Viral Dance: ਮੀਂਹ 'ਚ ਸੜਕ ਵਿਚਕਾਰ ਸ਼ਾਹਰੁਖ ਖਾਨ ਦੇ ਗੀਤ 'ਤੇ ਮੁੰਡਿਆਂ ਨੇ ਕੀਤਾ ਜਬਰਦਸਤ ਡਾਂਸ, ਵਾਇਰਲ ਵੀਡੀਓ | Dance in Monsoon boys perform on Shahrukh Khan song video viral know full news details in Punjabi Punjabi news - TV9 Punjabi

Viral Dance: ਮੀਂਹ ‘ਚ ਸੜਕ ਵਿਚਕਾਰ ਸ਼ਾਹਰੁਖ ਖਾਨ ਦੇ ਗੀਤ ‘ਤੇ ਮੁੰਡਿਆਂ ਨੇ ਕੀਤਾ ਜਬਰਦਸਤ ਡਾਂਸ, ਵਾਇਰਲ ਵੀਡੀਓ

Published: 

06 Jul 2024 11:50 AM

Viral Dance: ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਮਾਨਸੂਨ ਦੀ ਪਹਿਲੀ ਬਾਰਿਸ਼ 'ਚ ਭਿੱਜਣਾ ਪਸੰਦ ਕਰਦੇ ਹਨ। ਇਸ ਪਲ ਦਾ ਆਨੰਦ ਲੈਣ ਲਈ ਲੋਕ ਰੀਲਾਂ ਵੀ ਬਣਾਉਂਦੇ ਹਨ ਅਤੇ ਫੋਟੋਆਂ ਖਿੱਚਦੇ ਹਨ। ਹੁਣ ਇਸ ਵੀਡੀਓ 'ਤੇ ਇੱਕ ਨਜ਼ਰ ਮਾਰੋ ਜਿੱਥੇ ਪੰਜ ਮੁੰਡਿਆਂ ਦਾ ਇੱਕ ਗਰੁੱਪ ਮੀਂਹ ਵਿੱਚ ਸੜਕ 'ਤੇ ਖੁਸ਼ੀ ਨਾਲ ਨੱਚਦਾ ਦਿਖਾਈ ਦੇ ਰਿਹਾ ਹੈ।

Viral Dance: ਮੀਂਹ ਚ ਸੜਕ ਵਿਚਕਾਰ ਸ਼ਾਹਰੁਖ ਖਾਨ ਦੇ ਗੀਤ ਤੇ ਮੁੰਡਿਆਂ ਨੇ ਕੀਤਾ ਜਬਰਦਸਤ ਡਾਂਸ, ਵਾਇਰਲ ਵੀਡੀਓ

ਮੀਂਹ 'ਚ ਸੜਕ 'ਤੇ ਮੁੰਡਿਆਂ ਨੇ ਕੀਤਾ ਜਬਰਦਸਤ ਡਾਂਸ, ਵਾਇਰਲ ਵੀਡੀਓ

Follow Us On

ਇਹ ਬਰਸਾਤ ਦਾ ਮੌਸਮ ਹੈ ਅਤੇ ਕਈ ਸ਼ਹਿਰਾਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦੂਜੇ ਪਾਸੇ ਕਈ ਲੋਕ ਇਸ ਮੌਕੇ ਨੂੰ ਅਵਸਰ ਦੀ ਤਰ੍ਹਾਂ ਲੈ ਰਹੇ ਹਨ। ਕਹਿਰ ਦੀ ਗਰਮੀ ਦੇ ਵਿਚਕਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਅਜਿਹੇ ‘ਚ ਬਰਸਾਤ ਹੁੰਦੇ ਹੀ ਕਹਿਰ ਦੀ ਗਰਮੀ ਤੋਂ ਪਰੇਸ਼ਾਨ ਲੋਕ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਸੰਦਰਭ ‘ਚ ਇਕ ਗਰੁੱਪ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿੱਥੇ ਮੁੰਡਿਆਂ ਦਾ ਇੱਕ ਗਰੁੱਪ ਖੁਸ਼ੀ ਨਾਲ ਨੱਚਦਾ ਦਿਖਾਈ ਦੇ ਰਿਹਾ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਮਾਨਸੂਨ ਦੀ ਪਹਿਲੀ ਬਾਰਿਸ਼ ‘ਚ ਭਿੱਜਣਾ ਪਸੰਦ ਕਰਦੇ ਹਨ। ਇਸ ਪਲ ਦਾ ਆਨੰਦ ਲੈਣ ਲਈ ਲੋਕ ਰੀਲਾਂ ਬਣਾਉਂਦੇ ਹਨ ਅਤੇ ਫੋਟੋਆਂ ਖਿੱਚਦੇ ਹਨ। ਜੇਕਰ ਤੁਸੀਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਕ੍ਰੋਲ ਕਰੋਗੇ, ਤਾਂ ਤੁਹਾਨੂੰ ਬਹੁਤ ਸਾਰੇ ਲੋਕਾਂ ਦੇ ਵੀਡੀਓ ਦੇਖਣ ਨੂੰ ਮਿਲਣਗੇ। ਹੁਣ ਇਸ ਵੀਡੀਓ ‘ਤੇ ਇੱਕ ਨਜ਼ਰ ਮਾਰੋ ਜਿੱਥੇ ਪੰਜ ਮੁੰਡਿਆਂ ਦਾ ਇੱਕ ਗਰੁੱਪ ਮੀਂਹ ਵਿੱਚ ਸੜਕ ‘ਤੇ ਖੁਸ਼ੀ ਨਾਲ ਨੱਚਦਾ ਨਜ਼ਰ ਆ ਰਿਹਾ ਹੈ।


