Aadhaar App ਦਾ ਨਵਾਂ ਵਰਜ਼ਨ ਜਲਦ ਹੋ ਰਿਹਾ ਲਾਂਚ, ਹੁਣ ਫੋਨ ਤੋਂ ਹੀ ਅਪਡੇਟ ਹੋਵੇਗਾ ਨਾਮ, ਪਤਾ ਅਤੇ ਮੋਬਾਈਲ ਨੰਬਰ

Updated On: 

26 Jan 2026 18:01 PM IST

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ ਆਧਾਰ ਕਾਰਡ ਉਪਭੋਗਤਾਵਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਆਧਾਰ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਨਵੇਂ 'ਆਧਾਰ ਐਪ' (Aadhaar App) ਦਾ ਫੁੱਲ ਵਰਜ਼ਨ ਜਲਦ ਹੀ ਲਾਂਚ ਹੋਣ ਜਾ ਰਿਹਾ ਹੈ।

Aadhaar App ਦਾ ਨਵਾਂ ਵਰਜ਼ਨ ਜਲਦ ਹੋ ਰਿਹਾ ਲਾਂਚ, ਹੁਣ ਫੋਨ ਤੋਂ ਹੀ ਅਪਡੇਟ ਹੋਵੇਗਾ ਨਾਮ, ਪਤਾ ਅਤੇ ਮੋਬਾਈਲ ਨੰਬਰ

Image Credit source: Ai Photo

Follow Us On

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ ਆਧਾਰ ਕਾਰਡ ਉਪਭੋਗਤਾਵਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਆਧਾਰ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਨਵੇਂ ‘ਆਧਾਰ ਐਪ’ (Aadhaar App) ਦਾ ਫੁੱਲ ਵਰਜ਼ਨ ਜਲਦ ਹੀ ਲਾਂਚ ਹੋਣ ਜਾ ਰਿਹਾ ਹੈ। ਇਸ ਨਵੀਂ ਐਪ ਰਾਹੀਂ ਲੋਕਾਂ ਨੂੰ ਕਈ ਮਹੱਤਵਪੂਰਨ ਸੇਵਾਵਾਂ ਦਾ ਫਾਇਦਾ ਸਿੱਧਾ ਆਪਣੇ ਮੋਬਾਈਲ ਫੋਨ ‘ਤੇ ਮਿਲੇਗਾ, ਜਿਸ ਨਾਲ ਹੁਣ ਆਧਾਰ ਨਾਲ ਜੁੜੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ।

ਕਦੋਂ ਹੋਵੇਗੀ ਲਾਂਚ ਅਤੇ ਕਿਹੜੀਆਂ ਸਹੂਲਤਾਂ ਮਿਲਣਗੀਆਂ?

UIDAI ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਇਸ ਐਪ ਦਾ ਫੁੱਲ ਵਰਜ਼ਨ 28 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਨਵੀਂ ਐਪ ਵਿੱਚ ਉਪਭੋਗਤਾਵਾਂ ਨੂੰ ਆਪਣਾ ਪਤਾ (Address), ਮੋਬਾਈਲ ਨੰਬਰ, ਈਮੇਲ ਅਤੇ ਨਾਮ ਵਰਗੀਆਂ ਜਾਣਕਾਰੀਆਂ ਨੂੰ ਖ਼ੁਦ ਅਪਡੇਟ ਕਰਨ ਦੀ ਸੁਵਿਧਾ ਮਿਲ ਸਕਦੀ ਹੈ। ਇਹ ਐਪ ਐਂਡਰੌਇਡ ਉਪਭੋਗਤਾਵਾਂ ਲਈ ‘ਗੂਗਲ ਪਲੇਅ ਸਟੋਰ’ ਅਤੇ ਆਈਫੋਨ ਉਪਭੋਗਤਾਵਾਂ ਲਈ ‘ਐਪਲ ਐਪ ਸਟੋਰ’ ‘ਤੇ ਉਪਲਬਧ ਹੋਵੇਗੀ। ਇਸ ਐਪ ਦਾ ਡਿਜ਼ਾਈਨ ਇੰਨਾ ਸਰਲ ਰੱਖਿਆ ਗਿਆ ਹੈ ਕਿ ਪਹਿਲੀ ਵਾਰ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਵੀ ਕੋਈ ਮੁਸ਼ਕਲ ਨਹੀਂ ਆਵੇਗੀ।

