Flipper Zero: ਜੇਕਰ ਤੁਸੀਂ ਵੀ ਹੋ ਇਸ ਮਸ਼ੀਨ ਦੇ ਨੇੜੇ ਤਾਂ ਰਹੋ ਸੁਚੇਤ! ਫੋਨ ਤੋਂ ਲੈ ਕੇ ਕਾਰ ਤੱਕ ਸਭ ਕੁਝ ਹੋ ਜਾਵੇਗਾ ਹੈਕ

Updated On: 

01 Dec 2023 11:35 AM

ਕੀ ਤੁਸੀਂ ਜਾਣਦੇ ਹੋ ਤੁਹਾਡੇ ਨੇੜੇ ਅਜਿਹਾ ਪਾਵਰਫੁੱਲ ਡਿਵਾਈਸ ਹੈ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ? ਇਸ ਡਿਵਾਈਸ ਦਾ ਨਾਂਅ ਹੈ ਫਲਿੱਪਰ ਜ਼ੀਰੋ, ਵਾਇਰਲੈੱਸ ਫ੍ਰੀਕੁਐਂਸੀ 'ਤੇ ਕੰਮ ਕਰਨ ਵਾਲੀ ਹਰ ਡਿਵਾਈਸ ਨੂੰ ਹੈਕ ਕਰ ਸਕਦਾ ਹੈ ਇਹ ਡਿਵਾਈਸ, ਜਾਣੋ ਕਿਵੇਂ ਇਹ ਡਿਵਾਈਸ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ।

Flipper Zero: ਜੇਕਰ ਤੁਸੀਂ ਵੀ ਹੋ ਇਸ ਮਸ਼ੀਨ ਦੇ ਨੇੜੇ ਤਾਂ ਰਹੋ ਸੁਚੇਤ! ਫੋਨ ਤੋਂ ਲੈ ਕੇ ਕਾਰ ਤੱਕ ਸਭ ਕੁਝ ਹੋ ਜਾਵੇਗਾ ਹੈਕ

Image Credit source: Flipper Zero

Follow Us On

ਹੈਕਿੰਗ (Hacking) ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਦੇ ਹੀ ਤੁਸੀਂ ਡਰ ਜਾਂਦੇ ਹੋ, ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਡਿਵਾਈਸ ਹਨ ਜੋ ਦੂਰੋਂ ਤੁਹਾਡੀਆਂ ਚੀਜ਼ਾਂ ਚੋਰੀ ਕਰਨ ਦਾ ਕੰਮ ਕਰਦੇ ਹਨ? ਅਜਿਹਾ ਹੀ ਇੱਕ ਪਾਵਰਫੁੱਲ ਡਿਵਾਈਸ ਹੈ ਜਿਸਦਾ ਨਾਂਅ ਫਲਿੱਪਰ ਜ਼ੀਰੋ ਹੈ, ਇਹ ਡਿਵਾਈਸ ਕੀ ਹੈ ਅਤੇ ਇਹ ਡਿਵਾਈਸ ਕਿਵੇਂ ਕੰਮ ਕਰਦੀ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਵਾਇਰਲੈੱਸ ਫ੍ਰੀਕੁਐਂਸੀ ‘ਤੇ ਕੰਮ ਕਰਨ ਵਾਲੇ ਡਿਵਾਈਸਾਂ ਦੇ ਹੈਕ ਹੋਣ ਦਾ ਜ਼ਿਆਦਾ ਖਤਰਾ ਹੈ, ਆਓ ਜਾਣਦੇ ਹਾਂ ਇਹ ਡਿਵਾਈਸ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀ ਹੈ?

ਇਹ ਇੱਕ ਪੋਰਟੇਬਲ ਡਿਵਾਈਸ ਹੈ ਜਿਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ ਬਹੁਤ ਆਸਾਨ ਹੈ, ਤੁਸੀਂ ਇਸ ਡਿਵਾਈਸ ਨੂੰ ਆਪਣੀ ਜੇਬ ਵਿੱਚ ਵੀ ਰੱਖ ਸਕਦੇ ਹੋ। ਉੱਚ ਤਕਨੀਕੀ ਵਿਸ਼ੇਸ਼ਤਾਵਾਂ ਨਾਲ ਲੈਸ ਇਸ ਡਿਵਾਈਸ ਦੇ ਫਰੰਟ ਸਾਈਡ ‘ਤੇ ਇੱਕ ਛੋਟੀ ਡਿਸਪਲੇ, ਕੁਝ ਬਟਨ ਅਤੇ ਪੋਰਟ ਦਿੱਤੇ ਗਏ ਹਨ।

ਫਲਿੱਪਰ ਜ਼ੀਰੋ ਕੀ ਕਰਦਾ ਹੈ?

