Viral: ਜੈਮਾਲਾ ਦੌਰਾਨ ਲਾੜਾ-ਲਾੜੀ ਦੀ ਐਂਟਰੀ ਦੇਖ ਨਹੀਂ ਰੁਕੇਗਾ ਹਾਸਾ, ਦੇਖੋ VIDEO

tv9-punjabi
Published: 

07 May 2025 16:10 PM

Video Viral: ਵਿਆਹ ਵਾਲੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਅੱਜਕੱਲ੍ਹ ਲਾੜਾ-ਲਾੜੀ ਦੀ ਐਂਟਰੀ ਵਿੱਚ ਵੀ ਬਹੁਤ Experiment ਦੇਖਣ ਨੂੰ ਮਿਲਦੇ ਹਨ। ਇਸ ਵੇਲੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਜੈਮਾਲਾ ਦੌਰਾਨ ਲਾੜਾ-ਲਾੜੀ ਨੇ ਅਜਿਹੀ ਐਂਟਰੀ ਲਈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

Viral: ਜੈਮਾਲਾ ਦੌਰਾਨ ਲਾੜਾ-ਲਾੜੀ ਦੀ ਐਂਟਰੀ ਦੇਖ ਨਹੀਂ ਰੁਕੇਗਾ ਹਾਸਾ, ਦੇਖੋ VIDEO
Follow Us On

ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਆਮ ਹੋ ਗਈ ਹੈ। ਤੁਹਾਨੂੰ ਲਗਭਗ ਹਰ ਕਿਸੇ ਦੇ ਹੱਥ ਵਿੱਚ ਸਮਾਰਟ ਫ਼ੋਨ ਮਿਲੇਗਾ, ਇਸ ਵਿੱਚ Unlimited Data ਰੀਚਾਰਜ ਵੀ ਦਿਖਾਈ ਦੇਵੇਗਾ ਅਤੇ ਜਦੋਂ ਇਹ ਸਭ ਹੋਵੇਗਾ, ਤਾਂ ਇਹ ਜ਼ਾਹਿਰ ਹੈ ਕਿ ਲੋਕ ਸੋਸ਼ਲ ਮੀਡੀਆ ‘ਤੇ ਹੋਣਗੇ। ਅੱਜਕੱਲ੍ਹ, ਬੱਚਿਆਂ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਕਾਊਂਟ ਬਣਾ ਰੱਖੇ ਹਨ। ਤੁਸੀਂ ਵੀ ਦਿਨ ਵੇਲੇ ਕੁਝ ਸਮਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਿਤਾ ਰਹੇ ਹੋਵੋਗੇ ਜਿੱਥੇ ਤੁਸੀਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਵੀਡੀਓ ਅਤੇ ਫੋਟੋਆਂ ਪੋਸਟ ਕਰਦੇ ਹੋਏ ਦੇਖ ਰਹੇ ਹੋਵੋਗੇ। ਇਨ੍ਹਾਂ ਵਿੱਚੋਂ ਕੁਝ ਵਾਇਰਲ ਵੀ ਹੋ ਜਾਂਦੇ ਹਨ। ਫਿਰ ਵੀ ਇੱਕ ਅਨੋਖਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੇਲੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜਾ-ਲਾੜੀ ਦੀ ਵਰਮਾਲਾ ਹੋਣ ਵਾਲੀ ਹੈ ਪਰ ਇਹ ਕਾਫੀ ਯੂਨਿਕ ਅੰਦਾਜ਼ ਵਿੱਚ ਪਲਾਨ ਕੀਤੀ ਗਈ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਉਹ ਦੋਵੇਂ ਇੱਕ Moving ਪਲੇਟਫਾਰਮ ‘ਤੇ ਹਨ ਜੋ ਹੌਲੀ-ਹੌਲੀ ਚੱਲ ਰਿਹਾ ਹੈ। ਜਿਵੇਂ ਹੀ ਦੋਵੇਂ ਨੇੜੇ ਆਉਂਦੇ ਹਨ, ਉਹ ਮਿਲ ਕੇ ਇੱਕ ਦਿਲ ਬਣਾਉਂਦੇ ਹਨ। ਹੁਣ, ਇਹ ਕਿੱਥੋਂ ਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਵੀਡੀਓ ਜ਼ਰੂਰ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਬੱਚਿਆਂ ਨੂੰ ਗੱਡੀ ਵਿੱਚ ਬਿਠਾਉਣ ਲਈ ਕੀਤਾ ਗਿਆ ਅਜਿਹਾ ਜੁਗਾੜ, ਦੇਖ ਕੇ ਭੜਕ ਗਏ ਲੋਕ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @RealTofanOjha ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, ‘ਇਸੇ ਨੂੰ ਕਹਿੰਦੇ ਹਨ ਕਿ ਟੁੱਟੇ ਹੋਏ ਦਿਲ ਦਾ ਜੁੜਨਾ।’ ਖ਼ਬਰ ਲਿਖੇ ਜਾਣ ਤੱਕ, 41 ਹਜ਼ਾਰ ਤੋਂ ਵੱਧ ਲੋਕ ਵੀਡੀਓ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਇਨ੍ਹੀਂ ਦਿਨੀਂ ਕੀ ਹੋ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ: ਅੱਜਕੱਲ੍ਹ ਵਿਆਹਾਂ ਵਿੱਚ ਇੱਕ ਵੱਖਰਾ ਰੁਝਾਨ ਚੱਲ ਰਿਹਾ ਹੈ। ਤੀਜੇ ਯੂਜ਼ਰ ਨੇ ਲਿਖਿਆ – ਅੱਜਕੱਲ੍ਹ ਵਿਆਹ ਘੱਟ, ਡਰਾਮਾ ਜ਼ਿਆਦਾ ਹੁੰਦਾ ਹੈ। ਚੌਥੇ ਯੂਜ਼ਰ ਨੇ ਲਿਖਿਆ: ਅੱਜਕੱਲ੍ਹ, ਲੋਕ ਵਿਆਹਾਂ ਵਿੱਚ ਇਹ ਸਾਰਾ ਦਿਖਾਵਾ ਬਹੁਤ ਕਰਦੇ ਹਨ।