Viral: ਟ੍ਰੇਨ ‘ਚ Bed ਲਗਾ ਕੇ ਸੌਂਦੇ ਦਿਖੇ ਮੁੰਡੇ, ਲੋਕ ਬੋਲੇ- ਆਰਕੈਸਟਰਾ ਦੀ ਹੀ ਕਮੀ ਰਹਿ ਗਈ
Shocking Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁਝ ਮੁੰਡਿਆਂ ਨੂੰ ਰੇਲਗੱਡੀ ਦੇ ਇੱਕ ਡੱਬੇ ਵਿੱਚ Bed 'ਤੇ ਸੌਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਲੋਕ ਇਸ 'ਤੇ ਮਜ਼ੇਦਾਰ ਕਮੈਂਟਸ ਕਰ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੀ ਹੋ ਰਹੇ ਹਨ।
ਟ੍ਰੇਨ ਦਾ ਸਫ਼ਰ ਅਰਾਮ ਨਾਲ ਹੋ ਜਾਵੇ ਇਸ ਲਈ ਲੋਕ ਘੱਟੋ-ਘੱਟ ਥਰਡ ਏਸੀ ਵਿੱਚ ਆਪਣੀਆਂ ਟਿਕਟਾਂ ਬੁੱਕ ਕਰਦੇ ਹਨ। ਪਰ ਕੀ ਰੇਲਗੱਡੀ ਦੇ ਜਨਰਲ ਕੋਚ ਵਿੱਚ ਆਰਾਮ ਨਾਲ ਯਾਤਰਾ ਕਰ ਸਕਦੇ ਹੋ? ਜਨਰਲ ਕੋਚ ਵਿੱਚ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਲੋਕਾਂ ਲਈ ਪੈਰ ਰੱਖਣਾ ਵੀ ਮੁਸ਼ਕਲ ਹੋ ਜਾਂਦਾ ਹੈ। ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਇਸ ਗੱਲ ਨੂੰ ਗਲਤ ਸਾਬਤ ਕਰ ਦਿੱਤਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਨਾ ਸਿਰਫ਼ ਰੇਲਗੱਡੀ ਦੇ ਜਨਰਲ ਕੋਚ ਵਿੱਚ ਆਰਾਮ ਨਾਲ ਯਾਤਰਾ ਕਰ ਰਹੇ ਹਨ, ਸਗੋਂ Bed ‘ਤੇ ਆਰਾਮ ਕਰਦੇ ਵੀ ਦਿਖਾਈ ਦੇ ਰਹੇ ਹਨ।
ਵੀਡੀਓ ਵਿੱਚ ਪੈਸੇਂਜਰ ਟ੍ਰੇਨ ਦੇ ਜਨਰਲ ਕੋਚ ਵਿੱਚ ਕੁਝ ਮੁੰਡਿਆਂ ਨੂੰ Bed ਲਗਾ ਕੇ ਸੌਂਦੇ ਦੇਖ ਸਕਦੇ ਹੋ। ਨੇੜੇ ਹੀ ਦੋ-ਤਿੰਨ ਸਾਈਕਲ ਵੀ ਖੜ੍ਹੇ ਕੀਤੇ ਗਏ ਹਨ। ਇਹ ਦ੍ਰਿਸ਼ ਬਿਹਾਰ ਦਾ ਲੱਗ ਰਿਹਾ ਹੈ। ਲੋਕ ਟ੍ਰੇਨ ਵਿੱਚ ਮੁੰਡਿਆਂ ਨੂੰ Bed ‘ਤੇ ਆਰਾਮ ਕਰਦੇ ਦੇਖ ਕੇ ਲੋਕ ਹੈਰਾਨ ਰਹਿ ਗਏ। ਪਰ ਨੇਟੀਜ਼ਨਾਂ ਦਾ ਇਹ ਵੀ ਮੰਨਣਾ ਸੀ ਕਿ ਬਿਹਾਰ ਵਿੱਚ ਕੁਝ ਵੀ ਹੋ ਸਕਦਾ ਹੈ, ਇਸ ਲਈ ਇਹ ਵੀ ਸੰਭਵ ਹੈ। ਟ੍ਰੇਨ ਵਿੱਚ ਤੁਸੀਂ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਯਾਤਰਾ ਕਰਦੇ ਵੇਖੋਂਗੇ। ਪਰ ਇਸ ਸਭ ਵਿੱਚ, ਬਿਹਾਰ ਦੇ ਲੋਕਾਂ ਦੀ ਗੱਲ ਹੀ ਅਲਗ ਹੁੰਦੀ ਹੈ। ਬਿਹਾਰ ਦੇ ਲੋਕ ਜੋ ਆਪਣੀ ਪਛਾਣ ਨੂੰ ਅਜਿਹੇ ਵਿਲੱਖਣ ਅੰਦਾਜ਼ ਵਿੱਚ ਉਜਾਗਰ ਕਰਦੇ ਹਨ, ਉਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਆਪਣੇ ਹੀ ਵਿਆਹ ਵਿੱਚ ਗੀਤ ਗਾਉਂਦੀ ਨਜ਼ਰ ਆਈ ਲਾੜੀ, ਲੋਕ ਬੋਲੇ- ਅੱਗੇ ਵੱਧ ਰਿਹਾ ਹੈ ਦੇਸ਼
ਇਹ ਵੀ ਪੜ੍ਹੋ
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @altu.faltu ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਲੋਕ ਕਮੈਂਟਸ ਕਰ ਰਹੇ ਹਨ ਅਤੇ ਆਪਣੀਆਂ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜਦੋਂ ਕਿ ਕੁਝ ਯੂਜ਼ਰਸ ਨੇ ਇਸਨੂੰ ਮਜ਼ੇਦਾਰ ਦੱਸਿਆ ਅਤੇ ਕਿਹਾ ਕਿ ਬਿਹਾਰ ਵਿੱਚ ਰੇਲਗੱਡੀਆਂ ਦੇ ਅੰਦਰ ਅਜਿਹੇ ਦ੍ਰਿਸ਼ ਬਹੁਤ ਆਮ ਹਨ। Bed ਦੀ ਤਾਂ ਗੱਲ ਹੀ ਛੱਡ ਦਿਓ, ਉੱਥੋਂ ਦੇ ਲੋਕ ਘਾਹ ਢੋਣ ਲਈ ਵੀ ਰੇਲਗੱਡੀ ਦੀ ਵਰਤੋਂ ਕਰਦੇ ਹਨ। ਵੀਡੀਓ ‘ਤੇ ਕਮੈਂਟ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, “ਭਾਰਤੀ ਜੁਗਾੜ ਵਿੱਚ ਮਾਹਰ ਹਨ ਪਰ ਇਕ ਬਿਹਾਰੀ ਹੀ Pro ਜੁਗਾੜੀ ਹੋ ਸਕਦਾ ਹੈ।” ਇੱਕ ਹੋਰ ਨੇ ਲਿਖਿਆ – ਟ੍ਰੇਨ ਨੂੰ ਹੋਟਲ ਵਿੱਚ ਬਦਲ ਦਿੱਤਾ ਹੈ।