Social Media ‘ਤੇ ਛਾਇਆ ਸਕੂਲੀ ਵਿਦਿਆਰਥਣ ਦਾ ਗਾਣਾ, ਲੋਕਾਂ ਨੂੰ ਆਈ ਲਤਾ ਮੰਗੇਸ਼ਕਰ ਦੀ ਯਾਦ

Updated On: 

08 Jan 2025 16:01 PM

school girl Singing Video: ਸੜਕ ਕਿਨਾਰੇ ਸਕੂਲੀ ਡਰੈੱਸ 'ਚ ਇਸ ਕੁੜੀ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦਾ ਗੀਤ 'ਲਗ ਜਾ ਗਲੇ' ਇੰਨੀ ਸੁਰੀਲੀ ਆਵਾਜ਼ 'ਚ ਗਾਇਆ ਕਿ Social Media 'ਤੇ ਲੋਕ ਉਸ ਦੀ ਆਵਾਜ਼ ਦੇ ਦੀਵਾਨੇ ਹੋ ਗਏ ਹਨ। ਲੜਕੀ ਦੀ ਵੀਡੀਓ ਨੇ Social Media 'ਤੇ ਹਲਚਲ ਮਚਾ ਦਿੱਤੀ ਹੈ। ਸਥਿਤੀ ਇਹ ਹੈ ਕਿ ਯੂਜ਼ਰਮ ਵਾਰ-ਵਾਰ ਵੀਡੀਓ ਨੂੰ ਦੇਖ ਰਹੇ ਹਨ।

Social Media ਤੇ ਛਾਇਆ ਸਕੂਲੀ ਵਿਦਿਆਰਥਣ ਦਾ ਗਾਣਾ, ਲੋਕਾਂ ਨੂੰ ਆਈ ਲਤਾ ਮੰਗੇਸ਼ਕਰ ਦੀ ਯਾਦ
Follow Us On

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲੇ ਦੀ ਰਹਿਣ ਵਾਲੀ ਇਕ ਲੜਕੀ ਦੀ ਵੀਡੀਓ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦੀ ਦੁਨੀਆ ‘ਚ ਖਲਬਲੀ ਮਚਾ ਦਿੱਤੀ ਹੈ। 17 ਸਾਲ ਦੀ ਜ਼ਫ਼ਰੀਨ ਅੰਜੁਮ ਨੇ ਲਤਾ ਮੰਗੇਸ਼ਕਰ ਵਰਗੀ ਮਹਾਨ ਗਾਇਕਾ ਦਾ ਗੀਤ ‘ਲਗ ਜਾ ਗਲੇ’ ਇੰਨੀ ਮਾਸੂਮੀਅਤ ਅਤੇ ਡੂੰਘਾਈ ਨਾਲ ਗਾਇਆ ਕਿ ਲੜਕੀ ਦੀ ਆਵਾਜ਼ ਸਿੱਧੇ ਤੌਰ ‘ਤੇ ਲੋਕਾਂ ਦੇ ਦਿਲਾਂ ਨੂੰ ਛੂਹ ਗਈ। ਸਥਿਤੀ ਇਹ ਹੈ ਕਿ ਯੂਜ਼ਰਮ ਵਾਰ-ਵਾਰ ਵੀਡੀਓ ਨੂੰ ਦੇਖ ਰਹੇ ਹਨ।

