ਆਧਾਰ ਕਾਰਡ ਤੁਹਾਡੀ ਪਛਾਣ ਜਾਂ ਬੈਂਕ ਖਾਤੇ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ‘ਤੇ ਲਿਖਿਆ ਗਿਆ 11 ਅੰਕਾਂ ਦਾ ਨੰਬਰ ਯੂਨੀਕ ਹੁੰਦਾ ਹੈ। ਦੇਸ਼ ਵਿੱਚ ਰਹਿਣ ਵਾਲੇ ਹਰ ਵਿਅਕਤੀ ਲਈ
ਆਧਾਰ ਕਾਰਡ (Aadhar Card) ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ‘ਚੋਂ ਜ਼ਿਆਦਾਤਰ ਲੋਕ ਆਧਾਰ ਕਾਰਡ ਨੂੰ ਲੈ ਕੇ ਜਾਣੂ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ ‘ਚ ਇਕ ਨਹੀਂ ਸਗੋਂ ਕਈ ਤਰ੍ਹਾਂ ਦੇ ਆਧਾਰ ਕਾਰਡ ਬਣਦੇ ਹਨ। ਜਿਨ੍ਹਾਂ ਵਿੱਚੋਂ ਇੱਕ ਨੀਲੇ ਰੰਗ ਦਾ ਆਧਾਰ ਕਾਰਡ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਦਾ ਆਧਾਰ ਕਾਰਡ ਹੈ, ਮੈਂ ਇਸਨੂੰ ਕਿਉਂ ਬਣਾਵਾਂ? ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਬਲੂ ਆਧਾਰ ਕਾਰਡ ਕੀ ਹੈ ਅਤੇ ਇਸ ਨੂੰ ਬਣਾਉਣਾ ਕਿਉਂ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਸੀਂ ਘਰ ਬੈਠੇ ਇਸ ਨੂੰ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹੋ।
ਕੀ ਹੈ Blue Aadhaar Card?
ਜੇਕਰ ਬਲੂ ਆਧਾਰ ਕਾਰਡ ਦੀ ਗੱਲ ਕਰੀਏ ਤਾਂ ਇਹ ਆਧਾਰ ਕਾਰਡ ਬਣਵਾਉਣਾ ਬਹੁਤ ਜ਼ਰੂਰੀ ਹੈ। ਇਹ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਣਾਇਆ ਜਾਂਦਾ ਹੈ ਅਤੇ ਇਸਦਾ ਰੰਗ ਨੀਲਾ ਹੁੰਦਾ ਹੈ। ਇਸ ਆਧਾਰ ਕਾਰਡ ਨੂੰ ਬਾਲ ਆਧਾਰ ਕਾਰਡ ਵੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਮ ਆਧਾਰ ਕਾਰਡ ਦੇ ਉਲਟ, ਬਾਲ ਆਧਾਰ ਵਿੱਚ ਬਾਇਓਮੈਟ੍ਰਿਕਸ ਦੀ ਲੋੜ ਨਹੀਂ ਹੁੰਦੀ ਹੈ। ਤੁਸੀਂ ਇਸ ਨੂੰ ਘਰ ਬੈਠੇ ਆਨਲਾਈਨ ਵੀ ਬਣਵਾ ਸਕਦੇ ਹੋ।
UIDAI ਦੀ ਵੈੱਬਸਾਈਟ ਦੀ ਮਦਦ ਨਾਲ, ਇਹ ਪ੍ਰਕਿਰਿਆ ਆਸਾਨ ਹੋ ਗਈ ਹੈ। ਹਾਲਾਂਕਿ ਪਹਿਲਾਂ ਇਸ ਆਧਾਰ ਕਾਰਡ ਨੂੰ ਬਣਾਉਣ ਲਈ ਜਨਮ ਸਰਟੀਫਿਕੇਟ ਦੀ ਲੋੜ ਹੁੰਦੀ ਸੀ, ਪਰ ਹੁਣ ਤੁਸੀਂ ਬਿਨਾਂ ਜਨਮ ਸਰਟੀਫਿਕੇਟ ਦੇ ਵੀ ਇਸ ਨੂੰ ਬਣਵਾ ਸਕਦੇ ਹੋ।
ਇੰਝ ਕਰੋ ਆਨਲਾਈਨ ਅਪਲਾਈ
- ਬਲੂ ਆਧਾਰ ਕਾਰਡ ਲਈ, ਤੁਹਾਨੂੰ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ www.UIDAI.gov.in ‘ਤੇ ਜਾਣਾ ਹੋਵੇਗਾ।
ਇੱਥੇ ਤੁਹਾਨੂੰ ਆਧਾਰ ਕਾਰਡ ਦਾ ਲਿੰਕ ਸ਼ੋਅ ਹੋਵੇਗਾ, ਉਸ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲੇਗੀ, ਇੱਥੇ ਤੁਹਾਨੂੰ ਆਪਣੇ ਬੱਚੇ ਦਾ ਨਾਮ, ਮੋਬਾਈਲ ਨੰਬਰ, ਈਮੇਲ ਆਈਡੀ ਵਰਗੇ ਵੇਰਵੇ ਭਰਨੇ ਹੋਣਗੇ।
ਹੁਣ ਬੱਚੇ ਦਾ ਜਨਮ ਸਥਾਨ (ਜਿੱਥੇ ਬੱਚੇ ਦਾ ਜਨਮ ਹੋਇਆ ਸੀ), ਪੂਰਾ ਪਤਾ, ਜ਼ਿਲ੍ਹਾ-ਰਾਜ ਵਰਗੇ ਵੇਰਵੇ ਭਰੋ।
ਭਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰੋ ਅਤੇ ਫਾਰਮ ਜਮ੍ਹਾਂ ਕਰੋ।
ਆਨਲਾਈਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਤੁਹਾਨੂੰ ਇੱਕ ਵਾਰ UIDAI ਕੇਂਦਰ ‘ਤੇ ਜਾਣਾ ਹੋਵੇਗਾ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ UIDAI ਕੇਂਦਰ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਵੀ ਲੈ ਸਕਦੇ ਹੋ। ਇਸਦੇ ਲਈ, ਤੁਹਾਨੂੰ ਇੱਕ ਅਪਾਇੰਟਮੈਂਟ ਦਾ ਵਿਕਲਪ ਵੀ ਦਿਖਾਇਆ ਜਾਵੇਗਾ, ਇਸ ਵਿਕਲਪ ਨੂੰ ਚੁਣੋ ਅਤੇ ਅਪਾਇੰਟਮੈਂਟ ਲਓ। ਧਿਆਨ ਦਿਓ ਕਿ ਤੁਹਾਨੂੰ ਇਸਦੇ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ।