Cute Video: ਭਾਲੂ ਦੇ ਸ਼ਾਵਕਾਂ ਦੀ ਕਿਊਟ ਹਰਕਤਾਂ ਕੈਮਰੇ ‘ਚ ਹੋਇਆ ਕੈਦ, ਔਰਤ ਨੇ ਕੀਤੀ ਵੀਡੀਓ ਸ਼ੇਅਰ

Published: 

14 Sep 2024 20:45 PM

Cute Video: ਭਾਲੂ ਦੇ ਬੱਚਿਆਂ ਦੀ ਖੂਬਸੂਰਤ ਹਰਕਤ ਦੇਖ ਤੁਹਾਨੂੰ ਵੀ ਹੋ ਜਾਵੇਗਾ ਪਿਆਰ, ਕੈਮਰਾ ਦੇਖਦਿਆਂ ਹੀ ਮਜ਼ੇਦਾਰ ਪੋਜ਼ ਦੇਣ ਲੱਗੇ ਔਰਤ ਨੇ ਵੀਡੀਓ ਸ਼ੇਅਰ ਕਰਕੇ ਦੱਸੀ ਦਿਲਚਸਪ ਗੱਲਾਂ। ਵੀਡੀਓ ਸ਼ੇਅਰ ਕਰਨ ਵਾਲੀ ਔਰਤ ਮਿਰੇਲਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਸ ਨੇ ਭਾਲੂ ਦੇ ਤਿੰਨ ਪਿਆਰੇ ਬੱਚਿਆਂ ਨੂੰ ਰਿਕਾਰਡ ਕੀਤਾ ਹੈ ਅਤੇ ਮੁਲਾਕਾਤ ਦੀ ਕਹਾਣੀ ਸ਼ੇਅਰ ਕੀਤੀ ਹੈ।

Cute Video: ਭਾਲੂ ਦੇ ਸ਼ਾਵਕਾਂ ਦੀ ਕਿਊਟ ਹਰਕਤਾਂ ਕੈਮਰੇ ਚ ਹੋਇਆ ਕੈਦ, ਔਰਤ ਨੇ ਕੀਤੀ ਵੀਡੀਓ ਸ਼ੇਅਰ

ਭਾਲੂ ਦੇ ਸ਼ਾਵਕਾਂ ਦੀ ਕਿਊਟ ਹਰਕਤਾਂ ਕੈਮਰੇ 'ਚ ਹੋਇਆ ਕੈਦ, VIDEO

Follow Us On

ਜਾਨਵਰਾਂ ਦੇ ਅਜਿਹੇ ਕਈ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਸਾਡਾ ਦਿਲ ਖੁਸ਼ ਹੋ ਜਾਂਦਾ ਹੈ। ਅਜਿਹਾ ਹੀ ਇਕ ਵੀਡੀਓ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਔਰਤ ਅਤੇ ਭਾਲੂ ਦੇ ਬੱਚਿਆਂ ਦੀ ਪਿਆਰੀ ਮੁਲਾਕਾਤ ਦਿਖਾਈ ਦੇ ਰਹੀ ਹੈ। ਇਹ ਵੀਡੀਓ ਅਲਾਸਕਾ ਵਿੱਚ ਰਿਕਾਰਡ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਨ ਵਾਲੀ ਔਰਤ ਮਿਰੇਲਾ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਸ ਨੇ ਭਾਲੂ ਦੇ ਤਿੰਨ ਪਿਆਰੇ ਬੱਚੇ ਰਿਕਾਰਡ ਕੀਤੇ ਹਨ ਅਤੇ ਉਨ੍ਹਾਂ ਦੀ ਹੋਈ ਮੁਲਾਕਾਤ ਦੇ ਪਿੱਛੇ ਦੀ ਕਹਾਣੀ ਸਾਂਝੀ ਕੀਤੀ ਹੈ।

