Maruti ਜਾਂ Hyundai ਹੀ ਨਹੀਂ, 2025 ‘ਚ Rolls Royce ਵੀ ਦਿਖਾਏਗੀ ਆਪਣੀ ਤਾਕਤ

Published: 

14 Jan 2025 13:34 PM

Auto Expo 2025: ਰੋਲਸ ਰਾਇਸ ਇਸ ਸਾਲ ਇੱਕ ਨਵੀਂ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕਣ ਜਾ ਰਹੀ ਹੈ। ਕੰਪਨੀ ਨੇ 2030 ਤੱਕ ਪੈਟਰੋਲ-ਡੀਜ਼ਲ ਵਾਹਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੀ ਗੁੱਡਵੁੱਡ ਫੈਕਟਰੀ ਵਿੱਚ £300 ਮਿਲੀਅਨ ਦਾ ਨਿਵੇਸ਼ ਕੀਤਾ ਹੈ। ਆਉਣ ਵਾਲੀ ਕਾਰ 'ਚ ਕੀ-ਕੀ ਨਵਾਂ ਦੇਖਣ ਨੂੰ ਮਿਲੇਗਾ ਇਸ ਬਾਰੇ ਪੂਰੀ ਜਾਣਕਾਰੀ ਇੱਥੇ ਪੜ੍ਹੋ।

Maruti ਜਾਂ Hyundai ਹੀ ਨਹੀਂ, 2025 ਚ Rolls Royce ਵੀ ਦਿਖਾਏਗੀ ਆਪਣੀ ਤਾਕਤ

Rolls Royce

Follow Us On

ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ Maruti Suzuki ਤੇ Hyundai ਨਵੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਜਾ ਰਹੇ ਹਨ। Rolls Royce ਵੀ ਇਸ ਦੌੜ ਵਿੱਚ ਸ਼ਾਮਲ ਹੋ ਗਈ ਹੈ। ਰੋਲਸ ਰਾਇਸ ਆਪਣੀ ਨਵੀਂ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕਣ ਜਾ ਰਹੀ ਹੈ। Rolls-Royce Motor Cars ਦੇ CEO ਕ੍ਰਿਸ ਬ੍ਰਾਊਨਰਿਜ ਦੇ ਮੁਤਾਬਕ, ਕੰਪਨੀ ਇਸ ਸਾਲ ਇੱਕ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰੇਗੀ। ਫਿਲਹਾਲ ਬਾਜ਼ਾਰ ‘ਚ ਰੋਲਸ ਰਾਇਸ ਲਾਈਨ-ਅੱਪ ‘ਚ ਸਿਰਫ ਸਪੈਕਟਰ ਇਲੈਕਟ੍ਰਿਕ ਕਾਰ ਹੈ।

ਰਿਪੋਰਟਾਂ ਮੁਤਾਬਕ, ਖਬਰਾਂ ਮੁਤਾਬਕ ਆਉਣ ਵਾਲੀ ਕਾਰ SUV ਹੋ ਸਕਦੀ ਹੈ, ਜੋ ਕਿ Cullinan ਤੋਂ ਛੋਟੀ ਹੋਵੇਗੀ। ਹਾਲਾਂਕਿ ਕੰਪਨੀ ਨੇ ਨਵੀਂ ਕਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇਸ ਵਿੱਚ ਨਵੀਂ ਤਕਨੀਕ ਅਤੇ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਇਹ ਕਦਮ ਕੰਪਨੀ ਦੇ ਇਲੈਕਟ੍ਰਿਕ ਵਾਹਨ ਪੋਰਟਫੋਲੀਓ ਨੂੰ ਹੋਰ ਮਜ਼ਬੂਤ ​​ਕਰੇਗਾ।

2030 ਤੱਕ ਪੈਟਰੋਲ ਤੇ ਡੀਜ਼ਲ ਵਾਹਨਾਂ ‘ਤੇ ਪਾਬੰਦੀ

ਰੋਲਸ ਰਾਇਸ ਨੇ 2030 ਤੱਕ ਪੈਟਰੋਲ ਤੇ ਡੀਜ਼ਲ ਇੰਜਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਕੰਪਨੀ ਆਪਣੀ ਗੁਡਵੁੱਡ ਫੈਕਟਰੀ ‘ਤੇ 30 ਕਰੋੜ ਪੌਂਡ ਦਾ ਵੱਡਾ ਨਿਵੇਸ਼ ਕਰ ਰਹੀ ਹੈ। ਇਸ ਫੈਸਲੇ ਨਾਲ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਤੇ ਮੰਗ ਵਿੱਚ ਵਾਧਾ ਹੋਵੇਗਾ। ਕੰਪਨੀ ਦੇ ਵਾਧੇ ਲਈ ਇਹ ਇੱਕ ਚੰਗਾ ਕਦਮ ਹੋ ਸਕਦਾ ਹੈ।

