1 ਸਾਲ ਲਈ Amazon Prime Video ਮੁਫਤ, ਇਸ ਸਸਤੇ ਪਲਾਨ ਵਿੱਚ Netflix ਨੂੰ ਵੀ ਫਾਇਦਾ

tv9-punjabi
Published: 

03 May 2023 17:03 PM

Jio Postpaid Plan: ਐਮਾਜ਼ਾਨ ਪ੍ਰਾਈਮ (Amazon Prime) ਵੀਡੀਓ ਲਈ 1499 ਰੁਪਏ ਖਰਚ ਕਰਨਾ ਮਹਿੰਗਾ ਲੱਗ ਰਿਹਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਪਲਾਨ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਇੱਕ ਸਾਲ ਲਈ ਐਮਾਜ਼ਾਨ ਪ੍ਰਾਈਮ ਵੀਡੀਓ ਦਾ ਸਾਥ ਮਿਲੇਗਾ।

1 ਸਾਲ ਲਈ Amazon Prime Video ਮੁਫਤ, ਇਸ ਸਸਤੇ ਪਲਾਨ ਵਿੱਚ Netflix ਨੂੰ ਵੀ ਫਾਇਦਾ
Follow Us On
ਐਮਾਜ਼ਾਨ ਪ੍ਰਾਈਮ ਵੀਡੀਓ (Amazon Prime Video) ਦਾ ਸਾਲਾਨਾ ਪਲਾਨ 1499 ਰੁਪਏ ਹੈ, ਪਰ ਜੇਕਰ ਤੁਸੀਂ 1500 ਰੁਪਏ ਖਰਚ ਨਹੀਂ ਕਰਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਬਸਕ੍ਰਿਪਸ਼ਨ ਪਲਾਨ (Subscription Plan) ਖਰੀਦੋ ਕਿ ਤੁਸੀਂ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਵੈੱਬ ਸੀਰੀਜ਼ ਅਤੇ ਫਿਲਮਾਂ ਦਾ ਮੁਫ਼ਤ ਵਿੱਚ ਆਨੰਦ ਕਿਵੇਂ ਲੈ ਸਕਦੇ ਹੋ। ਜੇਕਰ ਤੁਸੀਂ ਵੀ Reliance Jio ਦੇ ਯੂਜਰ ਹੋ, ਤਾਂ ਆਓ ਅਸੀਂ ਤੁਹਾਨੂੰ ਕੰਪਨੀ ਦੇ ਕੋਲ ਉਪਲਬਧ ਇੱਕ ਸ਼ਾਨਦਾਰ ਪੋਸਟਪੇਡ ਪਲਾਨ ਬਾਰੇ ਜਾਣਕਾਰੀ ਦਿੰਦੇ ਹਾਂ।