ਵੀਡੀਓ ਵਿੱਚ, ਮਿਰੇਲਾ, ਜੋ ਅਕਸਰ ਆਪਣੇ ਜੰਗਲੀ ਜੀਵਨ ਦੇ ਤਜ਼ਰਬੇ ਸਾਂਝੇ ਕਰਦੀ ਹੈ, ਉਨ੍ਹਾਂ ਨੂੰ ਦਿਲ ਨੂੰ ਜਿੱਤ ਲੈਣ ਵਾਲੇ ਪਲਾਂ ਨੂੰ ਕੈਪਚਰ ਕਰਦੇ ਦੇਖਿਆ ਜਾ ਸਕਦਾ ਹੈ। ਮਿਰੇਲਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, “ਅਸੀਂ ਕਾਫ਼ੀ ਖੁਸ਼ਕਿਸਮਤ ਰਹੇ ਹਾਂ ਕਿ ਅਸੀਂ ਸਾਲਾਂ ਵਿੱਚ ਕੁਝ ਸ਼ਾਨਦਾਰ ਭਾਲੂਆਂ ਨਾਲ ਸਾਹਮਣਾ ਹੋਇਆ, ਪਰ ਇਸ ਪਲ ਨੇ ਮੇਰਾ ਦਿਲ ਜਿੱਤ ਲਿਆ ਹੈ।”

ਭਾਲੂ ਦੇ ਬੱਚੇ ਧੀਰਜ ਨਾਲ ਆਪਣੀ ਮਾਂ ਦੀ ਉਡੀਕ ਕਰ ਰਹੇ ਸਨ, ਜੋ ਨੇੜੇ ਹੀ ਮੱਛੀਆਂ ਫੜ ਰਹੀ ਸੀ। ਇੱਕ ਸ਼ਾਵਕ ਆਪਣੀਆਂ ਪਿਛਲੀਆਂ ਲੱਤਾਂ ‘ਤੇ ਖੜ੍ਹਾ ਹੋ ਗਿਆ, ਜਿਵੇਂ ਦੂਰੋਂ ਦੇਖ ਰਹੇ ਮਨਮੋਹਕ ਸੈਲਾਨੀਆਂ ਨੂੰ ਨਮਸਕਾਰ ਕਰ ਰਿਹਾ ਹੋਵੇ।

ਵੀਡੀਓ ਦਾ ਹਵਾਲਾ ਦਿੰਦੇ ਹੋਏ, ਮਿਰੇਲਾ ਨੇ ਕਿਹਾ, “ਅਸੀਂ ਦੂਰੋਂ ਇੱਕ ਭਾਲੂ ਅਤੇ ਉਸਦੇ ਤਿੰਨ ਸ਼ਾਵਕਾਂ ਨੂੰ ਦੇਖ ਰਹੇ ਸੀ, ਜਦੋਂ ਚਾਰਾਂ ਨੇ ਸਾਡੇ ਕੋਲ ਆਉਣ ਦਾ ਫੈਸਲਾ ਕੀਤਾ। ਫਿਰ ਮਾਮਾ ਬਿਅਰ ਆਪਣੇ ਬੱਚਿਆਂ ਨੂੰ ਸਾਡੇ ਕੋਲ ਛੱਡ ਕੇ ਨੇੜੇ ਹੀ ਮੱਛੀਆਂ ਫੜਨ ਚਲੀ ਗਈ। ਕੁਝ ਮਿੰਟਾਂ ਬਾਅਦ ਉਹ ਆਪਣੇ ਬੱਚਿਆਂ ਨੂੰ ਵਾਪਸ ਲੈ ਗਈ।