ਕਸਟਮ ਵਾਹਨਾਂ ਦਾ ਉਤਪਾਦਨ ਵਧੇਗਾ

ਰੋਲਸ ਰਾਇਸ ਹੁਣ ਫੈਂਟਮ, ਸਪੈਕਟਰ, ਕੁਲੀਨਨ ਅਤੇ ਗੋਸਟ ਵਰਗੇ ਕਸਟਮ ਵਾਹਨਾਂ ਦਾ ਉਤਪਾਦਨ ਵਧਾਏਗੀ। 2024 ਵਿੱਚ, ਕੰਪਨੀ ਨੇ ਹਰ ਮਾਡਲ ਵਿੱਚ ਕਸਟਮ ਵਿਸ਼ੇਸ਼ਤਾਵਾਂ ਵਿੱਚ 10 ਫੀਸਦ ਦਾ ਵਾਧਾ ਕੀਤਾ। ਇਨ੍ਹਾਂ ਵਾਹਨਾਂ ‘ਚ ਫੈਂਟਮ ਐਕਸਟੈਂਡਡ ਵ੍ਹੀਲਬੇਸ ਅਤੇ ਸਪੈਕਟਰ ਈਵੀ ਦੀ ਸਭ ਤੋਂ ਜ਼ਿਆਦਾ ਮੰਗ ਰਹੀ ਹੈ। ਲੋਕਾਂ ਦੀ ਮੰਗ ਮੁਤਾਬਕ ਕਸਟਮ ਕਾਰਾਂ ਬਣਾਈਆਂ ਜਾਂਦੀਆਂ ਹਨ। ਜਿਸ ਵਿੱਚ ਡਰਾਈਵਰ ਤੇ ਸਵਾਰੀਆਂ ਨੂੰ ਇੱਕ ਵੱਖਰਾ ਅਨੁਭਵ ਮਿਲਦਾ ਹੈ।

ਹਾਈਬ੍ਰਿਡ ਵਾਹਨਾਂ ਲਈ ਕੋਈ ਯੋਜਨਾ ਨਹੀਂ

ਰੋਲਸ ਰਾਇਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਹਾਈਬ੍ਰਿਡ ਵਾਹਨ ਨਹੀਂ ਬਣਾਏਗੀ। ਕੰਪਨੀ ਪੈਟਰੋਲ-ਡੀਜ਼ਲ ਵਾਹਨਾਂ ਤੋਂ ਸਿੱਧੇ ਇਲੈਕਟ੍ਰਿਕ ਵਾਹਨਾਂ ‘ਤੇ ਸ਼ਿਫਟ ਕਰੇਗੀ। ਸੀਈਓ ਕ੍ਰਿਸ ਬ੍ਰਾਊਨਰਿਜ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸਿਰਫ ਇਲੈਕਟ੍ਰਿਕ ਅਤੇ ਵੀ12 ਇੰਜਣ ਵਾਲੇ ਵਾਹਨਾਂ ‘ਤੇ ਹੋਵੇਗਾ। ਇਸ ਫੈਸਲੇ ਨਾਲ ਕੰਪਨੀ ਨੂੰ ਇਲੈਕਟ੍ਰਿਕ ਬਾਜ਼ਾਰ ‘ਚ ਤੇਜ਼ੀ ਨਾਲ ਸਥਾਪਿਤ ਕਰਨ ‘ਚ ਮਦਦ ਮਿਲੇਗੀ। ਜਦੋਂ ਕਿ ਦੂਜੀਆਂ ਕੰਪਨੀਆਂ ਹਾਈਬ੍ਰਿਡ ਮਾਡਲਾਂ ਨੂੰ ਪੇਸ਼ ਕਰ ਰਹੀਆਂ ਹਨ, ਰੋਲਸ-ਰਾਇਸ ਦਾ ਇਹ ਫੈਸਲਾ ਇਸ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨਾਂ ਵੱਲ ਮੋੜ ਦੇਵੇਗਾ।