ਇਹ ਵੀ ਪੜ੍ਹੋ- ਸ਼ਖਸ ਨੇ ਬੱਛੜੇ ਨੂੰ ਬਚਾਉਣ ਦੇ ਲਈ ਲੱਗਾ ਦੀ ਦਿੱਤੀ ਜਾਨ ਦੀ ਬਾਜ਼ੀ, VIDEO ਵਾਇਰਲ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਪੰਜ ਮੁੰਡੇ ਸੜਕ ਦੇ ਵਿਚਕਾਰ ਰੇਨ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਪਰਫਾਰਮੈਂਸ ਲਈ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਸੁਪਰਹਿੱਟ ਗੀਤ ‘ਕੋਈ ਲੜਕੀ ਹੈ’ ਨੂੰ ਚੁਣਿਆ ਹੈ, ਕਿੰਗ ਖਾਨ ਦੇ ਸਟੈਪ ਅਤੇ ਚਿਹਰੇ ਦੇ ਹਾਵ-ਭਾਵ ਦੇਖ ਕੇ ਲੋਕ ਸੋਸ਼ਲ ਮੀਡੀਆ ‘ਤੇ ਇਨ੍ਹਾਂ ਮੁੰਡਿਆਂ ਦੇ ਪ੍ਰਸ਼ੰਸਕ ਬਣ ਗਏ ਹਨ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਲੋਕ ਇਸ ਦੀ ਕਾਫੀ ਤਾਰੀਫ ਕਰ ਰਹੇ ਹਨ। ਅਜਿਹੇ ਬਹੁਤ ਸਾਰੇ ਲੋਕ ਹਨ ਅਤੇ ਕੁਝ ਲੋਕ ਖੁੱਲ੍ਹੀ ਸੜਕ ‘ਤੇ ਅਜਿਹਾ ਮਸਤੀ ਕਰਨ ਲਈ ਇਨ੍ਹਾਂ ਲੋਕਾਂ ਨੂੰ ਟ੍ਰੋਲ ਕਰਦੇ ਵੀ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ @akashrajput_official ਨਾਮ ਦੇ ਅਕਾਊਂਟ ਦੁਆਰਾ ਇੰਸਟਾ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਨੂੰ ਕਹਿੰਦੇ ਹਨ ਪਹਿਲੀ ਬਾਰਿਸ਼ ਦੇ ਮਜ਼ੇ ਲੈਣਾ।’ ਜਦਕਿ ਦੂਜੇ ਨੇ ਲਿਖਿਆ, ‘ਜੇਕਰ ਗਲਤੀ ਨਾਲ ਪੈਰ ਫਿਸਲ ਗਿਆ ਹੁੰਦਾ ਤਾਂ ਸਾਰਾ ਡਾਂਸ ਖਤਮ ਹੋ ਜਾਂਦਾ।’

Related Stories
Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ
Viral Video: ਟੁੱਟੀ ਹੋਈ ਸਾਈਕਲ ‘ਤੇ ਸ਼ਖਸ ਨੇ ਬੈਲੇਂਸ ਦਾ ਖੇਡ ਦਿਖਾ ਕੇ ਲੋਕਾਂ ਨੂੰ ਕੀਤਾ ਹੈਰਾਨ, ਯੂਜ਼ਰਸ ਟੈਲੇਂਟ ਦੀ ਕਰ ਰਹੇ ਤਾਰੀਫ
Viral Video: ਇਨਸਾਨ ਦੀ ਇਸ ਹਰਕਤ ਤੋਂ ਪਰੇਸ਼ਾਨ ਹੋ ਗਿਆ ਉੱਲੂ, ਕਰਨ ਲੱਗਾ ਕੁਝ ਅਜਿਹਾ, 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਵੀਡੀਓ
Viral Video: ਮੈਡਮ ਦਾ ਟੀਚਿੰਗ ਸਟਾਈਲ ਹੈ ਕਮਾਲ, ਖੇਡ-ਖੇਡ ਵਿੱਚ ਬੱਚਿਆਂ ਨੂੰ ਪੜ੍ਹਾਇਆ ਗੁੱਡ ਤੇ ਬੈੱਡ ਟੱਚ ਦਾ ਪਾਠ
Viral Metro Dance: ਮੈਟਰੋ ‘ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਲੋਕ ਬੋਲੇ- ਸ਼ਰਮ ਸਾਨੂੰ ਆ ਗਈ
Viral Video: ਮਾਂ ਨੇ ਲਾਇਆ ਕਮਾਲ ਦਾ ਦਿਮਾਗ, ਘਰੋਂ ਧੀ ਨੂੰ ਡਿਲੀਵਰ ਕੀਤੇ ਏਅਰਪੌਡ, ਤਰੀਕਾ ਜਾਣ ਕੇ ਯੂਜ਼ਰਸ ਹੋਏ Impress
Exit mobile version