AI ਦੀ ਜੰਗ ਦਾ ਕੌਣ ਹੋਵੇਗਾ ਅਸਲੀ ‘ਧੁਰੰਧਰ’? ਐਲਨ ਮਸਕ ਦੀ ਹੈਰਾਨੀਜਨਕ ਭਵਿੱਖਬਾਣੀ
ਟੈਕਨਾਲੋਜੀ ਦੀ ਦੁਨੀਆ ਦੇ ਦਿੱਗਜ ਅਤੇ ਸਪੇਸਐਕਸ ਦੇ ਮੁਖੀ ਐਲਨ ਮਸਕ ਨੇ ਇੱਕ ਅਨੋਖੀ ਗੱਲ ਸਵੀਕਾਰ ਕੀਤੀ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਮਸਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੌੜ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਵਿਰੋਧੀ ਕੰਪਨੀ ਗੂਗਲ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵਿੱਚ ਏਆਈ ਦੀ ਰੇਸ ਜਿੱਤੇਗੀ, ਜਦੋਂ ਕਿ ਚੀਨ ਪੂਰੀ ਧਰਤੀ 'ਤੇ ਏਆਈ ਦੇ ਖੇਤਰ ਵਿੱਚ ਬਾਜ਼ੀ ਮਾਰੇਗਾ।
Image Credit source: Freepik/File Photo
ਟੈਕਨਾਲੋਜੀ ਦੀ ਦੁਨੀਆ ਦੇ ਦਿੱਗਜ ਅਤੇ ਸਪੇਸਐਕਸ ਦੇ ਮੁਖੀ ਐਲਨ ਮਸਕ ਨੇ ਇੱਕ ਅਨੋਖੀ ਗੱਲ ਸਵੀਕਾਰ ਕੀਤੀ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਮਸਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੌੜ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਵਿਰੋਧੀ ਕੰਪਨੀ ਗੂਗਲ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵਿੱਚ ਏਆਈ ਦੀ ਰੇਸ ਜਿੱਤੇਗੀ, ਜਦੋਂ ਕਿ ਚੀਨ ਪੂਰੀ ਧਰਤੀ ‘ਤੇ ਏਆਈ ਦੇ ਖੇਤਰ ਵਿੱਚ ਬਾਜ਼ੀ ਮਾਰੇਗਾ। ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਆਪਣੀ ਕੰਪਨੀ ਸਪੇਸਐਕਸ ਪੁਲਾੜ (ਸਪੇਸ) ਵਿੱਚ ਏਆਈ ਦੀ ਜੰਗ ਜਿੱਤੇਗੀ।
ਗੂਗਲ ਦੀ ਸਾਬਕਾ ਕਰਮਚਾਰੀ ਦੇ ਪੋਸਟ ‘ਤੇ ਦਿੱਤਾ ਜਵਾਬ
ਐਲਨ ਮਸਕ ਨੇ ਇਹ ਟਿੱਪਣੀ ‘ਅਬੇਕਸ ਏਆਈ’ ਦੀ ਸੀਈਓ ਅਤੇ ਗੂਗਲ ਦੀ ਸਾਬਕਾ ਕਰਮਚਾਰੀ ਬਿੰਦੀ ਰੈੱਡੀ ਦੀ ਇੱਕ ਸੋਸ਼ਲ ਮੀਡੀਆ ਪੋਸਟ ‘ਤੇ ਜਵਾਬ ਦਿੰਦਿਆਂ ਕੀਤੀ। ਦਰਅਸਲ, ਰੈੱਡੀ ਨੇ ਗੂਗਲ ਦੇ ਨਵੇਂ ‘ਜੈਮਿਨੀ 3.0’ ਮਾਡਲ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਮਾਡਲ ਉਮੀਦਾਂ ‘ਤੇ ਖ਼ਰਾ ਨਹੀਂ ਉਤਰਿਆ, ਜਿਸ ਕਾਰਨ ਉਨ੍ਹਾਂ ਨੂੰ ਅਜੇ ਵੀ ਪੁਰਾਣੇ ‘ਜੈਮਿਨੀ 2.5’ ਮਾਡਲ ‘ਤੇ ਹੀ ਨਿਰਭਰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਸੁੰਦਰ ਪਿਚਾਈ ਦੀ ਕੰਪਨੀ ਨੂੰ ਸਲਾਹ ਦਿੱਤੀ ਸੀ ਕਿ ਉਹ ਏਆਈ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਵੱਡੇ ਪੱਧਰ ‘ਤੇ ਪ੍ਰਯੋਗ ਕਰਨ ਤਾਂ ਜੋ ਉਹ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਰਹਿ ਸਕਣ।
