PM ਮੋਦੀ ਦੇ ਘਿਬਲੀ ‘ਤੇ ChatGPT ਦਾ ਰਿਐਕਸ਼ਨ, ਕੀ ਭਾਰਤ ਨੂੰ ਪਟਾਉਣ ਦੀ ਕੋਸ਼ਿਸ਼ ਕਰ ਰਹੀ ਕੰਪਨੀ?

tv9-punjabi
Updated On: 

01 Apr 2025 16:56 PM

Sam Altman on PM Modi: ਚੈਟਜੀਪੀਟੀ ਦੇ ਮਾਲਕ ਸੈਮ ਆਲਟਮੈਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਭਾਰਤ ਫੇਰੀ ਅਤੇ ਹੁਣ Studio Ghibli ਸਟਾਈਲ ਵਿੱਚ ਬਣੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਫੋਟੋਆਂ 'ਤੇ ਗਜਬਦਾ ਰਿਐਕਸ਼ਨ ਦਿੱਤਾ ਹੈ।

PM ਮੋਦੀ ਦੇ ਘਿਬਲੀ ਤੇ ChatGPT ਦਾ ਰਿਐਕਸ਼ਨ, ਕੀ ਭਾਰਤ ਨੂੰ ਪਟਾਉਣ ਦੀ ਕੋਸ਼ਿਸ਼ ਕਰ ਰਹੀ ਕੰਪਨੀ?

ਮੋਦੀ ਦੇ ਘਿਬਲੀ 'ਤੇ ChatGPT ਦਾ ਰਿਐਕਸ਼ਨ

Follow Us On

OpenAI ਦੇ CEO ਸੈਮ ਆਲਟਮੈਨ ਕੁਝ ਮਹੀਨੇ ਪਹਿਲਾਂ ਭਾਰਤ ਆਏ ਸਨ। ਹੁਣ ਸੈਮ ਨੇ Studio Ghibli ਸਟਾਈਲ ਵਿੱਚ ਬਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ‘ਤੇ ਰਿਐਕਸ਼ਨ ਦਿੱਤਾ। ਕੰਪਨੀ ਦਾ ਇਹ ਰਿਐਕਸ਼ਨ ਕਿਤੇ ਨਾ ਕਿਤੇ ਭਾਰਤ ਨੂੰ ਲੁਭਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਇਨ੍ਹੀਂ ਦਿਨੀਂ, ਚੈਟਜੀਪੀਟੀ ਦਾ ਇਮੇਜ ਜਨਰੇਟਰ ਤੇ ਘਿਬਲੀ ਸਟੂਡੀਓ ਸਟਾਈਲ ਟੂਲ ਕਾਫ਼ੀ ਪਾਪੁਲਰ ਹੋ ਰਿਹਾ ਹੈ। ਭਾਰਤ ਵਿੱਚ ਸੋਸ਼ਲ ਮੀਡੀਆ ‘ਤੇ ਘਿਬਲੀ ਸਟਾਈਲ ਦੀਆਂ ਫੋਟੋਆਂ ਦਾ ਹੜ੍ਹ ਆ ਗਿਆ ਹੈ। ਅਜਿਹੀ ਸਥਿਤੀ ਵਿੱਚ, ਕੰਪਨੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਚੈਟਜੀਪੀਟੀ ਸਾਰਿਆਂ ਲਈ ਮੁਫਤ ਹੋ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਦੀਆਂ ਫੋਟੋਆਂ ਭਾਰਤ ਸਰਕਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ MyGov ਦੁਆਰਾ ਸ਼ੇਅਰ ਕੀਤੀਆਂ ਗਈਆਂ ਸਨ। ਸੈਮ ਆਲਟਮੈਨ ਨੇ ਆਪਣੀ ਪ੍ਰੋਫਾਈਲ ਤੋਂ ਇਸ ਪੋਸਟ ਨੂੰ ਰਿਸ਼ੇਅਰ ਕਰਕੇ ਆਪਣਾ ਰਿਐਕਸ਼ਨ ਦਿੱਤਾ ਹੈ।

