Funny Video: ਬੱਚੇ ਨੇ ਕਲਾਸ ‘ਚ ਸਭ ਦੇ ਸਾਹਮਣੇ ਆਪਣੀ ਮਾਂ ਦੀ ਕੀਤੀ Mimicry, ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

Published: 

07 Nov 2024 15:48 PM

Funny Video: ਸੋਸ਼ਲ ਮੀਡੀਆ 'ਤੇ ਇਸ ਵੇਲੇ ਇਕ ਛੋਟੇ ਬੱਚੀ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਇਕ ਕਲਾਸ ਦਾ ਲੱਗ ਰਿਹਾ ਹੈ। ਜਿੱਥੇ ਕਲਾਸ 'ਚ ਅਨੋਖੇ ਤਰੀਕੇ ਨਾਲ Mothers Day ਮਨਾਇਆ ਗਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸ ਵਿੱਚ ਇਕ ਬੱਚੇ ਨੇ ਅਜਿਹਾ ਕਮਾਲ ਕੀਤਾ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

Funny Video: ਬੱਚੇ ਨੇ ਕਲਾਸ ਚ ਸਭ ਦੇ ਸਾਹਮਣੇ ਆਪਣੀ ਮਾਂ ਦੀ ਕੀਤੀ Mimicry, ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ
Follow Us On

ਸੋਸ਼ਲ ਮੀਡੀਆ ਇਕ ਸ਼ਾਨਦਾਰ ਪਲੇਟਫਾਰਮ ਹੈ। ਹਰ ਰੋਜ਼ ਇੱਥੇ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਦੀ ਲੋਕਾਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹੋ ਤਾਂ ਤੁਸੀਂ ਕਈ ਵਾਇਰਲ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਅਜੇ ਵੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਓਗੇ ਅਤੇ ਇਸ ਨੂੰ ਲਾਈਕ ਵੀ ਕਰੋਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਅਜਿਹਾ ਕੀ ਹੈ ਜੋ ਤੁਹਾਨੂੰ ਪਸੰਦ ਆਵੇਗਾ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿੱਚ ਬੱਚੇ ਨੂੰ ਇਕ ਕੰਡੀਸ਼ਨ ਦਿੱਤੀ ਜਾਂਦੀ ਹੈ ਕਿ ਜਦੋਂ ਉਹ ਪੜ੍ਹਾਈ ਨਹੀਂ ਕਰਦਾ ਤਾਂ ਉਸਦੀ ਮਾਂ ਕਿਵੇਂ ਰੀਐਕਟ ਕਰਦੀ ਹੈ। ਇਸ ਤੋਂ ਬਾਅਦ ਬੱਚੇ ਨੇ ਸਿਰ ‘ਤੇ ਚੁੰਨੀ ਲੈ ਕੇ ਕਲਾਸ ‘ਚ ਸਭ ਦੇ ਸਾਹਮਣੇ ਆਪਣੀ ਮਾਂ ਦੀ ਨਕਲ ਕੀਤੀ। ਉਹ ਕਹਿੰਦਾ ਹੈ, ‘ਬੇਟਾ, ਜ਼ਿਆਦਾ ਨਾ ਮੈਚ ਵਾਲਾ ਨਾ ਬਣ, ਮੈਤ ਵਾਲੀ ਬਣਾ ਦੁੰਗੀ, ਜਾ ਕੇ ਪੜ੍ਹਾਈ ਕਰ ਲੇ।’ ਇਸ ਤਰ੍ਹਾਂ ਉਹ ਚੰਗੀ ਤਰ੍ਹਾਂ ਨਕਲ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਪੂਰੀ ਨਕਲ ਕਰਦਾ ਹੈ, ਜਿਸ ਨੂੰ ਦੇਖ ਕੇ ਉਥੇ ਮੌਜੂਦ ਹਰ ਕੋਈ ਹੱਸਣ ਲੱਗ ਪੈਂਦਾ ਹੈ। ਪਰ ਆਖਰੀ ਲਾਈਨ ਨੂੰ ਸੁਣਨ ਤੋਂ ਬਾਅਦ, ਤੁਸੀਂ ਵੀ ਰੀਲੇਟ ਕਰ ਸਕੋਗੇ ਕਿਉਂਕਿ ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਉਹ ਲਾਈਨ ਸੁਣੀ ਹੀ ਹੁੰਦੀ ਹੈ। ਆਖਰ ਵਿੱਚ ਉਹ ਮਾਂ ਦੀ ਰੀਸ ਕਰਦਿਆਂ ਆਖਦਾ ਹੈ, ‘ਤੇਰੇ ਪਾਪਾ ਕੋ ਆਨੇ ਦੇ, ਬਤਾਊਂਗੀ ਤੁਝੇ |’

ਇਹ ਵੀ ਪੜ੍ਹੋ- ਪਾਪਾ ਦੀ ਪਰੀ ਦਾ ਦਿਮਾਗ ਦੇਖ ਕੇ ਤੁਹਾਡਾ ਵੀ ਘੁੰਮ ਜਾਵੇਗਾ ਸਿਰ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 54 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਮੰਮੀ ਬਹੁਤ ਕੁੱਟਣ ਤੋਂ ਬਾਅਦ ਵੀ ਕਹਿੰਦੀ ਹੈ ਡੈਡੀ ਨੂੰ ਆਉਣ ਦਿਓ ਫਿਰ ਤੁਹਾਨੂੰ ਦੱਸਾਂਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਬੱਚੇ ਦਿਲ ਦੇ ਸੱਚੇ ਹੁੰਦੇ ਹਨ। ਤੀਜੇ ਯੂਜ਼ਰ ਨੇ ਲਿਖਿਆ- ਮੈਂ ਸਾਰੇ ਬੱਚਿਆਂ ਦੇ ਵੀਡੀਓ ਦੇਖਣਾ ਚਾਹੁੰਦਾ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ- ਭਰਾ ਘਰ ਵੀ ਜਾਣਾ ਹੈ।

Exit mobile version