Jio 699 ਪਲਾਨ ਦੇ ਨਾਲ ਯੂਜਰਸ ਨੂੰ ਮਿਲਦੇ ਹਨ ਇਹ ਫਾਇਦੇ

699 ਰੁਪਏ ਦੇ ਰਿਲਾਇੰਸ ਜਿਓ ਦੇ ਇਸ ਰੀਚਾਰਜ ਪਲਾਨ ਨਾਲ ਤੁਹਾਨੂੰ 100 ਜੀਬੀ ਡੇਟਾ ਮਿਲੇਗਾ, ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਜੇਕਰ ਤੁਹਾਡੇ ਖੇਤਰ ਵਿੱਚ ਰਿਲਾਇੰਸ ਜਿਓ ਦੀ 5ਜੀ ਸੇਵਾ ਆ ਗਈ ਹੈ, ਤਾਂ ਤੁਹਾਨੂੰ ਇਸ ਪਲਾਨ ਨਾਲ ਕੰਪਨੀ ਵੱਲੋਂ ਅਨਲਿਮਟਿਡ 5ਜੀ. ਹਾਈ ਸਪੀਡ ਡਾਟਾ ਦੀ ਆਫ਼ਰ ਕਰੇਗਾ। ਡਾਟਾ ਲਿਮਿਟ ਨੂੰ ਜੇਕਰ ਤੁਸੀਂ ਪੂਰੀ ਤਰ੍ਹਾਂ ਇਸਤੇਮਾਲ ਕਰ ਲਿਆ, ਤਾਂ ਇਸ ਤੋਂ ਬਾਅਦ ਕੰਪਨੀ ਤੁਹਾਡੇ ਤੋਂ 10 ਰੁਪਏ ਪ੍ਰਤੀ ਜੀਬੀ ਚਾਰਜ ਕਰੇਗੀ। ਪ੍ਰੀਪੇਡ ਵਾਂਗ, ਜੀਓ ਦੇ ਇਸ ਪੋਸਟਪੇਡ ਪਲਾਨ ਦੇ ਨਾਲ, ਤੁਹਾਨੂੰ ਅਨਲਿਮਟਿਡ ਵੌਇਸ ਕਾਲਿੰਗ ਦਾ ਫਾਇਦਾ ਵੀ ਦਿੱਤਾ ਜਾਵੇਗਾ। 100 GB ਡੇਟਾ ਦੇ ਨਾਲ ਅਨਲਿਮਟਿਡ ਮੁਫਤ ਕਾਲਿੰਗ ਤੋਂ ਇਲਾਵਾ, ਤੁਹਾਨੂੰ ਇਸ ਪਲਾਨ ਦੇ ਨਾਲ ਰੋਜ਼ਾਨਾ 100 SMS ਵੀ ਦਿੱਤੇ ਜਾਣਗੇ। ਇੰਨਾ ਹੀ ਨਹੀਂ, ਤੁਸੀਂ 699 ਰੁਪਏ ਦੇ ਇਸ ਪਲਾਨ ਤੋਂ ਰੀਚਾਰਜ ‘ਤੇ 3 ਐਡ ਆਨ ਫੈਮਿਲੀ ਸਿਮ ਵੀ ਲੈ ਸਕਦੇ ਹੋ ਅਤੇ ਹਰ ਸਿਮ ਦੇ ਨਾਲ ਤੁਹਾਨੂੰ ਹਰ ਮਹੀਨੇ ਵਾਧੂ 5ਜੀ ਡਾਟਾ ਵੀ ਦਿੱਤਾ ਜਾਵੇਗਾ। ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਰਿਲਾਇੰਸ ਜੀਓ ਦਾ ਇਹ ਪਲਾਨ ਤੁਹਾਨੂੰ 1 ਸਾਲ ਲਈ Amazon Prime Video ਦੀ ਸਬਸਕ੍ਰਿਪਸ਼ਨ ਦੇਵੇਗਾ। Netflix ਦੀ ਗੱਲ ਕਰੀਏ ਤਾਂ ਇਸ ਪਲਾਨ ਨਾਲ ਤੁਹਾਨੂੰ Netflix ਦਾ ਬੇਸਿਕ ਪਲਾਨ ਮਿਲੇਗਾ। ਫਰੀ ਟ੍ਰਾਇਲ ਤੋਂ ਬਾਅਦ, ਹਰੇਕ ਐਡ ਆਨ ਫੈਮਿਲੀ ਸਿਮ ਲਈ ਹਰ ਮਹੀਨੇ 99 ਰੁਪਏ ਚਾਰਜ ਕੀਤੇ ਜਾਣਗੇ। ਇਸ ਤੋਂ ਇਲਾਵਾ, ਕੰਪਨੀ ਐਕਟੀਵੇਸ਼ਨ ਦੇ ਸਮੇਂ ਹਰੇਕ ਸਿਮ ਲਈ 99 ਰੁਪਏ ਦੀ ਪ੍ਰੋਸੈਸਿੰਗ ਫੀਸ ਵੀ ਵਸੂਲ ਕਰੇਗੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