ਇਸ ਡਿਵਾਈਸ ਵਿੱਚ ਇੱਕ ਸਬ-ਗੀਗਾਹਰਟਜ਼ ਵਾਇਰਲੈੱਸ ਐਂਟੀਨਾ ਹੈ ਜੋ ਵਾਇਰਲੈੱਸ ਡਿਵਾਈਸ ਨੂੰ ਚਲਾਉਣ ਅਤੇ ਕੰਟਰੋਲ ਸਿਸਟਮ ਤੱਕ ਪਹੁੰਚ ਪ੍ਰਾਪਤ ਕਰਨ ਲਈ ਵਾਇਰਲੈੱਸ ਕੋਡਾਂ ਨੂੰ ਕੈਪਚਰ ਅਤੇ ਪ੍ਰਸਾਰਿਤ ਕਰਦਾ ਹੈ।

ਜਿਸ ਤਰ੍ਹਾਂ ਹਰ ਚੀਜ਼ ਦੇ ਕੁਝ ਫਾਇਦੇ ਅਤੇ ਕੁਝ ਨੁਕਸਾਨ ਹੁੰਦੇ ਹਨ, ਉਸੇ ਤਰ੍ਹਾਂ ਜੇਕਰ ਇਸ ਡਿਵਾਈਸ ਦੇ ਕੁਝ ਫਾਇਦੇ ਹਨ ਤਾਂ ਇਸ ਦੇ ਹੋਰ ਨੁਕਸਾਨ ਵੀ ਹਨ। ਕੁਝ ਰਿਪੋਰਟਾਂ ਵਿੱਚ, ਇਸ ਨੂੰ ਇੱਕ ਪਾਵਰਫੁੱਲ ਹੈਕਿੰਗ ਡਿਵਾਈਸ ਵੀ ਦੱਸਿਆ ਗਿਆ ਹੈ। ਇਸ ਡਿਵਾਈਸ ਦੇ ਜ਼ਰੀਏ ਤੁਹਾਡੇ ਵਾਈ-ਫਾਈ, ਏਟੀਐਮ ਕਾਰਡ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਇਸ ਡਿਵਾਈਸ ਦੀ ਮਦਦ ਨਾਲ ਤੁਹਾਡੀ ਕਾਰ ਨੂੰ ਅਨਲਾਕ ਅਤੇ ਚੋਰੀ ਵੀ ਕੀਤਾ ਜਾ ਸਕਦਾ ਹੈ।

ਵਾਇਰਲੈੱਸ ਫ੍ਰੀਕੁਐਂਸੀ

ਕੁੱਲ ਮਿਲਾ ਕੇ, ਵਾਇਰਲੈੱਸ ਫ੍ਰੀਕੁਐਂਸੀ ‘ਤੇ ਕੰਮ ਕਰਨ ਵਾਲੀ ਹਰ ਚੀਜ਼ ਨੂੰ ਇਸ ਡਿਵਾਈਸ ਰਾਹੀਂ ਹੈਕ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਜੇਕਰ ਤੁਸੀਂ ਆਪਣੀ ਕੰਪਿਊਟਰਾਈਜ਼ਡ ਚਾਬੀ ਨਾਲ ਕਾਰ ਨੂੰ ਅਨਲੌਕ ਕਰਦੇ ਹੋ, ਉਸ ਸਮੇਂ ਜੇਕਰ ਇਹ ਡਿਵਾਈਸ ਨੇੜੇ ਹੈ ਤਾਂ ਇਹ ਚਾਬੀ ਤੋਂ ਨਿਕਲਣ ਵਾਲੀ ਫ੍ਰੀਕੁਐਂਸੀ ਨੂੰ ਕੈਪਚਰ ਕਰਦਾ ਹੈ ਅਤੇ ਇਸਨੂੰ ਕਾਪੀ ਕਰਦਾ ਹੈ ਅਤੇ ਇਸ ਨੂੰ ਸਟੋਰ ਕਰਦਾ ਹੈ, ਅਜਿਹੀ ਸਥਿਤੀ ਵਿੱਚ ਤੁਹਾਡੀ ਕਾਰ ਕਦੇ ਵੀ ਅਨਲੌਕ ਨਹੀਂ ਹੋ ਸਕਦੀ।

Exit mobile version