OMG: ਸੜਕ 'ਤੇ ਬਾਈਕ ਸਵਾਰ ਨੂੰ ਧੱਕਾ ਲਗਾਉਂਦਾ ਨਜ਼ਰ ਆਇਆ ਸਾਨ੍ਹ, ਵੀਡੀਓ ਦੇਖ ਲੋਕਾਂ ਨੇ ਕਿਹਾ- ਲੱਗਦਾ ਪੈਟਰੋਲ ਖਤਮ ਹੋ ਗਿਆ | Bull seen pushing person riding bike video viral netizens reacted read full news details in Punjabi Punjabi news - TV9 Punjabi

OMG: ਸੜਕ ‘ਤੇ ਬਾਈਕ ਸਵਾਰ ਨੂੰ ਧੱਕਾ ਲਗਾਉਂਦਾ ਨਜ਼ਰ ਆਇਆ ਸਾਨ੍ਹ, ਵੀਡੀਓ ਦੇਖ ਲੋਕਾਂ ਨੇ ਕਿਹਾ- ਲੱਗਦਾ ਪੈਟਰੋਲ ਖਤਮ ਹੋ ਗਿਆ

Published: 

23 Aug 2024 13:00 PM

Viral Video: ਸੈਰ ਕਰਦੇ ਸਮੇਂ ਤੁਹਾਨੂੰ ਅਕਸਰ ਅਵਾਰਾ ਪਸ਼ੂਆਂ ਦੀ ਦਹਿਸ਼ਤ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਅਜਿਹਾ ਖ਼ਬਰਾਂ ਵੀ ਤੁਸੀਂ ਜ਼ਰੂਰ ਸੁਣੀ ਜਾਂ ਪੜ੍ਹੀਆਂ ਹੋਣਗੀਆਂ ਕਿ ਸਾਨ੍ਹ ਨੇ ਲੋਕਾਂ ਨੂੰ ਜਖਮੀ ਕਰ ਦਿੱਤਾਂ ਜਾਂ ਮਾਰ ਦਿੱਤਾ। ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਸਾਨ੍ਹ ਬਾਈਕ ਤੇ ਸਵਾਰ ਦੋ ਲੋਕਾਂ ਨੂੰ ਪਿੱਛੋ ਧੱਕਾ ਮਾਰਦਾ ਨਜ਼ਰ ਆ ਰਿਹਾ ਹੈ।

OMG: ਸੜਕ ਤੇ ਬਾਈਕ ਸਵਾਰ ਨੂੰ ਧੱਕਾ ਲਗਾਉਂਦਾ ਨਜ਼ਰ ਆਇਆ ਸਾਨ੍ਹ, ਵੀਡੀਓ ਦੇਖ ਲੋਕਾਂ ਨੇ ਕਿਹਾ- ਲੱਗਦਾ ਪੈਟਰੋਲ ਖਤਮ ਹੋ ਗਿਆ