ਇਹ ਵੀ ਪੜ੍ਹੋ- ਚੱਲਦੇ ਈ-ਰਿਕਸ਼ਾ ਤੋਂ ਮਗਰਮੱਛ ਨੇ ਮਾਰੀ ਛਾਲ, ਵੀਡੀਓ VIRAL

ਪੋਸਟ ਦਾ ਕਮੈਂਟ ਸੈਕਸ਼ਨ ਯੂਜ਼ਰਸ ਦੇ ਕਮੈਂਟਸ ਨਾਲ ਭਰਿਆ ਹੋਇਆ ਸੀ ਜੋ ਭਾਲੂ ਦੇ ਬੱਚਿਆਂ ਦੀ ਕਾਫੀ ਤਾਰੀਫਾਂ ਕਰ ਰਹੇ ਹਨ। ਇੱਕ ਉਪਭੋਗਤਾ ਨੇ ਕਿਹਾ, “ਓਐਮਜੀ, ਕਿਊਟ,” ਜਦੋਂ ਕਿ ਇੱਕ ਹੋਰ ਨੇ ਕਿਹਾ, “ਇਹ ਇੱਕ ਯਾਦਗਾਰ ਅਨੁਭਵ ਹੈ! ਕਿਊਟਨੈੱਸ ਬਹੁਤ ਜ਼ਿਆਦਾ ਹੈ।” ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਵਾਇਮਿੰਗ ਸੂਬੇ ਦੇ ਜੈਕਸਨ ਹੋਲ ‘ਚ ਰਹਿਣ ਵਾਲੀ ਮਿਰੇਲਾ ਅਕਸਰ ਵਾਈਲਡ ਲਾਈਫ ਨਾਲ ਆਪਣੇ ਰੋਮਾਂਚ ਸ਼ੇਅਰ ਕਰਦੀ ਰਹਿੰਦੀ ਹੈ।

Related Stories
ਸ਼ਰਾਬ ਦੇ ਨਸ਼ੇ ਵਿੱਚ ਮੁੰਡੇ ਨੇ ਕਰ ਤਾ ਕਾਰਾ, ਬਣਵਾ ਲਿਆ ਮੱਥੇ ਤੇ ਟੈਟੂ, ਹੋਸ਼ ਆਉਣ ਤੋਂ ਬਾਅਦ ਆਪਣੀ ਗਲਤੀ ਵਿੱਚ ਕੀਤਾ ਸੁਧਾਰ
ਸ਼ੇਰ ਨੂੰ ਸੁੱਤੇ ਪਏ ਨੂੰ ਛੇੜ ਰਿਹਾ ਸੀ ਬੱਚਾ, ਜਦੋਂ ‘ਜੰਗਲ ਦੇ ਰਾਜੇ’ ਨੂੰ ਆਇਆ ਗੁੱਸਾ ਤਾਂ ਸਮਝ ਗਿਆ ਪੁੱਤਰ – ਪਿਉ ਨਾਲ ਮਜ਼ਾਕ ਚੰਗਾ ਨਹੀਂ!
Viral Video: ਕੁੜੀ ਨੇ ਸ਼ਿੰਚੈਨ ਦੀ ਆਵਾਜ਼ ‘ਚ ਟ੍ਰੈਫਿਕ ਪੁਲਿਸ ਨਾਲ ਕੀਤੀ ਗੱਲ, ਵੀਡੀਓ ਦੇਖ ਕੇ ਲੋਕਾਂ ਨੇ ਕੀਤਾ React
Viral Video: ਕੁੜੀ ਦੀ ਤੇਜ਼ ਗੇਂਦਬਾਜ਼ੀ ਤੋਂ ਪ੍ਰਭਾਵਿਤ ਹੋਏ ਸਚਿਨ ਤੇਂਦੁਲਕਰ, ਵੀਡੀਓ ਸ਼ੇਅਰ ਕਰਕੇ ਜ਼ਹੀਰ ਖਾਨ ਨਾਲ ਕੀਤੀ ਤੁਲਨਾ
ਤਲਾਕ ਦੀ ਇਸ ਦੁਨੀਆ ‘ਚ ਮਿਲਿਆ ਇਕ ਸੱਚਾ ਪ੍ਰੇਮੀ ਜੋੜਾ,ਪਤਨੀ ਨੇ ਆਖਰੀ ਸਾਹ ਤੱਕ ਸਾਥ ਦੇ ਕੇ ਦੱਸਿਆ ਕੀ ਹੁੰਦਾ ਹੈ ਪਿਆਰ
ਹੁਣ ਤਾਂ ਵਿਦੇਸ਼ੀਆਂ ਨੇ ਵੀ Bargaining ਕਰਨਾ ਸਿੱਖ ਲਿਆ, ਸ਼ਖਸ ਦੀ ਵੀਡੀਓ ਦੇਖ ਕੇ ਤੁਸੀਂ ਚੌਂਕ ਜਾਉਂਗੇ
Exit mobile version