IRCTC ਦੀ ਵੈੱਬਸਾਈਟ ਹੋਈ ਠੱਪ, ਅਗਲੇ ਇਕ ਘੰਟੇ ਲਈ ਟਿਕਟਾਂ ਦੀ ਬੁਕਿੰਗ ਬੰਦ

Updated On: 

09 Dec 2024 11:20 AM

IRCTC DOWN: IRCTC ਦੀ ਵੈੱਬਸਾਈਟ ਅਗਲੇ ਇੱਕ ਘੰਟੇ ਲਈ ਠੱਪ ਹੋ ਗਈ ਹੈ। ਇਸ ਕਾਰਨ ਰੇਲਵੇ ਟਿਕਟਾਂ ਦੀ ਬੁਕਿੰਗ ਸੰਭਵ ਨਹੀਂ ਹੈ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

IRCTC ਦੀ ਵੈੱਬਸਾਈਟ ਹੋਈ ਠੱਪ, ਅਗਲੇ ਇਕ ਘੰਟੇ ਲਈ ਟਿਕਟਾਂ ਦੀ ਬੁਕਿੰਗ ਬੰਦ

IRCTC ਦੀ ਵੈੱਬਸਾਈਟ ਹੋਈ ਠੱਪ

Follow Us On

IRCTC ਦੀ ਵੈੱਬਸਾਈਟ ਅਗਲੇ ਇੱਕ ਘੰਟੇ ਲਈ ਠੱਪ ਹੋ ਗਈ ਹੈ। ਇਸ ਕਾਰਨ ਰੇਲਵੇ ਟਿਕਟਾਂ ਦੀ ਬੁਕਿੰਗ ਸੰਭਵ ਨਹੀਂ ਹੈ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤਤਕਾਲ ਟਿਕਟ ਬੁਕਿੰਗ ਦੇ ਸਮੇਂ ਹੀ ਆਈਆਰਸੀਟੀਸੀ ਦੀ ਸਾਈਟ ਠੱਪ ਹੋ ਗਈ। IRCTC ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਾਈਟ ‘ਤੇ ਮੇਨਟੇਨਸ ਦਾ ਕੰਮ ਚੱਲ ਰਿਹਾ ਹੈ, ਇਸ ਲਈ ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ।

IRCTC ਸੇਵਾ ਬੰਦ ਹੋਣ ਤੋਂ ਬਾਅਦ, ਤਤਕਾਲ ਟਿਕਟਾਂ ਦੀ ਬੁਕਿੰਗ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਲੋਕ IRCTC ਨੂੰ ਟੈਗ ਕਰਕੇ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਆਮਤੌਰ ‘ਤੇ IRCTC ਦਾ ਵੈੱਬਸਾਈਟ ਮੇਨਟੇਨੈਂਸ ਦਾ ਕੰਮ 11 ਵਜੇ ਤੋਂ ਬਾਅਦ ਕੀਤਾ ਜਾਂਦਾ ਹੈ ਪਰ ਅੱਜ ਇਸ ਤੋਂ ਪਹਿਲਾਂ ਹੀ ਕੀਤਾ ਗਿਆ। ਲੋਕ ਅਟੈਕ ਦੀ ਗੱਲ ਕਰ ਰਹੇ ਹਨ। ਕਿਉਂਕਿ ਏਸੀ ਤਤਕਾਲ ਲਈ ਟਿਕਟ ਬੁਕਿੰਗ 10 ਵਜੇ ਤੋਂ ਸ਼ੁਰੂ ਹੁੰਦੀ ਹੈ ਜਦੋਂ ਕਿ ਨਾਨ-ਏਸੀ ਟਿਕਟ ਦੀ ਬੁਕਿੰਗ 11 ਵਜੇ ਤੋਂ ਸ਼ੁਰੂ ਹੁੰਦੀ ਹੈ। IRCTC ਸੇਵਾ ਬੰਦ ਹੋਣ ਕਾਰਨ ਦੋਵਾਂ ਦੀ ਬੁਕਿੰਗ ਸੰਭਵ ਨਹੀਂ ਹੈ। ਯਾਤਰੀ ਚਿੰਤਤ ਹਨ। ਐਕਸ ‘ਤੇ ਆਪਣੀ ਤਕਲੀਫ ਜਾਹਿਰ ਕਰ ਰਹੇ ਹਨ।

ਸੋਸ਼ਲ ਮੀਡੀਆ ‘ਤੇ ਲੋਕ ਪੁੱਛ ਰਹੇ ਹਨ ਸਵਾਲ

Exit mobile version