ਫਿਜ਼ੀਕਲ ਆਧਾਰ ਕਾਰਡ ਰੱਖਣ ਦੀ ਚਿੰਤਾ ਹੋਵੇਗੀ ਖ਼ਤਮ

ਅਧਿਕਾਰਤ ਪੋਸਟ ਅਨੁਸਾਰ, ਜੇਕਰ ਤੁਸੀਂ ਆਪਣਾ ਫਿਜ਼ੀਕਲ ਆਧਾਰ ਕਾਰਡ ਘਰ ਭੁੱਲ ਜਾਂਦੇ ਹੋ ਅਤੇ ਤੁਹਾਨੂੰ ਕਿਸੇ ਹੋਟਲ ਵਿੱਚ ਚੈੱਕ-ਇਨ ਕਰਨਾ ਪੈਂਦਾ ਹੈ ਜਾਂ ਕਿਸੇ ਪਛਾਣ ਦੀ ਲੋੜ ਪੈਂਦੀ ਹੈ, ਤਾਂ ਹੁਣ ਘਬਰਾਉਣ ਦੀ ਲੋੜ ਨਹੀਂ ਹੈ। ਨਵੀਂ ਐਪ ਦੇ ਲਾਂਚ ਹੋਣ ਤੋਂ ਬਾਅਦ, ਤੁਸੀਂ ਡਿਜੀਟਲ ਮਾਧਿਅਮ ਰਾਹੀਂ ਹੀ ਹੋਟਲ ਵਰਗੀਆਂ ਥਾਵਾਂ ‘ਤੇ ਆਸਾਨੀ ਨਾਲ ਚੈੱਕ-ਇਨ ਕਰ ਸਕੋਗੇ। ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਹਰ ਜਗ੍ਹਾ ਆਪਣੇ ਨਾਲ ਅਸਲੀ ਆਧਾਰ ਕਾਰਡ ਲੈ ਕੇ ਚੱਲਣ ਦੀ ਮਜਬੂਰੀ ਨਹੀਂ ਰਹੇਗੀ।

QR ਕੋਡ ਵੈਰੀਫਿਕੇਸ਼ਨ ਸਿਸਟਮ: ਸੁਰੱਖਿਆ ਹੋਵੇਗੀ ਹੋਰ ਮਜ਼ਬੂਤ

ਨਵੀਂ ਐਪ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਇਸ ਵਿੱਚ ਜੁੜਨ ਵਾਲਾ QR ਕੋਡ ਵੈਰੀਫਿਕੇਸ਼ਨ ਸਿਸਟਮ ਹੋ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਦੂਜਿਆਂ ਦੇ ਆਧਾਰ ਕਾਰਡ ਦੀ ਵੀ ਆਸਾਨੀ ਨਾਲ ਪੁਸ਼ਟੀ (Verify) ਕਰ ਸਕੋਗੇ।

ਇਹ ਫੀਚਰ ਖ਼ਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ ਜੋ ਆਪਣੇ ਘਰ ਵਿੱਚ ਕਿਰਾਏਦਾਰ ਰੱਖਦੇ ਹਨ ਜਾਂ ਕਿਸੇ ਘਰੇਲੂ ਸਹਾਇਕ (ਨੌਕਰ) ਨੂੰ ਕੰਮ ‘ਤੇ ਰੱਖਣਾ ਚਾਹੁੰਦੇ ਹਨ। ਇਸ ਸਿਸਟਮ ਰਾਹੀਂ ਤੁਸੀਂ ਤੁਰੰਤ ਇਹ ਪਤਾ ਲਗਾ ਸਕੋਗੇ ਕਿ ਸਾਹਮਣੇ ਵਾਲੇ ਵਿਅਕਤੀ ਵੱਲੋਂ ਦਿੱਤਾ ਗਿਆ ਆਧਾਰ ਕਾਰਡ ਅਸਲੀ ਹੈ ਜਾਂ ਨਕਲੀ। ਇਸ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਵੱਡੀ ਮਦਦ ਮਿਲੇਗੀ।