ਸੜਕ 'ਤੇ ਬਾਈਕ ਸਵਾਰ ਨੂੰ ਧੱਕਾ ਲਗਾਉਂਦਾ ਨਜ਼ਰ ਆਇਆ ਸਾਨ੍ਹ, VIDEO

Follow Us On

ਦੇਸ਼ ਦੇ ਕੋਨੇ-ਕੋਨੇ ‘ਚ ਅਵਾਰਾ ਪਸ਼ੂਆਂ ਦਾ ਆਤੰਕ ਦੇਖਣ ਨੂੰ ਮਿਲ ਜਾਵੇਗਾ। ਖਾਸ ਤੌਰ ‘ਤੇ ਉੱਤਰੀ ਭਾਰਤ ਅਤੇ ਮੱਧ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ – ਯੂਪੀ, ਬਿਹਾਰ, ਦਿੱਲੀ, ਮੱਧ ਪ੍ਰਦੇਸ਼ ਆਦਿ ਵਿੱਚ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇਨ੍ਹਾਂ ਅਵਾਰਾ ਪਸ਼ੂਆਂ ਦੀ ਦਹਿਸ਼ਤ ਦੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲ ਦੀਆਂ ਹਨ। ਜਿਸ ‘ਚ ਇਹ ਪਸ਼ੂ ਸੜਕਾਂ ‘ਤੇ ਤਬਾਹੀ ਮਚਾਉਂਦੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਅਜਿਹਾ ਹੀ ਇਕ ਹੋਰ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਸਾਨ੍ਹ ਸੜਕ ਉੱਤੇ ਬਾਈਕ ਸਵਾਰ ਨੂੰ ਧੱਕਾ ਮਾਰਦਾ ਨਜ਼ਰ ਆ ਰਿਹਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਈਕ ‘ਤੇ ਦੋ ਲੋਕ ਬੈਠੇ ਹਨ ਅਤੇ ਇਕ ਸਾਨ੍ਹ ਉਨ੍ਹਾਂ ਨੂੰ ਪਿੱਛੇ ਤੋਂ ਧੱਕਾ ਦੇ ਰਿਹਾ ਹੈ। ਇਸ ਦੇ ਨਾਲ ਹੀ ਬਾਈਕ ‘ਤੇ ਬੈਠੇ ਲੋਕ ਖੁਦ ਨੂੰ ਅਤੇ ਬਾਈਕ ‘ਤੇ ਕੰਟਰੋਲ ਕਰਦੇ ਨਜ਼ਰ ਆ ਰਹੇ ਹਨ। ਸਾਨ੍ਹ ਉਨ੍ਹਾਂ ਨੂੰ ਕੁਝ ਦੂਰੀ ਤੱਕ ਧੱਕਦਾ ਰਹਿੰਦਾ ਹੈ। ਪਰ ਕੁਝ ਦੂਰ ਜਾ ਕੇ ਬਾਈਕ ਸਵਾਰ ਆਪਣੀ ਬਾਈਕ ਰੋਕ ਲਈ ਪਰ ਫਿਰ ਵੀ ਸਾਨ੍ਹ ਉਨ੍ਹਾਂ ਨੂੰ ਧੱਕਾ ਦਿੰਦਾ ਰਿਹਾ। ਇਹ ਦੇਖ ਕੇ ਸੜਕ ‘ਤੇ ਖੜ੍ਹੇ ਲੋਕ ਬਾਈਕ ਸਵਾਰਾਂ ਦੀ ਮਦਦ ਲਈ ਭੱਜਦੇ ਹਨ ਅਤੇ ਸਾਨ੍ਹ ਨੂੰ ਮਾਰ ਕੇ ਉਥੋਂ ਭਜਾਉਂਦੇ ਹਨ। ਪਰ ਸਾਨ੍ਹ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸਾਨ੍ਹ ਨੂੰ ਖੁਦ ‘ਤੇ ਹਮਲਾ ਕਰਦੇ ਦੇਖ ਲੋਕ ਉਥੋਂ ਭੱਜ ਗਏ।

ਇਹ ਵੀ ਪੜ੍ਹੋ- ਜੁੱਤਿਆਂ ਨੂੰ ਭਿੱਜਣ ਤੋਂ ਬਚਾਉਣ ਲਈ ਹੱਥਾਂ ਤੇ ਤੁਰਦਾ ਨਜ਼ਰ ਆਇਆ ਸ਼ਖਸ, ਵੀਡੀਓ ਦੇਖੋ

ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @doaba_x08 ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 26 ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 1.5 ਲੱਖ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਲੋਕਾਂ ਨੇ ਵੀਡੀਓ ‘ਤੇ ਕਮੈਂਟ ਵੀ ਕੀਤੇ ਹਨ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਸਾਨ੍ਹ ਕਹਿੰਦਾ ਹੋਵੇਗਾ-ਤੁਸੀਂ ਬੈਠੋ ਭਰਾ, ਮੈਂ ਲਗਾਉਣਾ ਧੱਕਾ। ਦੂਜੇ ਨੇ ਲਿਖਿਆ- ਭਾਈ, ਜਲਦੀ ਚੱਲੋ, ਪਿੱਛੇ ਟ੍ਰੈਫਿਕ ਜਾਮ ਹੈ। ਤੀਜੇ ਵਿਅਕਤੀ ਨੇ ਲਿਖਿਆ- ਲੱਗਦਾ ਹੈ ਪੈਟਰੋਲ ਖਤਮ ਹੋ ਗਿਆ ਸੀ ਤਾਂ ਸਾਨ੍ਹ ਮਦਦ ਕਰ ਰਿਹਾ ਹੈ।

Exit mobile version