Viral: ਧੀ ਨੇ ਪਿਤਾ ਦਾ ਗਰਬਾ Video ਕੀਤਾ ਸ਼ੇਅਰ,ਕੈਪਸ਼ਨ ਨੇ ਜਿੱਤਿਆ ਦਿਲ – ‘ਮਾਫ਼ ਕਰਨਾ ਮੰਮੀ…’

Published: 

02 Oct 2025 10:35 AM IST

Father Dance Video: ਧੀ ਨਾਇਸ਼ਾ ਨੇ ਵੀਡੀਓ ਨੂੰ ਮਜ਼ਾਕੀਆ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ, "ਪਾਪਾ ਭੁੱਲ ਗਏ ਕਿ ਸਾਡਾ ਘਰ ਵੀ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਉਨ੍ਹਾਂ ਤੋਂ ਵਧੀਆ ਗਰਬਾ ਸਾਥੀ ਨਹੀਂ ਮੰਗ ਸਕਦੀ ਸੀ। ਆਪਣੇ ਪਿਤਾ ਦੇ ਡਾਂਸ ਨੂੰ ਦੇਖਣ ਤੋਂ ਬਾਅਦ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਰਾਤ ਦਾ ਸਟਾਰ ਸੀ।"

Viral: ਧੀ ਨੇ ਪਿਤਾ ਦਾ ਗਰਬਾ Video ਕੀਤਾ ਸ਼ੇਅਰ,ਕੈਪਸ਼ਨ ਨੇ ਜਿੱਤਿਆ ਦਿਲ - ਮਾਫ਼ ਕਰਨਾ ਮੰਮੀ...

Viral: ਧੀ ਨੇ ਪਿਤਾ ਦਾ ਗਰਬਾ Video ਕੀਤਾ ਸ਼ੇਅਰ,ਕੈਪਸ਼ਨ ਨੇ ਜਿੱਤਿਆ ਦਿਲ - 'ਮਾਫ਼ ਕਰਨਾ ਮੰਮੀ...'

Follow Us On

ਨਰਾਤੇ ਦੇ ਉਤਸ਼ਾਹ ਦੇ ਵਿਚਕਾਰ, ਪਿਤਾ ਦੇ ਜਬਰਦਸਤ ਗਰਬਾ ਡਾਂਸ ਨੇ ਇੰਟਰਨੈੱਟ ‘ਤੇ ਧੂਮ ਮਚਾ ਦਿੱਤੀ ਹੈ। ਸਖਸ਼ ਦੀ ਧੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਨੇ ਆਪਣੀ ਊਰਜਾ ਤੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਹ ਰੀਲ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਸ਼ਾਨਦਾਰ ਗਰਬਾ ਡਾਂਸ ਦੀ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਨਾਇਸ਼ਾ ਨਾਮ ਦੀ ਯੂਜ਼ਰ ਨੇ @iamnotyourbruh ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਉਸਦੇ ਪਿਤਾ ਕੁੜਤਾ-ਪਜਾਮਾ ਅਤੇ ਸਟਾਈਲਿਸ਼ ਗੋਗਲਸ ਵਿੱਚ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਨੱਚਦੇ ਦਿਖਾਈ ਦੇ ਰਹੇ ਹਨ। ਉਸਦੇ ਪਿਤਾ ਡਾਂਸ ਨੂੰ ਕਰਦੇ ਵੇਖਦਿਆਂ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਰਾਤ ਦਾ ਸਟਾਰ ਸੀ।

‘ਪਾਪਾ ਸਭ ਤੋਂ ਵਧੀਆ ਗਰਬਾ ਸਾਥੀ ਹਨ’

ਧੀ ਨਾਇਸ਼ਾ ਨੇ ਵੀਡੀਓ ਨੂੰ ਮਜ਼ਾਕੀਆ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ, “ਪਾਪਾ ਭੁੱਲ ਗਏ ਕਿ ਸਾਡਾ ਵੀ ਕੋਈ ਘਰ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਉਨ੍ਹਾਂ ਤੋਂ ਵਧੀਆ ਗਰਬਾ ਸਾਥੀ ਨਹੀਂ ਮੰਗ ਸਕਦੀ ਸੀ।” ਵੀਡੀਓ ‘ਤੇ ਟੈਕਸਟ ਲਿਖਿਆ ਸੀ, “ਮਾਫ਼ ਕਰਨਾ ਮੰਮੀ। ਅਸੀਂ ਘੰਟੇ ਪਹਿਲਾਂ ਹੀ ਘਰ ਆ ਗਏ ਹੁੰਦੇ, ਪਰ ਇਹ ਤੁਹਾਡਾ ਪਤੀ ਸੀ ਜੋ ਗਰਬਾ ‘ਤੇ ਸੀ।”

‘ਪਾਪਾ’ ਨੇ ਗਰਬਾ ਨਾਈਟ ਵਿੱਚ ਲੁਟੀ ਮਹਿਫਲ !

ਪਿਤਾ ਅਤੇ ਧੀ ਦੇ ਇਸ ਵੀਡੀਓ ਨੇ ਨੇਟੀਜ਼ਨਸ ਦਾ ਦਿਲ ਜਿੱਤ ਲਿਆ ਹੈ। ਕਮੈਂਟਸ ਬਾਕਸ ਵਿੱਚ, ਲੋਕ ਪਿਤਾ ਦੀ ENERGY ਅਤੇ Style ਦੀ ਤਾਰੀਖ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਜਦੋਂ ਪਿਤਾ ਜਸ਼ਨਾਂ ਵਿੱਚ ਸ਼ਾਮਲ ਹੁੰਦਾ ਹੈ, ਤਾਂ ਮਾਹੌਲ ਹੋਰ ਵੀ ਖਾਸ ਹੋ ਜਾਂਦਾ ਹੈ।” ਇੱਕ ਹੋਰ ਨੇ ਕਿਹਾ, “ਤੁਹਾਡੇ ਪਿਤਾ ਸੱਚਮੁੱਚ ਬਹੁਤ ਵਧੀਆ ਲੱਗ ਰਹੇ ਹਨ।” ਵੀਡੀਓ ਨੂੰ 1ਲੱਖ 30 ਹਜਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਹਜ਼ਾਰਾਂ ਲਾਈਕਸ ਵੀ ਮਿਲ ਚੁੱਕੇ ਹਨ।

ਵੀਡੀਓ ਇੱਥੇ ਦੇਖੋ।