Google Passkeys: ਸਾਈਨ-ਇਨ ਲਈ ਨਹੀਂ ਪਵੇਗੀ ਪਾਸਵਰਡ ਦੀ ਲੋੜ, ਗੂਗਲ ਨੇ ਕੀਤਾ ਇਹ 'ਬੰਦੋਬਸਤ' | google will end the era of password presenting google passkeys how it will work know full detail in punjabi Punjabi news - TV9 Punjabi

Google Passkeys: ਸਾਈਨ-ਇਨ ਲਈ ਨਹੀਂ ਪਵੇਗੀ ਪਾਸਵਰਡ ਦੀ ਲੋੜ, ਗੂਗਲ ਨੇ ਕੀਤਾ ਇਹ ‘ਬੰਦੋਬਸਤ’

Updated On: 

11 Oct 2023 14:40 PM

Google Passkeys ਦਾ ਦੌਰ ਆਉਣ ਵਾਲਾ ਹੈ ਅਤੇ ਪਾਸਵਰਡ ਦਾ ਯੁੱਗ ਜਲਦੀ ਹੀ ਪੁਰਾਣਾ ਹੋਣ ਵਾਲਾ ਹੈ। ਜੇਕਰ ਤੁਹਾਨੂੰ ਵੀ ਪਾਸਵਰਡ ਯਾਦ ਰੱਖਣ 'ਚ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਗੂਗਲ ਦਾ ਇਹ ਨਵਾਂ ਫੀਚਰ ਬਹੁਤ ਪਸੰਦ ਆਵੇਗਾ। ਇਸ ਫੀਚਰ ਨੂੰ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਾਸਕੀਜ਼ ਫੀਚਰ ਪਾਸਵਰਡ ਤੋਂ ਜ਼ਿਆਦਾ ਸੁਰੱਖਿਅਤ ਹੈ।

Google Passkeys: ਸਾਈਨ-ਇਨ ਲਈ ਨਹੀਂ ਪਵੇਗੀ ਪਾਸਵਰਡ ਦੀ ਲੋੜ, ਗੂਗਲ ਨੇ ਕੀਤਾ ਇਹ ਬੰਦੋਬਸਤ

Image Credit source: AFP

Follow Us On

ਗੂਗਲ ਨੇ ਇੱਕ ਵੱਡਾ ਬਦਲਾਅ ਕੀਤਾ ਹੈ ਅਤੇ ਇਹ ਬਦਲਾਅ ਸਾਡੇ ਸਾਰਿਆਂ ਨੂੰ ਪ੍ਰਭਾਵਿਤ ਕਰੇਗਾ। ਗੂਗਲ ਨੇ ਘੋਸ਼ਣਾ ਕੀਤੀ ਹੈ ਕਿ ਤੁਹਾਨੂੰ ਆਪਣੇ ਖਾਤੇ ਵਿੱਚ ਲੌਗਇਨ ਕਰਨ ਲਈ ਪਾਸਵਰਡ ਦੀ ਲੋੜ ਨਹੀਂ ਪਵੇਗੀ, ਹਾਂ ਤੁਸੀਂ ਇਸਨੂੰ ਸਹੀ ਪੜ੍ਹਿਆ ਹੈ। ਗੂਗਲ ਦਾ ਨਵਾਂ ਫੀਚਰ ਗੂਗਲ ਪਾਸਕੀਜ਼ ਆ ਗਿਆ ਹੈ ਅਤੇ ਇਸ ਫੀਚਰ ਨੂੰ ਡਿਫਾਲਟ ਤੌਰ ‘ਤੇ ਸਾਈਨ-ਇਨ ਦਾ ਹਿੱਸਾ ਬਣਾਇਆ ਜਾਵੇਗਾ। ਗੂਗਲ ਨੇ ਨੋਟੀਫਿਕੇਸ਼ਨ ਰਾਹੀਂ ਯੂਜ਼ਰਸ ਨੂੰ ਪਾਸਕੀਜ਼ ਬਾਰੇ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਨੋਟੀਫਿਕੇਸ਼ਨ ਭੇਜਣ ਦਾ ਮਕਸਦ ਯੂਜ਼ਰਸ ਨੂੰ ਨਵੇਂ ਫੀਚਰ ਦੇ ਬਾਰੇ ‘ਚ ਜਾਣਕਾਰੀ ਦੇਣਾ ਹੈ, ਨੋਟੀਫਿਕੇਸ਼ਨ ‘ਚ ਪਾਸਕੀਜ਼ ਬਣਾਉਣ ਦਾ ਤਰੀਕਾ ਵੀ ਦੱਸਿਆ ਗਿਆ ਹੈ। ਜੇਕਰ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ, ਤਾਂ ਆਓ ਜਾਣਦੇ ਹਾਂ ਕਿ ਪਾਸਕੀਜ਼ ਬਣਾਉਣ ਦਾ ਤਰੀਕਾ ਕੀ ਹੈ। ਪਰ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਸਕੀਜ਼ ਕੀ ਹੈ?

What is a Passkey: ਜਾਣੋ ਕੀ ਹੈ ਪਾਸਕੀਜ਼ ?

