ਇੱਕੋ ਨਾਲ ਵੱਜ ਪਏ ਲੱਖਾਂ ਮੋਬਾਇਲ ਫੋਨ, ਆਖ਼ਰ ਕਿਉਂ ਆਇਆ ਇਹ ਐਮਰਜੈਂਸੀ ਅਲਰਟ ? ਜਾਣੋ…

Published: 

15 Sep 2023 13:39 PM

ਜੇਕਰ ਤੁਹਾਨੂੰ ਵੀ ਆਪਣੇ ਫ਼ੋਨ 'ਤੇ ਐਮਰਜੈਂਸੀ ਅਲਰਟ ਮਿਲਿਆ ਹੈ, ਜਿਸ ਕਾਰਨ ਤੁਹਾਡਾ ਫ਼ੋਨ ਆਵਜ਼ ਕਰਨ ਲੱਗਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ ਹੈ। 15 ਸਤੰਬਰ ਯਾਨੀ ਅੱਜ ਦੇ ਦਿਨ ਯਾਨੀ 15 ਦਿਨਾਂ 'ਚ ਇਹ ਮੈਸੇਜ 2 ਵਾਰ ਲੋਕਾਂ ਦੇ ਫੋਨ 'ਤੇ ਆਇਆ, ਕੁਝ ਲੋਕਾਂ ਨੂੰ ਇਹ ਫਲੈਸ਼ ਮੈਸੇਜ ਹਿੰਦੀ 'ਚ ਮਿਲਿਆ, ਜਦਕਿ ਕੁਝ ਲੋਕਾਂ ਨੇ ਆਪਣੇ ਮੋਬਾਇਲ ਸਕ੍ਰੀਨ 'ਤੇ ਅੰਗਰੇਜ਼ੀ 'ਚ ਇਹ ਮੈਸੇਜ ਦੇਖਿਆ।

ਇੱਕੋ ਨਾਲ ਵੱਜ ਪਏ ਲੱਖਾਂ ਮੋਬਾਇਲ ਫੋਨ, ਆਖ਼ਰ ਕਿਉਂ ਆਇਆ ਇਹ ਐਮਰਜੈਂਸੀ ਅਲਰਟ ? ਜਾਣੋ...
Follow Us On

15 ਸਤੰਬਰ ਨੂੰ ਦੁਪਹਿਰ 12 ਵਜੇ ਦਾ ਸਮਾਂ ਸੀ ਜਦੋਂ ਅਸੀਂ ਸਾਰੇ ਟੀਵੀ 9 ਦੇ ਦਫ਼ਤਰ ਵਿੱਚ ਕੰਮ ਕਰ ਰਹੇ ਸੀ ਅਤੇ ਅਚਾਨਕ ਸਾਡੇ ਫੋਨ ‘ਤੇ ਇੱਕ ਤੇਜ਼ ਬੀਪ ਦੀ ਆਵਾਜ਼ ਆਉਣ ਲੱਗੀ। ਜਦੋਂ ਦੇਖਿਆ ਤਾਂ ਪਤਾ ਲੱਗਾ ਕਿ ਸਰਕਾਰ ਨੇ ਸਾਰਿਆਂ ਨੂੰ ਅਲਰਟ ਭੇਜ ਦਿੱਤਾ ਹੈ। ਜੇਕਰ ਤੁਹਾਨੂੰ ਵੀ ਆਪਣੇ ਫ਼ੋਨ ‘ਤੇ ਐਮਰਜੈਂਸੀ ਅਲਰਟ ਮਿਲਿਆ ਹੈ? ਜਿਸ ਕਾਰਨ ਤੁਹਾਡੇ ਸਮਾਰਟਫੋਨ ਨੇ ਅਚਾਨਕ ਇੱਕ ਉੱਚੀ ਬੀਪ ਵੱਜਣ ਦੀ ਆਵਾਜ਼ ਸ਼ੁਰੂ ਕਰ ਦਿੱਤੀ ਹੈ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਤੁਹਾਨੂੰ Emergency Alert: Severe ਦਾ ਫਲੈਸ਼ ਮੈਸੇਜ ਮਿਲਿਆ ਹੈ। ਤੁਹਾਡੇ ਫ਼ੋਨ ‘ਤੇ ਇਹ ਮੈਸੇਜ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਕਿਸੇ ਆਫ਼ਤ ਦੀ ਭਵਿੱਖਬਾਣੀ ਹੈ।

ਮੈਸੇਜ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਇੱਕ ਸੈਂਪਲ ਟੈਸਟਿੰਗ ਮੈਸੇਜ ਹੈ ਜੋ ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਬ੍ਰਾਡਕਾਸਟਿੰਗ ਸਿਸਟਮ ਰਾਹੀਂ ਭੇਜਿਆ ਗਿਆ ਹੈ। ਇਸ ਫਲੈਸ਼ ਮੈਸੇਜ ‘ਚ ਲਿਖਿਆ ਹੈ ਕਿ ਇਸ ਮੈਸੇਜ ਨੂੰ ਨਜ਼ਰਅੰਦਾਜ਼ ਕਰ ਦਿਓ ਕਿਉਂਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ।