ਇਸ ਵੀਡੀਓ ਨੇ ਦੱਸ ਦਿੱਤਾ ਹੈ ਕਿ ਭਾਰਤ ਦੇ ਹਰ ਕੋਨੇ ਵਿੱਚ ਪ੍ਰਤਿਭਾ ਅਸਲ ਵਿੱਚ ਛੁਪੀ ਹੋਈ ਹੈ। ਅੰਜੁਮ ਦੀ ਆਵਾਜ਼ ਨੇ ਨਾ ਸਿਰਫ਼ ਲੱਖਾਂ ਦਿਲਾਂ ਨੂੰ ਛੂਹ ਲਿਆ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਸੱਚੀ ਕਲਾ ਨੂੰ ਕਿਸੇ ਮੰਚ ਦੀ ਲੋੜ ਨਹੀਂ ਹੁੰਦੀ, ਇਹ ਕਿਤੇ ਵੀ ਚਮਕ ਸਕਦੀ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖੋਗੇ ਕਿ ਅੰਜੁਮ ਸਕੂਲ ਡਰੈੱਸ ‘ਚ ਸੜਕ ਕਿਨਾਰੇ ਖੜ੍ਹੀ ਹੈ। ਇਸੇ ਦੌਰਾਨ ਇੱਕ ਸ਼ਖਸ ਆ ਕੇ ਉਸ ਨੂੰ ਪੁੱਛਦਾ ਹੈ, ਕੀ ਤੂੰ ਸਕੂਲ ਜਾ ਰਹੀ ਹੈਂ? ਫਿਰ ਸ਼ਖਸ ਕਹਿੰਦਾ ਹੈ, ਜਾਂਦੇ-ਜਾਂਦੇ ਲਤਾ ਜੀ ਦਾ ਕੋਈ ਗੀਤ ਸੁਣਾ ਦਵੋ, ਇਸ ਤੋਂ ਬਾਅਦ ਉਹ ਇਨ੍ਹੀ ਖੂਬਸੁਰਤੀ ਨਾਲ ‘ਲਗ ਜਾ ਗਲੇ’ ਗੀਤ ਗਾਉਂਦੀ ਹੈ ਕਿ ਪੁੱਛੋ ਹੀ ਨਹੀਂ। ਯਕੀਨ ਕਰੋ, ਸੁਣਨ ਤੋਂ ਬਾਅਦ ਤੁਸੀਂ ਵੀ ਲੜਕੀ ਦੇ ਵੱਡੇ ਫੈਨ ਬਣ ਜਾਉਗੇ। ਇਹ ਗੀਤ 1964 ‘ਚ ਰਿਲੀਜ਼ ਹੋਈ ਫਿਲਮ ‘ਵੋ ਕੌਨ ਥੀ’ ਦਾ ਹੈ, ਜਿਸ ਨੂੰ ਰਾਜਾ ਮਹਿੰਦੀ ਅਲੀ ਖਾਨ ਨੇ ਲਿਖਿਆ ਸੀ।

@iamAshwiniyadav ਐਕਸ ਹੈਂਡਲ ਤੋਂ ਕਵੀ ਅਤੇ ਸ਼ਾਇਰ ਅਸ਼ਵਿਨੀ ਯਾਦਵ ਨੇ ਅੰਜੁਮ ਦਾ ਇਹ ਵੀਡੀਓ ਸ਼ੇਅਰ ਕਰ ਲਿਖਿਆ, ਇਹ ਗੁੱਡੀ ਕਿੰਨੀ ਸੁਰੀਲੀ ਹੈ। ਉਹਨਾਂ ਦੇ ਮੁਤਾਬਕ,ਅੰਜੁਮ ਯੂਪੀ ਦੇ ਕੁਸ਼ੀਨਗਰ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੌ- Viral Video: ਸੱਪ ਅਤੇ ਨੇਵਲੇ ਵਿਚਕਾਰ ਹੋਏ ਭਿਆਨਕ ਮੁਕਾਬਲੇ ਦੀ Video ਆਈ ਸਾਹਮਣੇ,ਯੂਜ਼ਰਸ ਹੋਏ ਸ਼ੌਕ

ਅੰਜੁਮ ਨੂੰ ਸੋਸ਼ਲ ਮੀਡੀਆ ‘ਤੇ ਜਿਸ ਤਰ੍ਹਾਂ ਦਾ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਅੱਜ ਦੇ ਦੌਰ ‘ਚ ਟੈਲੇਂਟ ਦੀ ਪਛਾਣ ਕਰਨ ‘ਚ ਸ਼ੋਸ਼ਲ ਮੀਡੀਆ ਦੀ ਭੂਮਿਕਾ ਕਿੰਨੀ ਅਹਿਮ ਹੋ ਗਈ ਹੈ। ਉਮੀਦ ਹੈ ਕਿ ਜੇਕਰ ਇਸ ਬੱਚੀ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਇੱਕ ਦਿਨ ਵੱਡੇ ਮੰਚ ‘ਤੇ ਆਪਣੀ ਜਾਦੂਈ ਆਵਾਜ਼ ਨਾਲ ਪੂਰੇ ਦੇਸ਼ ਨੂੰ ਮੰਤਰਮੁਗਧ ਕਰ ਦੇਵੇਗੀ।