ਪਾਸਕੀਜ਼ ਪਾਸਵਰਡ ਨਾਲੋਂ ਵਧੇਰੇ ਸੁਰੱਖਿਅਤ ਹੈ, ਪਾਸਕੀਜ਼ ਯੂਜ਼ਰਸ ਨੂੰ ਬਾਇਓਮੈਟ੍ਰਿਕ ਸੈਂਸਰ (ਫੇਸ਼ੀਅਲ ਰਿਕਗਨਿਸ਼ਨ/ਫਿੰਗਰਪ੍ਰਿੰਟ), ਪੈਟਰਨ ਅਤੇ ਪਿੰਨ ਰਾਹੀਂ ਅਕਾਉਂਟ ਲੌਗਇਨ ਕਰਨ ਵਿੱਚ ਮਦਦ ਕਰਦੀ ਹੈ। ਇਸ ਦਾ ਮਤਲਬ ਹੈ ਕਿ ਗੂਗਲ ਪਾਸਕੀਜ਼ ਫੀਚਰ ਹੈਕਿੰਗ ਨੂੰ ਰੋਕਣ ‘ਚ ਅਹਿਮ ਭੂਮਿਕਾ ਨਿਭਾਏਗਾ।

ਹਰ ਪਾਸੇ ਪਾਸਵਰਡ ਦੀ ਖੇਡ ਹੈ, ਇਸ ਲਈ ਹਰ ਸਮੇਂ ਪਾਸਵਰਡ ਯਾਦ ਰੱਖਣਾ ਜ਼ਰੂਰੀ ਨਹੀਂ ਹੈ। ਕੁਝ ਲੋਕ ਪਾਸਵਰਡ ਭੁੱਲ ਜਾਂਦੇ ਹਨ ਪਰ ਹੁਣ ਪਾਸਕੀਜ਼ ਫੀਚਰ ਦੇ ਆਉਣ ਨਾਲ ਪਾਸਵਰਡ ਯਾਦ ਰੱਖਣ ਦੀ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ। ਚਿੰਤਾ ਨਾ ਕਰੋ, ਪਾਸਵਰਡ ਫੀਚਰ ਖਤਮ ਨਹੀਂ ਹੋ ਰਿਹਾ ਹੈ, ਗੂਗਲ ਇਹ ਤੁਹਾਡੇ ਤੇ ਛੱਡ ਦੇਵੇਗਾ ਕਿ ਤੁਸੀਂ ਪਾਸਕੀਜ਼ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਜਾਂ ਪਾਸਵਰਡ ਦੀ।

ਮਿਲ ਰਿਹਾ ਪਾਜ਼ੀਵਿਟ ਫੀਡਬੈਕ

ਗੂਗਲ ਨੇ ਦੱਸਿਆ ਕਿ ਪਾਸਕੀਜ਼ ਫੀਚਰ ਲਈ ਜ਼ਰਸ ਤੋਂ ਸਕਾਰਾਤਮਕ ਫੀਡਬੈਕ ਮਿਲ ਰਿਹਾ ਹੈ, ਜਿਸ ਕਾਰਨ ਪਾਸਕੀਜ਼ ਫੀਚਰ ਨੂੰ ਗੂਗਲ ਅਕਾਉਂਟਸ ਲਈ ਡਿਫਾਲਟ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਗੂਗਲ ਨੇ ਆਪਣੇ ਬਲਾਗ ‘ਚ ਜਾਣਕਾਰੀ ਦਿੱਤੀ ਹੈ ਕਿ 64 ਫੀਸਦੀ ਲੋਕ ਇਸ ਗੱਲ ‘ਤੇ ਸਹਿਮਤ ਹਨ ਕਿ ਪਾਸਕੀਜ਼ ਫੀਚਰ ਪਾਸਵਰਡ ਨਾਲੋਂ ਆਸਾਨ ਹੈ।

ਇਸ ਤਰ੍ਹਾਂ ਕ੍ਰਿਏਟ ਕਰੋ ਗੂਗਲ ਪਾਸਕੀਜ਼

Google ਖਾਤੇ ਲਈ ਪਾਸਕੀਜ਼ ਸੈੱਟਅੱਪ ਕਰਨ ਲਈ, ਤੁਹਾਨੂੰ g.co/passkeys ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ Get Passkeys ਵਿਕਲਪ ਦਿਖਾਈ ਦੇਵੇਗਾ, ਇਸ ਵਿਕਲਪ ‘ਤੇ ਕਲਿੱਕ ਕਰੋ ਅਤੇ ਸਕ੍ਰੀਨ ‘ਤੇ ਦਿਖਾਈਆਂ ਗਈਆਂ ਹਦਾਇਤਾਂ ਦਾ ਪਾਲਣ ਕਰੋ। ਪਾਸਕੀਜ਼ ਨੂੰ ਯੂਟਿਊਬ, ਸਰਚ, ਮੈਪਸ ਆਦਿ ਵਰਗੇ ਗੂਗਲ ਐਪਸ ਲਈ ਵਰਤਿਆ ਜਾ ਸਕਦਾ ਹੈ।

Exit mobile version