ਮਸਕ ਨੇ ਗੂਗਲ ਅਤੇ ਚੀਨ ਦੀ ਤਾਕਤ ਨੂੰ ਮੰਨਿਆ
ਬਿੰਦੀ ਰੈੱਡੀ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ, “ਜੈਮਿਨੀ 3.0 ਠੀਕ ਤਰ੍ਹਾਂ ਕੰਮ ਨਹੀਂ ਕਰ ਸਕਿਆ। ਮੈਨੂੰ ਸਮਝ ਨਹੀਂ ਆਉਂਦਾ ਕਿ ਗੂਗਲ ਸਾਰੇ ਵਾਧੂ ਕੰਮ ਛੱਡ ਕੇ 100 ਟੀਮਾਂ ਰਾਹੀਂ 100 ਮਾਡਲਾਂ ਨੂੰ ਇਕੱਠਿਆਂ ਸਿਖਲਾਈ ਦੇਣ ਤੋਂ ਕਿਉਂ ਝਿਜਕ ਰਿਹਾ ਹੈ?” ਇਸੇ ਗੱਲ ਦਾ ਜਵਾਬ ਦਿੰਦਿਆਂ ਮਸਕ ਨੇ ਸਪੱਸ਼ਟ ਕੀਤਾ ਕਿ ਗੂਗਲ ਪੱਛਮੀ ਦੇਸ਼ਾਂ ਵਿੱਚ ਆਪਣਾ ਦਬਦਬਾ ਕਾਇਮ ਕਰੇਗਾ, ਜਦੋਂ ਕਿ ਚੀਨ ਦੀ ਤਕਨੀਕੀ ਤਾਕਤ ਉਸ ਨੂੰ ਧਰਤੀ ‘ਤੇ ਜੇਤੂ ਬਣਾਏਗੀ, ਪਰ ਪੁਲਾੜ ਵਿੱਚ ਸਿਰਫ਼ ਸਪੇਸਐਕਸ ਦਾ ਹੀ ਰਾਜ ਹੋਵੇਗਾ।
Gemini 3.0 didnt quite work out and most of us are still stuck with 2.5
Sometimes I dont get it – whats preventing Google from ditching all the side hustles and training 100 models from 100 teams in parallel Pick the model/team combination that produces a decent model! — Bindu Reddy (@bindureddy) March 19, 2026
xAI ਬਾਰੇ ਮਸਕ ਦਾ ਵੱਡਾ ਦਾਅਵਾ
ਖ਼ਾਸ ਗੱਲ ਇਹ ਹੈ ਕਿ ਮਸਕ ਨੇ ਇਹ ਵੀ ਕਬੂਲ ਕੀਤਾ ਕਿ ਉਨ੍ਹਾਂ ਦੀ ਆਪਣੀ ਏਆਈ ਕੰਪਨੀ ‘xAI’ ਫਿਲਹਾਲ ਆਪਣੇ ਵਿਰੋਧੀਆਂ ਤੋਂ ਕੁਝ ਪਿੱਛੇ ਹੈ। ਪਰ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਸ ਸਾਲ ਦੇ ਅੰਤ ਤੱਕ ‘xAI’ ਆਪਣੇ ਸਾਰੇ ਮੁਕਾਬਲੇਬਾਜ਼ਾਂ ਦੇ ਬਰਾਬਰ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ
ਮਸਕ ਨੇ ਇੱਕ ਕਦਮ ਅੱਗੇ ਵਧਦਿਆਂ ਦਾਅਵਾ ਕੀਤਾ ਕਿ ਅਗਲੇ ਤਿੰਨ ਸਾਲਾਂ ਵਿੱਚ ‘xAI’ ਸਭ ਨੂੰ ਇੰਨਾ ਪਿੱਛੇ ਛੱਡ ਦੇਵੇਗੀ ਕਿ ਦੂਜੇ ਨੰਬਰ ਵਾਲੀ ਕੰਪਨੀ ਨੂੰ ਦੇਖਣ ਲਈ ਲੋਕਾਂ ਨੂੰ ‘ਜੇਮਜ਼ ਵੈੱਬ ਟੈਲੀਸਕੋਪ’ ਦੀ ਲੋੜ ਪਵੇਗੀ। ਉਨ੍ਹਾਂ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਏਆਈ ਦੀ ਦੁਨੀਆ ਵਿੱਚ ਇੱਕ ਵੱਡਾ ਉਲਟਫੇਰ ਕਰਨ ਦੀ ਤਿਆਰੀ ਵਿੱਚ ਹਨ।
