Viral Video: ਵਿਆਹ ਦੇ ਮੰਡਪ ‘ਚ ਸਿੰਦੂਰ ਲਿਆਉਣਾ ਭੁੱਲ ਗਿਆ ਲਾੜਾ, ਫੇਰ ਜੋ ਹੋਇਆ, ਉਸ ਨੇ ਜਿੱਤ ਲਿਆ ਸਾਰਿਆਂ ਦਾ ਦਿਲ!
Amazing Viral Video: ਸੋਸ਼ਲ ਮੀਡੀਆ 'ਤੇ ਵਿਆਹ ਦੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਨੇਟੀਜ਼ਨਸ ਹੈਰਾਨ ਹਨ। ਵਿਆਹ ਦੀਆਂ ਰਸਮਾਂ ਦੌਰਾਨ, ਪਤਾ ਲੱਗਾ ਕਿ ਲਾੜੇ ਦਾ ਪਰਿਵਾਰ ਸਿੰਦੂਰ ਲਿਆਉਣਾ ਭੁੱਲ ਗਿਆ ਹੇ। ਇਸ ਤੋਂ ਬਾਅਦ ਜੋ ਹੋਇਆ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
Image Credit source: Instagram/@vogueshaire
Indian Wedding Viral Video: ਅੱਜਕੱਲ੍ਹ ਦੇ ਵਿਆਹਾਂ ਵਿੱਚ ਨੱਚਣਾ, ਗਾਉਣਾ, ਸ਼ੋਰ-ਸ਼ਰਾਬਾ ਅਤੇ ਖਾਣਾ-ਪੀਣਾ ਆਮ ਗੱਲ ਹੈ, ਪਰ ਇੱਕ ਵਿਆਹ ਅਜਿਹਾ ਵੀ ਦਿਖਾਈ ਦਿੱਤਾ, ਜਿਸ ਵਿੱਚ ਸਿੰਦੂਰ ਨਾ ਹੋਣ ਕਰਕੇ ਸਾਰਿਆਂ ਦੇ ਸਾਹ ਅਟਕ ਗਏ । ਇਸ ਸਮੇਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਜਰ ਆ ਰਿਹਾ ਹੈ ਕਿ ਇੱਕ ਲਾੜਾ ਵਿਆਹ ਦੀਆਂ ਰਸਮਾਂ ਤੋਂ ਠੀਕ ਪਹਿਲਾਂ ਸਿੰਦੂਰ ਲਿਆਉਣਾ (Groom Forgot to Bring Sindoor) ਭੁੱਲ ਗਿਆ ਹੈ। ਹਾਲਾਂਕਿ, ਅੱਗੇ ਜੋ ਹੋਇਆ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਵਾਇਰਲ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਫੇਰਿਆਂ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਜਦੋਂ ਪੰਡਿਤ ਜੀ ਵਿਆਹ ਦੇ ਮੰਤਰ ਪੜ੍ਹ ਰਹੇ ਸਨ ਤਾਂ ਲਾੜੇ ਦੇ ਪਰਿਵਾਰ ਨੂੰ ਯਾਦ ਆਇਆ ਕਿ ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਚੀਜ਼, ਸਿੰਦੂਰ ਘਰ ਵਿੱਚ ਹੀ ਭੁੱਲ ਗਏ ਹਨ। ਕੁਦਰਤੀ ਤੌਰ ‘ਤੇ, ਵਿਆਹ ਪਰਿਵਾਰ ਵਿੱਚ ਘਬਰਾਹਟ ਫੈਲ ਗਈ, ਕਿਉਂਕਿ ਇਸ ਤੋਂ ਬਿਨਾਂ ਰਸਮਾਂ ਅਧੂਰੀਆਂ ਰਹਿਣਗੀਆਂ। ਉਦੋਂ ਹੀ ਲਾੜੇ ਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ ਅਤੇ ਬਲਿੰਕਿਟ ਦੀ ਮਦਦ ਲਈ।
16 ਮਿੰਟਾਂ ਵਿੱਚ ਖੁਸ਼ੀ ਵਾਪਸ ਆਈ!
ਵਾਇਰਲ ਕਲਿੱਪ ਵਿੱਚ ਲਾੜਾ ਦੱਸਦਾ ਹੈ ਕਿ ਉਸਨੇ ਡਿਲੀਵਰੀ ਐਪ ਰਾਹੀਂ ਜਲਦੀਬਾਜੀ ਵਿੱਚ ਸਿੰਦੂਰ ਆਰਡਰ ਕੀਤਾ। ਹਾਲਾਂਕਿ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਵਿਆਹ ਦੌਰਾਨ ਡਿਲੀਵਰੀ ਇੰਨੀ ਜਲਦੀ ਹੋਵੇਗੀ। ਪਰ ਸਿਰਫ਼ 16 ਮਿੰਟਾਂ ਦੇ ਅੰਦਰ, ਡਿਲੀਵਰੀ ਬੁਆਏ ਸਿੰਦੂਰ ਲੈ ਕੇ ਮੌਕੇ ‘ਤੇ ਪਹੁੰਚ ਗਿਆ। ਇਸਤੋਂ ਬਾ੍ਦ ਪੂਰਾ ਮੰਡਪ ਤਾੜੀਆਂ ਨਾਲ ਗੂੰਜ ਉੱਠਿਆ।
Blinkit ਨੇ ਇੱਜ਼ਤ ਬਚਾਈ ਜਾਂ ਮਾਰਕੀਟਿੰਗ ਸਟ੍ਰੈਟੇਜੀ?
ਇੰਸਟਾਗ੍ਰਾਮ ‘ਤੇ @vogueshaire ਪੇਜ ਦੁਆਰਾ ਸ਼ੇਅਰ ਕੀਤਾ ਗਏ ਇਸ ਵੀਡੀਓ ਤੇ ਨੇਟੀਜ਼ਨਸ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ। ਇੱਕ ਨੇ ਲਿਖਿਆ, “ਇਹ ਸਿਰਫ਼ ਡਿਲੀਵਰੀ ਐਪ ਨਹੀਂ ਹੈ, ਇਹ ਇੱਕ ਸਕੰਟਮੋਚਕ ਹੈ।” ਦੂਜੇ ਨੇ ਕਿਹਾ, “ਇਹ ਬਦਲਦੇ ਭਾਰਤ ਦੀ ਤਸਵੀਰ ਹੈ, ਜਿੱਥੇ ਤਕਨੀਕ ਹਰ ਸਮੱਸਿਆ ਦਾ ਹੱਲ ਹੈ।” ਇਸ ਦੌਰਾਨ, ਕੁਝ ਨੇਟੀਜ਼ਨਸ ਇਸਨੂੰ ਸ਼ਾਨਦਾਰ ਮਾਰਕੀਟਿੰਗ ਸਟ੍ਰੇਟਜੀ ਕਹਿ ਰਹੇ ਹਨ। ਜੋ ਵੀ ਹੋਵੇ, ਇਸ 16 ਮਿੰਟ ਦੀ ਡਿਲੀਵਰੀ ਨੇ ਵਿਆਹ ਦੀ ਇੱਜਤ ਬਚਾ ਲਈ।
