Dance: ਕਾਲਜ ਦੇ ਵਿਦਿਆਰਥੀਆਂ ਨੇ ‘ਰਮਤਾ ਜੋਗੀ’ ਗੀਤ ‘ਤੇ ਕੀਤਾ ਸ਼ਾਨਦਾਰ ਡਾਂਸ, Sizzling Moves ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ
Viral Dance Video: ਬੰਗਲੁਰੂ ਦੇ ਦੋ ਕਾਲਜ ਵਿਦਿਆਰਥੀਆਂ ਦੇ ਬਾਲੀਵੁੱਡ ਦੇ ਹਿੱਟ ਗੀਤ 'ਰਮਤਾ ਜੋਗੀ' 'ਤੇ ਨੱਚਣ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਸ ਜੋੜੇ ਦੀਆਂ Sizzling ਡਾਂਸ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਉਨ੍ਹਾਂ ਦੇ ਡਾਂਸ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬੈਂਗਲੁਰੂ ਦੇ ਇੱਕ ਕਾਲਜ ਫੰਕਸ਼ਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਵਿਦਿਆਰਥੀ ‘ਰਮਤਾ ਜੋਗੀ’ ਗੀਤ ‘ਤੇ ਸ਼ਾਨਦਾਰ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਕ੍ਰਿਸਟੂ ਜਯੰਤੀ ਕਾਲਜ ਦੇ ਵਿਦਿਆਰਥੀ ਬੇਨ ਐਂਟਨੀ ਕੇਵੀ ਅਤੇ ਐਂਸੇਲਿਨ ਜਿਨਮੋਨ ਨੇ 1999 ਦੀ ਕਲਾਸਿਕ ਫਿਲਮ ‘ਤਾਲ’ ਦੇ ਇਸ ਪ੍ਰਸਿੱਧ ਗੀਤ ਦੀ ਇੱਕ ਵਿਲੱਖਣ ਪੇਸ਼ਕਾਰੀ ਦਿੱਤੀ, ਜੋ ਅਸਲ ਵਿੱਚ ਐਸ਼ਵਰਿਆ ਰਾਏ ਬੱਚਨ ਅਤੇ ਅਨਿਲ ਕਪੂਰ ‘ਤੇ ਫਿਲਮਾਈ ਗਈ ਸੀ।
ਬੇਨ ਨੇ ਟਰਾਊਜ਼ਰ ਦੇ ਨਾਲ ਕਾਲੇ ਅਤੇ ਬੈਂਗਣੀ ਰੰਗ ਦੀ ਫਿਊਜ਼ਨ ਕਮੀਜ਼ ਪਾਈ ਹੈ, ਜਦੋਂ ਕਿ ਜਿਨਮੋਨ ਨੇ ਹਲਕੇ-ਚਮਕਦਾਰ ਆਊਟਫਿੱਟ ਨਾਲ ਪੈਲੇਟ ਮੈਚ ਕੀਤਾ ਹੈ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਬੇਨ ਨੇ ਲਿਖਿਆ,ਇਹ ਕਲਿੱਪ ਉਨ੍ਹਾਂ ਦੇ ਪੂਰੇ ਪ੍ਰਦਰਸ਼ਨ ਦਾ ਸਿਰਫ਼ ਇੱਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਟੈਂਗੋ ਅਤੇ ਫ੍ਰੀਸਟਾਈਲ ਡਾਂਸ ਫਾਰਮਾਂ ਦਾ ਮਿਸ਼ਰਣ ਸੀ, ਜਿਸਨੇ ਇਸਨੂੰ ਇੱਕ ਨਵਾਂ ਅਤੇ ਦਿਲਚਸਪ ਰੂਪ ਦਿੱਤਾ।
ਵਾਇਰਲ ਵੀਡੀਓ ਵਿੱਚ, ਬੇਨ ਦੀ Confidence ਭਰੀ ਲਿਫਟ ਅਤੇ ਕਪਲ ਦੇ ਸਿਜ਼ਲਿੰਗ ਮੂਵਜ਼ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਜਿਵੇਂ ਹੀ ਉਨ੍ਹਾਂ ਦੀ Performance ਸ਼ੁਰੂ ਹੋਈ, ਅਤੇ ਦੋਵਾਂ ਨੇ Moves ਦਿਖਾਉਣੀਆਂ ਸ਼ੁਰੂ ਕੀਤੀਆਂ, ਦਰਸ਼ਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ, ਇੰਸਟਾ ਪੋਸਟ ‘ਤੇ ਨੇਟੀਜ਼ਨਾਂ ਨੇ ਕਮੈਂਟਸ ਦੀ ਭਰਮਾਰ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦਾ Performance ਕਿੰਨਾ ਜ਼ੋਰਦਾਰ ਸੀ। ਕਈ ਲੋਕਾਂ ਨੇ ਡਾਂਸ ਨੂੰ ‘ਧਾਂਸੂ’ ਕਿਹਾ ਜਦੋਂ ਕਿ ਕੁਝ ਲੋਕਾਂ ਨੇ ਇਸ ਜੋੜੇ ਦੀ ਕੈਮਿਸਟਰੀ ਨੂੰ ਪਸੰਦ ਕੀਤਾ। ਇੱਕ ਯੂਜ਼ਰ ਨੇ ਲਿਖਿਆ, ਬਹੁਤ Perfect। ਵਧਾਈਆਂ, ਬੈਨ ਅਤੇ ਜਿਨਮੋਨ। ਇੱਕ ਹੋਰ ਯੂਜ਼ਰ ਨੇ ਕਿਹਾ, ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਸਿਜ਼ਲਿੰਗ ਮੂਵਜ਼।” ਤੁਸੀਂ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦੌਰਾਨ ਵੀ ਖਾਣੇ ਦਾ ਲਾਲਚ ਨਹੀਂ ਛੱਡ ਸਕੇ ਬਰਾਤੀ, ਜੁਗਾੜ ਕਰਕੇ ਇੰਝ ਮਾਣਿਆ Free Dinner ਦਾ ਆਨੰਦ
ਤੁਹਾਨੂੰ ਦੱਸ ਦੇਈਏ ਕਿ ਸੁਖਵਿੰਦਰ ਸਿੰਘ ਅਤੇ ਅਲਕਾ ਯਾਗਨਿਕ ਦੀ ਆਵਾਜ਼ ਅਤੇ ਏਆਰ ਰਹਿਮਾਨ ਦੇ ਸੰਗੀਤ ਨਾਲ ਸ਼ਿੰਗਾਰਿਆ ‘ਰਮਤਾ ਜੋਗੀ’ ਇੱਕ ਅਜਿਹਾ ਗੀਤ ਹੈ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਇਸ ਦੇ ਨਾਲ ਹੀ, ਬੇਨ ਅਤੇ ਜਿਨਮੋਨ ਦੀ ਜੋੜੀ ਨੇ ਇਸਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕਰਕੇ ਇੱਕ ਨਵਾਂ ਰੂਪ ਦਿੱਤਾ ਹੈ।