Video: 6 ਸਕੇ ਭਰਾਵਾਂ ਨੇ 6 ਸਕਿਆਂ ਭੈਣਾਂ ਨਾਲ ਕੀਤਾ ਵਿਆਹ, ਵਿਆਹ ਦੇ ਖਰਚੇ ਨੇ ਓਡਾਏ ਲੋਕਾਂ ਦੇ ਹੋਸ਼

Updated On: 

08 Jan 2025 16:19 PM

Pakistan Six Brother Wedding Viral Video: ਪੰਜਾਬ, ਪਾਕਿਸਤਾਨ ਵਿੱਚ ਹਾਲ ਹੀ ਵਿੱਚ ਇੱਕ ਅਨੋਖਾ ਵਿਆਹ ਸਮਾਗਮ ਦੇਖਣ ਨੂੰ ਮਿਲਿਆ। ਇੱਥੇ ਛੇ ਸਕੇ ਭਰਾਵਾਂ ਨੇ ਇੱਕੋ ਦਿਨ ਛੇ ਸਕਿਆਂ ਭੈਣਾਂ ਨਾਲ ਸਮੂਹਿਕ ਵਿਆਹ ਕੀਤਾ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਹਾਲਾਂਕਿ ਵਿਆਹ ਦਾ ਖਰਚਾ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ।

Video: 6 ਸਕੇ ਭਰਾਵਾਂ ਨੇ 6 ਸਕਿਆਂ ਭੈਣਾਂ ਨਾਲ ਕੀਤਾ ਵਿਆਹ, ਵਿਆਹ  ਦੇ ਖਰਚੇ ਨੇ ਓਡਾਏ ਲੋਕਾਂ ਦੇ ਹੋਸ਼
Follow Us On

ਇਨ੍ਹੀਂ ਦਿਨੀਂ ਗੁਆਂਢੀ ਦੇਸ਼ ਪਾਕਿਸਤਾਨ ‘ਚ ਹੋ ਰਹੇ ਇਕ ਵਿਆਹ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਕਾਰਨ ਹੈ ਇੱਕ ਸਮੂਹਿਕ ਵਿਆਹ ਸਮਾਗਮ ਵਿੱਚ ਛੇ ਸਕਿਆਂ ਭੈਣਾਂ ਨਾਲ ਛੇ ਸਕੇ ਭਰਾਵਾਂ ਦਾ ਵਿਆਹ ਕਰਨਾ। ਇਸ ਵਿਆਹ ਦੀ ਖਾਸ ਗੱਲ ਇਹ ਸੀ ਕਿ ਨਾ ਤਾਂ ਦਾਜ ਲਿਆ ਗਿਆ ਅਤੇ ਨਾ ਹੀ ਕੋਈ ਬੇਲੋੜਾ ਖਰਚਾ ਕੀਤਾ ਗਿਆ। ਹਾਲਾਂਕਿ, ਇਸ ਸਮੂਹਿਕ ਵਿਆਹ ਲਈ ਸਾਰੇ ਭਰਾਵਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ, ਕਿਉਂਕਿ ਸਭ ਤੋਂ ਛੋਟਾ ਭਰਾ ਨਾਬਾਲਗ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਵੱਡੇ ਭਰਾ ਨੇ ਫੈਸਲਾ ਕੀਤਾ ਸੀ ਕਿ ਸਾਰੇ ਛੇ ਭਰਾ ਇੱਕੋ ਦਿਨ ਇਕੱਠੇ ਵਿਆਹ ਕਰਨਗੇ। ਉਨ੍ਹਾਂ ਕਿਹਾ, ਲੋਕ ਵਿਆਹ ਲਈ ਜ਼ਮੀਨ ਗਿਰਵੀ ਰੱਖ ਕਰਜ਼ਾ ਲੈਂਦੇ ਹਨ। ਪਰ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਇਸ ਸਮਾਗਮ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਯਾਦਗਾਰੀ ਬਣਾਇਆ ਜਾ ਸਕਦਾ ਹੈ।

ਸਭ ਤੋਂ ਛੋਟੇ ਭਰਾ ਦੇ ਬਾਲਗ ਹੋਣ ਤੋਂ ਬਾਅਦ, ਸਾਰੇ ਭਰਾਵਾਂ ਨੇ ਇੱਕ ਅਜਿਹੇ ਪਰਿਵਾਰ ਚੁਣਿਆ ਜਿਸ ਵਿੱਚ ਛੇ ਧੀਆਂ ਸਨ। ਇਸ ਤੋਂ ਬਾਅਦ ਰਿਸ਼ਤਾ ਉਸ ਦੇ ਘਰ ਭੇਜ ਦਿੱਤਾ ਗਿਆ। ਫਿਰ ਵਿਆਹ ਦੀਆਂ ਰਸਮਾਂ ਬੜੀ ਸਾਦਗੀ ਨਾਲ ਨਿਭਾਈਆਂ ਗਈਆਂ। ਉਹਨਾਂ ਨੇ ਲਾੜੀ ਦੇ ਪਰਿਵਾਰ ਤੋਂ ਕੋਈ ਦਾਜ ਨਹੀਂ ਲਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।

@DailyUrduPoint ਹੈਂਡਲ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ, 6 ਭਰਾਵਾਂ ਨੇ ਇੱਕੋ ਦਿਨ 6 ਭੈਣਾਂ ਨਾਲ ਵਿਆਹ ਕੀਤਾ। ਇੱਕ ਵਿਲੱਖਣ ਪਰੰਪਰਾ ਸਥਾਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਭਰਾਵਾਂ ਵੱਲੋਂ ਦਾਜ ਨਾ ਲੈਣ ਦੇ ਫੈਸਲੇ ਨੇ ਵੀ ਲੋਕਾਂ ਦਾ ਕਾਫੀ ਧਿਆਨ ਖਿੱਚਿਆ। ਪਾਕਿਸਤਾਨੀ ਇਸ ਨੂੰ ਨਵੀਂ ਸੋਚ ਦਾ ਪ੍ਰਤੀਕ ਮੰਨ ਰਹੇ ਹਨ।

ਇਹ ਵੀ ਪੜ੍ਹੌ- Social Media ਤੇ ਛਾਇਆ ਸਕੂਲੀ ਵਿਦਿਆਰਥਣ ਦਾ ਗਾਣਾ, ਲੋਕਾਂ ਨੂੰ ਆਈ ਲਤਾ ਮੰਗੇਸ਼ਕਰ ਦੀ ਯਾਦ

24 ਨਿਊਜ਼ ਐਚਡੀ ਚੈਨਲ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੋਏ ਇਸ ਸਮੂਹਿਕ ਵਿਆਹ ਦੀ ਕੀਮਤ ਸਿਰਫ਼ ਇੱਕ ਲੱਖ ਪਾਕਿਸਤਾਨੀ ਰੁਪਏ ਹੈ। ਯਾਨੀ ਕਿ ਭਾਰਤੀ ਕਰੰਸੀ ‘ਚ ਸਿਰਫ 30 ਰੁਪਏ ਖਰਚ ਕੀਤੇ ਗਏ, ਜੋ ਕਿ ਇਨ੍ਹੀਂ ਦਿਨੀਂ ਮਹਿੰਗੇ ਸਮਾਗਮਾਂ ਦੀ ਰਵਾਇਤ ਨੂੰ ਚੁਣੌਤੀ ਦਿੰਦਾ ਹੈ।