Instagram DM Privacy Update: ਇੰਸਟਾਗ੍ਰਾਮ ਚੈਟ ਦੀ ਪ੍ਰਾਈਵੈਸੀ ਵਿੱਚ ਵੱਡਾ ਬਦਲਾਅ, ਮੈਟਾ ਹਟਾ ਰਿਹਾ ਐਂਡ-ਟੂ-ਐਂਡ ਐਨਕ੍ਰਿਪਸ਼ਨ
Instagram ਨੇ AI Voice Effects ਫੀਚਰ ਲਾਂਚ ਕਰ ਦਿੱਤਾ ਹੈ। ਇਹ ਫੀਚਰ ਹੁਣ ਵੌਇਸ ਨੋਟਸ ਲਈ ਅੱਠ ਵੱਖ-ਵੱਖ ਫਿਲਟਰ ਪੇਸ਼ ਕਰਦਾ ਹੈ। ਇਹ ਫੀਚਰ ਭਾਰਤ ਵਿੱਚ ਲਾਈਵ ਹੋ ਚੁੱਕਾ ਹੈ। ਯੂਜ਼ਰ ਹੁਣ ਇਸਨੂੰ ਆਸਾਨੀ ਨਾਲ ਡੀਐਮ ਵਿੱਚ ਵਰਤ ਸਕਦੇ ਹਨ। ਪਰ ਨਾਲ ਹੀ ਇੰਸਟਾਗ੍ਰਾਮ 8 ਮਈ, 2026 ਤੋਂ ਬਾਅਦ ਆਪਣੇ ਪਲੇਟਫਾਰਮ 'ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਵਾਲੇ ਫੀਚਰ ਦਾ ਸਪੋਰਟ ਖਤਮ ਕਰਨ ਜਾ ਰਿਹਾ ਹੈ।
Instagram DM Privacy Update: ਮੈਟਾ ਨੇ Instagram ਯੂਜਰਸ ਲਈ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ, ਜਿਸ ਨਾਲ 8 ਮਈ, 2026 ਤੋਂ ਬਾਅਦ ਪਲੇਟਫਾਰਮ ‘ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ (E2EE) ਫੀਚਰ ਦਾ ਸਪੋਰਟ ਖਤਮ ਕਰ ਦਿੱਤਾ ਜਾਵੇਗਾ। ਇਹ ਫੀਚਰ, ਜਿਸਨੂੰ ਪ੍ਰਾਈਵੇਟ ਮੈਸੇਜਿੰਗ ਨੂੰ ਮਜ਼ਬੂਤ ਕਰਨ ਲਈ ਲਿਆਇਆ ਗਿਆ ਸੀ, ਹੁਣ ਹਟਾ ਦਿੱਤਾ ਜਾਵੇਗੀ।
ਇਹ ਵੀ ਪੜ੍ਹੋ
ਇਸ ਫੈਸਲੇ ਦਾ ਮਤਲਬ ਹੈ ਕਿ Instagram ‘ਤੇ ਤੁਹਾਡੇ ਕੁਝ ਡੀਐਮ ਹੁਣ ਪਹਿਲਾਂ ਵਾਂਗ ਪ੍ਰਾਈਵੇਸੀ ਨਹੀਂ ਰੱਖ ਪਾਉਣਗੇ। ਮੈਟਾ ਨੇ ਸਪੱਸ਼ਟ ਕੀਤਾ ਕਿ ਇਹ ਫੀਚਰ ਕਦੇ ਵੀ ਸਾਰੇ ਯੂਜਰਸ ਲਈ ਡਿਫੌਲਟ ਨਹੀਂ ਸੀ, ਸਗੋਂ ਕੁਝ ਇਲਾਕਿਆਂ ਵਿੱਚ ਯੂਜਰਸ ਨੂੰ ਪ੍ਰਤੀ-ਚੈਟ ਦੇ ਆਧਾਰ ‘ਤੇ ਆਪਟ-ਇਨ ਕਰਨਾ ਪੈਂਦਾ ਸੀ।
Follow Us