ਸੈਮ ਆਲਟਮੈਨ ਨੇ ਪ੍ਰਧਾਨ ਮੰਤਰੀ ਦੀ ਘਿਬਲੀ ਫੋਟੋ ਕੀਤੀ ਰਿਸ਼ੇਅਰ

ਉਹ ਫੋਟੋਆਂ ਜੋ ਸੈਮ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਦੁਬਾਰਾ ਸਾਂਝੀਆਂ ਕੀਤੀਆਂ ਹਨ। ਉਹ ਸਾਰੀਆਂ ਘਿਬਲੀ ਸਟਾਈਲ ਦੀਆਂ ਫੋਟੋਆਂ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਆਦਿ ਨਾਲ ਹੱਥ ਮਿਲਾਉਣ ਦੀਆਂ ਫੋਟੋਆਂ ਸ਼ਾਮਲ ਹਨ। MyGov ਨੇ ਸਾਰੀਆਂ ਫੋਟੋਆਂ ਆਪਣੀ ਪ੍ਰੋਫਾਈਲ ‘ਤੇ ਪੋਸਟ ਕੀਤੀਆਂ ਸਨ। ਜਿਸ ਨੂੰ ਸੈਮ ਨੇ ਆਪਣੀ ਪੋਸਟ ਵਿੱਚਰਿਸ਼ੇਅਰ ਕਰਕੇ ਭਾਰਤੀ ਝੰਡੇ ਦਾ ਇਮੋਜੀ ਬਣਾ ਕੇ ਪੋਸਟ ਕੀਤਾ ਹੈ।

ਸੈਮ ਰਿਐਕਸ਼ਨ ਤੇ ਯੂਜ਼ਰਸ ਦੇ ਆਰੋਪ?

ਆਲਟਮੈਨ ਦੀ ਪੋਸਟ ‘ਤੇ ਯੂਜ਼ਰਸ ਵੱਲੋਂ ਮਿਲੇ-ਜੁਲੇ ਰਿਐਕਸ਼ਨਸ ਆ ਰਹੇ ਹਨ। ਕੁਝ ਲੋਕ ਉਨ੍ਹਾਂ ਦੇ ਰਿਐਕਸ਼ਨਸ ਪਸੰਦ ਕਰ ਰਹੇ ਹਨ। ਪਰ ਬਹੁਤ ਸਾਰੇ ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਕੁਝ ਯੂਜ਼ਰਸ ਦਾ ਆਰੋਪ ਹੈ ਕਿ OpenAI ਦੇ CEO ਨੇ ਭਾਰਤੀ ਯੂਜ਼ਰਸ ਨੂੰ ਲੁਭਾਉਣ ਲਈ ਇਹ ਪੋਸਟ ਸਾਂਝੀ ਕੀਤੀ ਹੈ।

ChatGPT ਦਾ ਘਿਬਲੀ ਸਟਾਈਲ

ChatGPT ਦਾ ਘਿਬਲੀ ਸਟਾਈਲ ਸੋਸ਼ਲ ਮੀਡੀਆ ‘ਤੇ ਤਾਂ ਟ੍ਰੈਂਡ ਬਣਿਆ ਹੋਇਆ ਹੈ। ਪਰ ਇਸਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਇਸ ਰਾਹੀਂ ਕਈ ਯੂਜ਼ਰਸ ਦੀਆਂ ਫੋਟੋਆਂ ਖਰਾਬ ਹੋ ਰਹੀਆਂ ਹਨ। ਕੁਝ ਯੂਜ਼ਰਸ ChatGPT ਤੋਂ ਨਿਰਾਸ਼ ਹਨ। ਇਸ ਤੋਂ ਇਲਾਵਾ, ਵਿਵਾਦ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਆਰਟਵਰਕ 1985 ਵਿੱਚ ਜਾਪਾਨੀ ਐਨੀਮੇਸ਼ਨ Studio Ghibli ਦੁਆਰਾ ਬਣਾਈ ਗਈ ਸੀ। OpenAI ‘ਤੇ ਇਸ ਕਲਾਕਾਰੀ ਤੋਂ ਪੈਸਾ ਕਮਾਉਣ ਦਾ ਆਰੋਪ ਲਗਾਇਆ ਜਾ ਰਿਹਾ ਹੈ। ਉਹ ਇਸਦਾ ਫਾਇਦਾ ਉਠਾ ਰਿਹਾ ਹੈ। Studio Ghibli, ਜਿਸਨੇ ਇਸਨੂੰ ਬਣਾਇਆ ਹੈ, ਨੂੰ ਇਸ ਤੋਂ ਕੋਈ ਲਾਭ ਨਹੀਂ ਮਿਲ ਰਿਹਾ ਹੈ।