ਇਹ ਇੱਕ ਐਮਰਜੈਂਸੀ ਟਰਾਇਲ ਮੈਸੇਜ ਸੀ ਅਤੇ ਇਸ ਸੰਦੇਸ਼ ਨੂੰ ਭੇਜਣ ਦਾ ਮਕਸਦ ਭੂਚਾਲ, ਹੜ੍ਹ ਜਾਂ ਕਿਸੇ ਹੋਰ ਆਫ਼ਤ ਦੌਰਾਨ ਲੋਕਾਂ ਨੂੰ ਸੁਚੇਤ ਕਰਨਾ ਹੈ।

ਇਸ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ਇਹ ਐਮਰਜੈਂਸੀ ਚੇਤਾਵਨੀ ਸੰਦੇਸ਼ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਯਾਨੀ ਐਨਡੀਐਮਏ ਦੇ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦਾ ਇੱਕ ਹਿੱਸਾ ਹੈ।

30 ਮਿੰਟਾਂ ਵਿੱਚ ਤਿੰਨ ਵਾਰ ਆਇਆ ਅਲਰਟ

ਤੁਹਾਨੂੰ ਦੱਸ ਦੇਈਏ ਕਿ 15 ਸਤੰਬਰ ਨੂੰ ਦੁਪਹਿਰ 12:15 ਤੋਂ 12:45 ਦਰਮਿਆਨ ਪਹਿਲੀ ਵਾਰ ਐਂਡਰਾਇਡ ਯੂਜ਼ਰਸ ਨੂੰ ਤਿੰਨ ਵਾਰ ਅਲਰਟ ਮੈਸੇਜ ਆਇਆ ਸੀ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ, ਲੋਕਾਂ ਦੇ ਫ਼ੋਨਾਂ ‘ਤੇ ਐਮਰਜੈਂਸੀ ਅਲਰਟ ਆਉਂਦਾ ਹੀ ਜਾ ਰਿਹਾ ਹੈ। ਜਦੋਂ ਕਿ ਆਈਫੋਨ ਯੂਜ਼ਰਸ ਨੂੰ ਅਜਿਹੀ ਕੋਈ ਅਲਰਟ ਮਿਲਣ ਦੀ ਜਾਣਕਾਰੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਲਰਟ ਸਿਸਟਮ ਫਿਲਹਾਲ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਕੰਮ ਕਰ ਰਿਹਾ ਹੈ।

ਘਬਰਾਉਣ ਦੀ ਲੋੜ ਨਹੀਂ

ਸਰਕਾਰ ਦਾ ਇਹ ਅਲਰਟ ਮੈਸੇਜ ਸਿਰਫ ਟੈਸਟਿੰਗ ਲਈ ਭੇਜਿਆ ਜਾ ਰਿਹਾ ਹੈ। ਇਸ ਮੈਸੇਜ ਨੂੰ ਦੇਖ ਕੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਗੋਂ ਇਸ ਮੈਸੇਜ ਤੋਂ ਸਬਕ ਸਿੱਖਣਾ ਲੈਣਾ ਹੈ। ਇਸ ਤੋਂ ਬਾਅਦ, ਕਿਸੇ ਵੀ ਐਮਰਜੈਂਸੀ ਜਿਵੇਂ ਕਿ ਆਫ਼ਤ ਜਾਂ ਭੂਚਾਲ ਦੀ ਸਥਿਤੀ ਵਿੱਚ, ਤੁਹਾਨੂੰ ਦੂਰਸੰਚਾਰ ਵਿਭਾਗ ਤੋਂ ਅਲਰਟ ਮਿਲ ਜਾਵੇਗਾ।

ਮੋਬਾਈਲ ਵਿੱਚ ਆਨ ਕਰੋ ਇਹ ਸੈਟਿੰਗ

ਸਮਾਰਟਫੋਨ ‘ਚ ਐਮਰਜੈਂਸੀ ਅਲਰਟ ਫੀਚਰ ਡਿਫਾਲਟ ਰੂਪ ‘ਚ ਆਉਂਦਾ ਹੈ ਪਰ ਜੇਕਰ ਤੁਹਾਨੂੰ ਫਿਰ ਵੀ ਐਮਰਜੈਂਸੀ ਅਲਰਟ ਨਹੀਂ ਮਿਲ ਰਿਹਾ ਹੈ ਤਾਂ ਤੁਸੀਂ ਫੋਨ ਦੀ ਸੈਟਿੰਗ ‘ਚ ਸੇਫਟੀ ਐਂਡ ਐਮਰਜੈਂਸੀ ਸੈਟਿੰਗ ‘ਚ ਜਾ ਕੇ ਇਸ ਫੀਚਰ ਨੂੰ ਇਨੇਬਲ ਕਰ ਸਕਦੇ ਹੋ।