WhatsApp Status ਵਿੱਚ ਲਗਾਓ ਕੋਈ ਵੀ ਗਾਣਾ, ਆ ਗਿਆ ਇਹ ਨਵਾਂ ਫੀਚਰ
WhatsApp New Feature: ਵਟਸਐਪ ਸਟੇਟਸ ਮਿਊਜ਼ਿਕ: ਇੰਸਟਾਗ੍ਰਾਮ ਦੀ ਤਰ੍ਹਾਂ, ਤੁਹਾਨੂੰ ਵਟਸਐਪ ਸਟੇਟਸ 'ਤੇ ਮਿਊਜ਼ਿਕ ਐਡ ਕਰਨ ਦਾ ਫੀਚਰ ਮਿਲ ਰਿਹਾ ਹੈ। ਹੁਣ ਤੁਸੀਂ ਆਪਣੀ ਫੋਟੋ 'ਤੇ ਕੋਈ ਵੀ ਗੀਤ ਲਗਾ ਕੇ ਪੋਸਟ ਕਰ ਸਕਦੇ ਹੋ। ਤੁਹਾਨੂੰ ਇੱਥੇ ਗੀਤਾਂ ਦੀ ਪੂਰੀ ਲਾਇਬ੍ਰੇਰੀ ਮਿਲੇਗੀ। ਇਹ ਫੀਚਰ ਕਿਵੇਂ ਕੰਮ ਕਰੇਗਾ, ਇਸ ਬਾਰੇ ਪੂਰੀ ਜਾਣਕਾਰੀ ਇੱਥੇ ਪੜ੍ਹੋ।
Whatsapp Status Music Feature: ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਦੀ ਸਹੂਲਤ ਲਈ ਹਰ ਰੋਜ਼ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। WhatsApp ਨਵੀਆਂ ਚੀਜ਼ਾਂ ‘ਤੇ ਕੰਮ ਕਰਦਾ ਰਹਿੰਦਾ ਹੈ। ਇਹ ਮੈਸੇਜਿੰਗ ਐਪ ਹਰ ਵਾਰ ਯੂਜ਼ਰਸ ਐਕਸਪੀਅਰੰਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਲਗਾਤਾਰ ਨਵੇਂ ਫੀਚਰ ਦੀ ਟੈਸਟਿੰਗ ਕਰਦਾ ਰਹਿੰਦਾ ਹੈ। ਅਜਿਹੇ ਹੀ ਇੱਕ ਫੀਚਰ ਦੀ ਬੀਟਾ ਵਰਜ਼ਨ ‘ਤੇ ਟੈਸਟਿੰਗ ਚੱਲ ਰਹੀ ਹੈ। ਜਿਸ ਵਿੱਚ ਯੂਜ਼ਰਸ ਇੰਸਟਾਗ੍ਰਾਮ ਸਟੇਟਸ ਵਾਂਗ ਵਟਸਐਪ ਸਟੇਟਸ ‘ਤੇ ਗਾਣੇ ਜੋੜ ਸਕਦੇ ਹਨ। ਕੁਝ ਦਿਨ ਪਹਿਲਾਂ, ਵਟਸਐਪ ਨੇ ਇੰਸਟਾਗ੍ਰਾਮ ਵਾਂਗ ਸਟੇਟਸ ਵਿੱਚ Mention ਕਰਨ ਦਾ ਫੀਚਰ ਐਡ ਕੀਤਾ ਸੀ। ਹੁਣ, ਇੰਸਟਾਗ੍ਰਾਮ ਵਾਂਗ, ਤੁਸੀਂ ਆਪਣੀ ਸਟੋਰੀ ‘ਤੇ ਵੀ ਗਾਣੇ ਲਗਾ ਸਕੋਗੇ।
