਇਦੇਮੰਦ ਹੈ? ਆਓ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਮਾਹਿਰਾਂ ਅਨੁਸਾਰ ਦੁਨੀਆ ਵਿੱਚ ਗਧੀ ਦੇ ਦੁੱਧ ਦੀ ਮੰਗ ਵਧ ਰਹੀ ਹੈ। ਭਾਰਤ, ਯੂਰਪ ਅਤੇ ਅਮਰੀਕਾ ਵਿੱਚ ਲੋਕ ਗਧੀ ਦਾ ਦੁੱਧ ਪੀਣ ਲਈ ਹਜ਼ਾਰਾਂ ਰੁਪਏ ਖਰਚ ਕਰਦੇ ਹਨ। ਇਸ ਸਮੇਂ ਭਾਰਤ ਵਿੱਚ ਗਧੀ ਦਾ ਦੁੱਧ 5000 ਤੋਂ 7000 ਰੁਪਏ ਪ੍ਰਤੀ ਲੀਟਰ ਤੱਕ ਵਿਕ ਰਿਹਾ ਹੈ। ਨਾਲ ਹੀ, ਅਮਰੀਕਾ ਅਤੇ ਯੂਰਪ ਵਿੱਚ ਇੱਕ ਲੀਟਰ ਗਧੀ ਦੇ ਦੁੱਧ ਦੀ ਕੀਮਤ 13000 ਰੁਪਏ ਦੇ ਕਰੀਬ ਹੈ। ਖਾਸ ਗੱਲ ਇਹ ਹੈ ਕਿ ਗਧੀ ਦੇ ਦੁੱਧ ਦੀ ਵਰਤੋਂ ਬਿਊਟੀ ਪ੍ਰੋਡਕਟ ਬਣਾਉਣ ‘ਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਬੋਤੀ ਦੇ ਦੁੱਧ ਦੀ ਕੀਮਤ ਗਧੀ ਦੇ ਦੁੱਧ ਨਾਲੋਂ ਘੱਟ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਊਠ ਦਾ ਦੁੱਧ 2000 ਤੋਂ 2500 ਰੁਪਏ ਪ੍ਰਤੀ ਲੀਟਰ ਤੱਕ ਵਿਕਦਾ ਹੈ।
ਕਿਹੜਾ ਜ਼ਿਆਦਾ ਫਾਇਦੇਮੰਦ ਹੈ?
ਡਾਕਟਰਾਂ ਮੁਤਾਬਕ ਗਧੀ ਦਾ ਦੁੱਧ ਮਾਂ ਦੇ ਦੁੱਧ ਵਰਗਾ ਹੁੰਦਾ ਹੈ। ਗਧੀ ਦਾ ਦੁੱਧ ਨਵਜੰਮੇ ਬੱਚਿਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਗਧੀ ਦਾ ਦੁੱਧ ਬਹੁਤ ਪਤਲਾ ਹੁੰਦਾ ਹੈ। ਅਜਿਹੇ ‘ਚ ਹਰ ਕੋਈ ਇਸ ਨੂੰ ਆਸਾਨੀ ਨਾਲ ਹਜ਼ਮ ਕਰ ਸਕਦਾ ਹੈ। ਇਸ ਵਿੱਚ ਔਸ਼ਧੀ ਗੁਣ ਵੀ ਹੁੰਦੇ ਹਨ। ਨਾਲ ਹੀ, ਇਸ ਦੇ ਦੁੱਧ ਵਿੱਚ ਗਾਂ ਅਤੇ ਬੋਤੀ ਦੇ ਦੁੱਧ ਨਾਲੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੀ ਵਰਤੋਂ ਗਠੀਏ, ਖੰਘ, ਫੋੜੇ ਆਦਿ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ੂਗਰ ਦੇ ਰੋਗੀਆਂ ਲਈ ਵੀ ਗਧੀ ਦਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ।
ਸੰਤ੍ਰਿਪਤ ਫੈਟ ਹੁੰਦੀ ਹੈ ਘੱਟ
ਡਾਕਟਰਾਂ ਅਨੁਸਾਰ ਬੋਤੀ ਦੇ ਦੁੱਧ ਵਿੱਚ ਬਹੁਤ ਘੱਟ ਸੈਚੂਰੇਟਿਡ ਫੈਟ ਹੁੰਦੀ ਹੈ। ਨਾਲ ਹੀ, ਇਸ ਵਿਚ ਦੂਜੇ ਦੁੱਧ ਨਾਲੋਂ 10 ਗੁਣਾ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਡੇਂਗੂ ਦੇ ਮਰੀਜ਼ ਬੋਤੀ ਦਾ ਦੁੱਧ ਹੀ ਖਰੀਦਦੇ ਹਨ। ਇਸ ਤੋਂ ਇਲਾਵਾ ਡੇਂਗੂ ਦੇ ਇਲਾਜ਼ ਵਿੱਚ ਬੱਕਰੀ ਦੇ ਦੁੱਧ ਦੀ ਵਰਤੋਂ ਵੀ ਕੀਤੀ ਜਾਂਦੀ ਹੈ।