OMG: ਬਜ਼ੁਰਗ ਦੀ ਚਿਖਾ ਦੇ ਨਾਲ 3 ਲੱਖ ਰੁਪਏ ਵੀ ਹੋ ਗਏ ਸੁਆਹ, ਬਿਸਤਰੇ ‘ਚ ਲੁਕਾ ਰੱਖੇ ਸਨ ਨੋਟ

Updated On: 

28 Jan 2025 18:00 PM

Shocking News: ਗੁਰਦਾਸਪੁਰ ਦੇ ਪਿੰਡ ਪਨਿਆੜ ਵਿਖੇ 95 ਸਾਲਾਂ ਬਜ਼ੁਰਗ ਦੀ ਚਿਖਾ ਦੇ ਨਾਲ ਹੀ ਉਸ ਵੱਲੋਂ ਬਿਸਤਰੇ ਵਿੱਚ ਰੱਖੇ ਹੋਏ 3 ਲੱਖ ਰੁਪਏ ਦੇ ਨੋਟਾਂ ਨੂੰ ਵੀ ਅੱਗ ਲੱਗ ਗਈ। ਇਹ ਮਾਮਲਾ ਇਸ ਸਮੇਂ ਕਾਫੀ ਸੁਰਖੀਆਂ ਵਿੱਚ ਹੈ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਵੀ ਇਸ ਗੱਲ ਤੋਂ ਅਣਜਾਣ ਸਨ ਕਿ ਬਜ਼ੁਰਗ ਵੱਲੋਂ ਬੈਂਕ ਵਿੱਚੋਂ ਇਨ੍ਹੀਂ ਵੱਡੀ ਰਕਮ ਆਪਣੇ ਬਿਸਤਰੇ ਵਿੱਚ ਰੱਖੀ ਹੋਈ ਹੈ।

Follow Us On

ਦੀਨਾਨਗਰ ਦੇ ਪਿੰਡ ਪਨਿਆੜ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 95 ਸਾਲਾਂ ਬਜ਼ੁਰਗ ਦੇ ਅੰਤਿਮ ਸਸਕਾਰ ਦੌਰਾਨ ਉਨ੍ਹਾਂ ਦੀ ਚਿਖਾ ਨਾਲ ਬਿਸਤਰੇ ਵਿੱਚ 3 ਲੱਖ ਰੁਪਏ ਸੜ ਕੇ ਸੁਆਹ ਹੋ ਗਏ, ਜੋ ਮ੍ਰਿਤਕ ਬਜ਼ੁਰਗ ਨੇ ਆਪਣੇ ਪਰਿਵਾਰ ਤੋਂ ਲੁਕੋ ਕੇ ਰੱਖੇ ਹੋਏ ਸੀ। ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਪੰਜ ਸੌ ਰੁਪਏ ਵਾਲਾ 50 ਹਜ਼ਾਰ ਰੁਪਏ ਦਾ ਸੜਦਾ ਹੋਇਆ ਬੰਡਲ ਚਿਖਾ ਤੋ ਬਾਹਰ ਡਿੱਗ ਪਿਆ। ਜਦਕਿ, ਕਈ ਨੋਟ ਪਹਿਲਾਂ ਹੀ ਸੜ ਚੁੱਕੇ ਸਨ ਹਾਲਾਂਕਿ, ਪਰਿਵਾਰ ਵਾਲੇ ਇਸ ਬਾਰੇ ਜ਼ਿਆਦਾ ਖੁੱਲ ਕੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਦੀਨਾਨਗਰ ਦੇ ਪਿੰਡ ਪਨਿਆੜ ਦੇ ਰਹਿਣ ਵਾਲੇ ਇਕ ਬਜੁਰਗ ਕਰੀਬ (95) ਦੀ ਮੌਤ ਹੋ ਗਈ। ਉਹ ਪੇਸ਼ੇ ਤੋਂ ਕਿਸਾਨ ਸਨ। ਉਨ੍ਹਾਂ ਦੇ ਪੁੱਤਰ ਸਰਕਾਰੀ ਨੌਕਰੀ ਕਰਦੇ ਹਨ। ਪਿਤਾ ਦੇ ਖਾਤੇ ਵਿੱਚ ਚੰਗੀ ਰਕਮ ਜਮ੍ਹਾ ਸੀ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਬਜ਼ੁਰਗ ਨੇ ਇਸ ਵਿੱਚੋਂ 3 ਲੱਖ ਰੁਪਏ ਕੱਢਵਾ ਕੇ ਆਪਣੇ ਕੋਲ ਰੱਖੇ ਹੋਏ ਸਨ।

ਸੋਮਵਾਰ ਨੂੰ ਜਦੋਂ ਮੌਤ ਉਪਰੰਤ ਜਦੋਂ ਬਜ਼ੁਰਗ ਵਿਅਕਤੀ ਦਾ ਉਨ੍ਹਾਂ ਦੇ ਪਰਿਵਾਰ ਦੁਆਰਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕੱਪੜੇ ਅਤੇ ਬਿਸਤਰੇ ਨੂੰ ਵੀ ਉਨ੍ਹਾਂ ਦੇ ਨਾਲ ਹੀ ਸਾੜਿਆ ਜਾ ਰਿਹਾ ਸੀ ਤਾਂ ਇਸ ਦੌਰਾਨ, ਇੱਕ ਪਰਿਵਾਰਕ ਮੈਂਬਰ ਨੇ ਦੇਖਿਆ ਕਿ ਸੜਦੇ ਬਿਸਤਰੇ ਦੇ ਵਿੱਚੋਂ 50 ਹਜ਼ਾਰ ਰੁਪਏ (ਪੰਜ ਸੌ ਰੁਪਏ ਦੇ ਨੋਟ) ਦਾ ਇੱਕ ਬੰਡਲ ਬਾਹਰ ਡਿੱਗ ਪਿਆ ਜੋ ਕਿ ਕਾਫ਼ੀ ਹੱਦ ਤੱਕ ਸੜ ਗਿਆ ਸੀ।

ਇਹ ਵੀ ਪੜ੍ਹੋ- ਭੈਣ ਇੰਝ ਨਾ ਕਰੋ, ਨਹੀਂ ਤਾਂ ਮੁਰਦੇ ਵੀ ਜਾਗ ਜਾਣਗੇ, ਸ਼ਮਸ਼ਾਨਘਾਟ ਚ ਰੀਲ ਬਣਾਉਂਦੀ ਨਜ਼ਰ ਆਈ ਕੁੜੀ

ਖੁਲਾਸਾ ਹੁੰਦੇ ਹੀ ਪਰਿਵਾਰ ਵੱਲੋਂ ਹੋਰ ਜਾਂਚ ਕੀਤੀ ਗਈ ਪਰ ਇਸ ਦੌਰਾਨ ਬਾਕੀ ਪੈਸੇ ਬੁਜੁਰੱਗ ਦੇ ਨਾਲ ਹੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਸਨ। ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਦੇ ਬੈਂਕ ਖਾਤਾ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ 3 ਲੱਖ ਰੁਪਏ ਸਨ ਜੋ ਉਨ੍ਹਾਂ ਦੀ ਚਿਖਾ ਦੇ ਨਾਲ ਹੀ ਸੜ ਕੇ ਸੁਆਹ ਹੋ ਗਏ ਹਨ। ਆਪਣੀ ਕਿਸਮ ਦੀ ਇਸ ਅਨੋਖੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।