ਇਸ ਵੇਲੇ ਇਸ ਫੀਚਰ ਨੂੰ WhatsApp beta for Android 2.25.2.5 ‘ਤੇ ਟੈਸਟ ਕੀਤਾ ਜਾ ਰਿਹਾ ਹੈ। ਇਹ ਫੀਚਰ ਸਿਰਫ਼ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਲਈ ਉਪਲਬਧ ਹੈ।
ਵਟਸਐਪ ਵਿੱਚ ਗਾਣੇ ਐਡ ਕਰੋ
WABetainfo ਦੇ ਅਨੁਸਾਰ, ਇਹ ਫੀਚਰ ਇਸ ਸਮੇਂ ਆਪਣੇ ਟੈਸਟਿੰਗ ਪੜਾਅ ਵਿੱਚ ਹੈ। ਬੀਟਾ ਯੂਜ਼ਰ ਇਸਨੂੰ ਵਰਤ ਰਹੇ ਹਨ। ਤੁਹਾਨੂੰ ਡਰਾਇੰਗ ਐਡੀਟਰ ਵਿੱਚ ਸਟੇਟਸ ‘ਤੇ ਜਾ ਕੇ ਨਵਾਂ ਆਪਸ਼ਨ ਮਿਲੇਗਾ। ਤੁਸੀਂ ਮੈਟਾ ਦੇ ਮਿਊਜ਼ਿਕ ਕੈਟਾਲਾਗ ਤੋਂ ਗਾਣੇ ਬ੍ਰਾਊਜ਼ ਕਰਸਕੋਗੇ। ਇਹ ਬਿਲਕੁਲ ਇੰਸਟਾਗ੍ਰਾਮ ਫੀਚਰ ਵਾਂਗ ਕੰਮ ਕਰੇਗਾ। ਇੰਸਟਾਗ੍ਰਾਮ ਦੀ ਮਿਊਜ਼ਿਕ ਲਾਇਬ੍ਰੇਰੀ ਵਾਂਗ, ਤੁਸੀਂ ਵਟਸਐਪ ਦੇ ਸੰਗੀਤ ਕੈਟਾਲਾਗ ਵਿਕਲਪ ਵਿੱਚੋਂ ਕੋਈ ਵੀ ਗੀਤ ਚੁਣ ਸਕਦੇ ਹੋ। ਇਸ ਵਿੱਚ ਤੁਹਾਨੂੰ ਟ੍ਰੇਡਿੰਗ ਟ੍ਰੈਕ ਅਤੇ ਆਰਟਿਸਟ ਸੈਕਸ਼ਨ ਵੱਖਰੇ ਤੌਰ ‘ਤੇ ਮਿਲਣਗੇ। ਜਿਸ ਤੋਂ ਤੁਸੀਂ ਆਪਣੀ ਪਸੰਦ ਅਨੁਸਾਰ ਸਰਚ ਕਰ ਸਕੋਗੇ।
ਵਟਸਐਪ ਸਟੇਟਸ ਮੈਨਸ਼ਨ
ਵਟਸਐਪ ਸਟੇਟਸ ‘ਤੇ ਮੈਨਸ਼ਨ ਫੀਚਰ ਯੂਜ਼ ਕਰਨ ਲਈ, ਤੁਹਾਨੂੰ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ। ਆਪਣੇ WhatsApp ਸਟੇਟਸ ਦੇ ਹੇਠਾਂ ਦਿਖਾਏ ਜਾ ਰਹੇ @ ਆਈਕਨ ‘ਤੇ ਕਲਿੱਕ ਕਰੋ। ਟੈਕਸਟ ਬਾਕਸ ਵਿੱਚ @ ‘ਤੇ ਕਲਿੱਕ ਕਰੋ। ਪੂਰੀ ਕਾਂਟੈਕਟਸ ਦੀ ਲਿਸਟ ਖੁੱਲ੍ਹ ਜਾਵੇਗੀ। ਹੁਣ ਤੁਸੀਂ ਆਪਣੇ ਸਟੇਟਸ ‘ਤੇ ਜਿਸਨੂੰ ਚਾਹੋ ਮੈਨਸ਼ਨ ਕਰ ਸਕਦੇ ਹੋ। ਮੈਨਸ਼ਨ ਕੀਤਾ ਕਾਂਟੈਕਟ ਸਾਰਿਆਂ ਨੂੰ ਸ਼ੋਅ ਨਹੀਂ ਹੁੰਦਾ। ਤੁਸੀਂ ਸਰਚ ਬਾਰ ਵਿੱਚ ਨਾਮ ਟਾਈਪ ਕਰਕੇ ਵੀ ਉਹਨਾਂ ਨੂੰ ਸਰਚ ਕਰ ਸਕਦੇ ਹੋ।