Ajab-Gajab: ਆਨਲਾਈਨ ਮੰਗਵਾਈ 15000 ਰੁਪਏ ਦੀ ਗ੍ਰਾਸਰੀ, ਕੰਪਨੀ ਨੇ ਬੈਗ ਵਿੱਚ ਪੋਟੀ ਭਰ ਕੇ ਕੀਤੀ ਡਿਲੀਵਰੀ
Online Shopping: ਇੱਕ ਵਿਅਕਤੀ ਨੂੰ ਔਨਲਾਈਨ ਸ਼ਾਪਿੰਗ ਦੇ ਇੱਕ ਮਾੜੇ ਅਨੁਭਵ ਵਿੱਚੋਂ ਲੰਘਣਾ ਪਿਆ ਜਦੋਂ ਕਰਿਆਨੇ ਦੀ ਬਜਾਏ, ਸਭ ਤੋਂ ਘਿਣਾਉਣੀ ਚੀਜ਼ ਪੈਕ ਕਰਕੇ ਡਿਲੀਵਰ ਕਰ ਦਿੱਤੀ ਗਈ, ਜਿਸਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਆਰੋਪ ਹੈ ਕਿ ਕੰਪਨੀ ਨੇ ਮਨੁੱਖੀ ਮਲ ਨਾਲ ਭਰੇ ਬੈਗ ਨੂੰ ਡਿਲੀਵਰ ਕੀਤਾ। ਜਾਣੋ ਕਿੱਥੋਂ ਦਾ ਹੈ ਇਹ ਮਾਮਲਾ।
ਅੱਜਕੱਲ੍ਹ ਆਨਲਾਈਨ ਸ਼ਾਪਿੰਗ ਦਾ ਦੌਰ ਹੈ। ਚਾਹੇ ਕੱਪੜੇ ਹੋਣ ਜਾਂ ਕਰਿਆਨੇ ਦਾ ਸਮਾਨ, ਸਭ ਕੁਝ ਘਰ ਬੈਠੇ ਹੀ ਇੱਕ ਕਲਿੱਕ ਨਾਲ ਆਰਡਰ ਕੀਤਾ ਜਾ ਸਕਦਾ ਹੈ। ਕਿਉਂਕਿ ਸ਼ਾ ਔਨਲਾਈਨ ਸਾਪਿੰਗ ਤੇ ਜਿਆਦਾ ਡਿਸਕਾਉਂਟ ਵੀ ਮਿਲ ਜਾਂਦਾ ਹੈ, ਇਸ ਲਈ ਵੀ ਇਹ ਟ੍ਰੇਂਡ ਵਿੱਚ ਹੈ। ਪਰ ਇੱਕ ਵਿਅਕਤੀ ਨੂੰ ਔਨਲਾਈਨ ਸ਼ਾਪਿੰਗ ਦੇ ਮਾੜੇ ਅਨੁਭਵ ਵਿੱਚੋਂ ਲੰਘਣਾ ਪਿਆ ਜਦੋਂ ਕਰਿਆਨੇ ਦੇ ਸਮਾਨ ਦੇ ਨਾਲ, ਕੰਪਨੀ ਨੇ ਅਜਿਹੀ ਘਿਨਾਉਣੀ ਚੀਜ਼ ਵੀ ਡਿਲੀਵਰ ਕੀਤੀ, ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਜਦੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚੀ ਤਾਂ ਉਹ ਵੀ ਦੰਗ ਰਹਿ ਗਏੂ
ਜ਼ਾਹਿਰ ਹੈ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹੀ ਕਿਹੜੀ ਚੀਜ਼ ਸੀ ਜਿਸ ਨੂੰ ਲੈ ਕੇ ਇੰਨਾ ਹੰਗਾਮਾ ਮਚ ਗਿਆ। ਮਾਮਲਾ ਇੰਗਲੈਂਡ ਦੇ ਬਲੈਕਬਰਨ ਦਾ ਹੈ। ਇੱਥੇ 55 ਸਾਲਾ ਸਮਿਥ ਨੇ 15,000 ਰੁਪਏ ਖਰਚ ਕੇ ਆਨਲਾਈਨ ਕਰਿਆਨੇ ਦਾ ਆਰਡਰ ਕੀਤਾ ਸੀ। ਪਰ ਜਦੋਂ ਉਸ ਨੇ ਡਿਲੀਵਰ ਕੀਤੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਇੰਨੀ ਭਿਆਨਕ ਬਦਬੂ ਆਈ ਕਿ ਉਹ ਭੱਜ ਕੇ ਦੂਰ ਖੜ੍ਹਾ ਹੋ ਗਿਆ। ਦੋਸ਼ ਹੈ ਕਿ ਬੈਗ ਵਿਚ ਵੱਡੀ ਮਾਤਰਾ ਵਿਚ ਮਨੁੱਖੀ ਮਲ ਸੀ। ਇੰਨਾ ਹੀ ਨਹੀਂ, ਜਦੋਂ ਸਮਿਥ ਨੇ ਦੂਜੇ ਪੈਕੇਟ ਖੋਲ੍ਹੇ ਤਾਂ ਉਨ੍ਹਾਂ ‘ਚ ਵੀ ਉਹੀ ਘਿਨਾਉਣੀ ਚੀਜ਼ ਪੈਕ ਹੋਈ ਸੀ।
ਇਸ ਤੋਂ ਨਾਰਾਜ਼ ਹੋ ਕੇ ਸਮਿਥ ਨੇ ਤੁਰੰਤ ਡਿਲੀਵਰੀ ਕੰਪਨੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਤੁਰੰਤ ਘਰ ਵਿੱਚ ਪਈ ਗੰਦਗੀ ਨੂੰ ਸਾਫ਼ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਅੜ੍ਹ ਗਏ ਕਿ ਉਨ੍ਹਾਂ ਨੂੰ ਰਿਪਲੇਸਮੈਂਟ ਨਹੀਂ, ਰਿਫੰਡ ਚਾਹੀਦਾ ਹੈ । ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਸਮਿਥ ਨੂੰ ਰਿਫੰਡ ਮਿਲਣ ‘ਚ ਕਾਫੀ ਸਮਾਂ ਲੱਗ ਗਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਲੀਵਰੀ ਕੰਪਨੀ ਦੀ ਜਾਂਚ ਲਈ ਹੈਲਥ ਇੰਸਪੈਕਟਰ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਪੈਕੇਟ ਵਿੱਚ ਪਾਏ ਗਏ ਮਲ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਡਲਿਵਰੀ ਬੁਆਏ ਨੂੰ ਸ਼ੱਕ ਦੇ ਆਧਾਰ ‘ਤੇ ਨੌਕਰੀ ਤੋਂ ਕੱਢ ਦਿੱਤਾ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਡਿਲੀਵਰੀ ਪੈਕੇਟ ਖੋਲ੍ਹਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ ਹੋਣ। ਪਿਛਲੇ ਸਾਲ, ਇੱਕ ਅਜਨਬੀ ਨੇ ਇੱਕ ਸ਼ਖਸ ਨੂੰ ਹੱਡੀਆਂ ਡਿਲੀਵਰ ਕਰ ਦਿੱਤੀਆਂ ਸਨ। ਉੱਥੇ ਹੀ ਇੱਕ ਟਿੱਕਟੋਕਰ ਨੂੰ ਬ੍ਰਾਂਡ ਨਿਊਜ਼ ਸ਼ੂਜ਼ ਦੀ ਥਾਂ ਬਦਬੂਦਾਰ ਅਤੇ ਮਿੱਟੀ ਨਾਲ ਭਰੀ ਅਤੇ ਟੁੱਟੀ ਹੋਈ ਜੁੱਤੀ ਡਿਲੀਵਰ ਕਰ ਦਿੱਤੀ ਗਈ ਸੀ।