AI ਤੋਂ ਬਣ ਰਹੇ ਫਰਜੀ ਆਧਾਰ ਕਾਰਡ, Ghibli ਵਾਲੇ ChatGPT ਦਾ ਨਵਾਂ ਕਾਰਨਾਮਾ

Updated On: 

04 Apr 2025 17:11 PM

ਚੈਟਜੀਪੀਟੀ Ghibli ਸਟਾਈਲ ਫੋਟੋ ਦੇ ਨਾਲ-ਨਾਲ ਹੁਣ ਫਰਜ਼ੀ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਣਾ ਰਿਹਾ ਹੈ। ਸੋਸ਼ਲ ਮੀਡੀਆ 'ਤੇ Ghibli ਫੋਟੋ ਦੀ ਤਰ੍ਹਾਂ, ਇਸ ਸਮੇਂ ਨਕਲੀ ਪੈਨ ਕਾਰਡ ਵੀ ਵਾਇਰਲ ਹੋ ਰਹੇ ਹਨ।

AI ਤੋਂ ਬਣ ਰਹੇ ਫਰਜੀ ਆਧਾਰ ਕਾਰਡ, Ghibli ਵਾਲੇ ChatGPT ਦਾ ਨਵਾਂ ਕਾਰਨਾਮਾ
Follow Us On

Ghibli ਸਟਾਈਲ ਵਿੱਚ ਫੋਟੋ ਬਣਾਉਣ ਵਾਲੇ ਏਆਈ ਦਾ ਹੋਰ ਕਾਰਨਾਮਾ ਸਾਹਮਣੇ ਆਇਆ ਹੈ। AI ਐਪ ChatGPT ਹੁਣ Ghibli ਤੋਂ ਅੱਗੇ ਵਧ ਕੇ ਨਕਲੀ ਆਧਾਰ ਅਤੇ ਪੈਨ ਕਾਰਡ ਬਣਾਰਿਹਾ ਹੈ। ਇਹ ਆਧਾਰ ਕਾਰਡ ਅਸਲੀ ਕਾਰਡਾਂ ਨਾਲ ਇੰਨੇ ਮੇਲ ਖਾਂਦੇ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਕੁਝ ਦਿਨ ਪਹਿਲਾਂ, ਚੈਟਜੀਪੀਟੀ ਨੇ Ghibli ਸਟਾਈਲ ਵਿੱਚ ਫੋਟੋਆਂ ਬਣਾ ਕੇ ਸਾਰਿਆਂ ਦੀ ਖੂਬ ਮੌਜ ਕਰਵਾਈ। ਇਸ ਫੀਚਰ ਦੇ ਲਾਂਚ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ, ਸੋਸ਼ਲ ਮੀਡੀਆ ਘਿਬਲੀ ਸਟਾਈਲ ਦੀਆਂ ਤਸਵੀਰਾਂ ਨਾਲ ਭਰ ਗਿਆ। ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਸਲੀ ਅਤੇ ਘਿਬਲੀ ਦੀਆਂ ਫੋਟੋਆਂ ਇਕੱਠੀਆਂ ਸਾਂਝੀਆਂ ਕੀਤੀਆਂ ਹਨ ਅਤੇ ਅਜੇ ਵੀ ਕਰ ਰਹੇ ਹਨ।

ਟਇਹ ਟ੍ਰੇਂਡ ਅਜੇ ਚੱਲ ਹੀ ਰਿਹਾ ਸੀ ਕਿ ਚੈਟਜੀਪੀਟੀ ਨਾਲ ਜੁੜਿਆ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਗਿਆ ਹੈ। ਇਹ ਮਾਮਲਾ ਇਸ ਰਾਹੀਂ ਹੋ ਰਹੀ ਧੋਖਾਧੜੀ ਨਾਲ ਸਬੰਧਤ ਹੈ। ਜਿਵੇਂ ਹੀ ਲੋਕਾਂ ਨੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ, ਉਵੇਂ ਹੀ ਹੁਣ ਏਆਈ ਦੀ ਵਰਤੋਂ ਕਰਕੇ ਬਣਾਏ ਗਏ ਆਧਾਰ ਕਾਰਡ ਅਤੇ ਪੈਨ ਕਾਰਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਚੈਟਜੀਪੀਟੀ ਕੁਝ ਪ੍ਰੋਂਪਟ ਦੇਣ ‘ਤੇ ਕਿਸੇ ਦਾ ਵੀ ਨਕਲੀ ਆਧਾਰ ਕਾਰਡ ਬਣਾ ਰਿਹਾ ਹੈ।

ਨਕਲੀ ਆਧਾਰ ਕਾਰਡ

ਚੈਟਜੀਪੀਟੀ ਨੇ ਹੁਣੇ ਆਪਣਾ ਨਵਾਂ ਇਮੋਜ ਜਨਰੇਟਰ ਪੇਸ਼ ਕੀਤਾ ਹੈ। ਲੋਕ ਉਸ ਉੱਤੇ ਟੁੱਟ ਪਏ ਹਨ। ਪਿਛਲੇ ਹਫ਼ਤੇ, AI ਇਮੇਜ ਜਨਰੇਟਰ ਦੀ ਵਰਤੋਂ ਕਰਕੇ ਲੋਕਾਂ ਦੁਆਰਾ 700 ਮਿਲੀਅਨ ਘਿਬਲੀ ਫੋਟੋਜ਼ ਬਣਾਈਆਂ ਗਈਆਂ। ਪਰ ਹੁਣ ਕੁਝ ਲੋਕਾਂ ਨੇ ਇਸ ਰਾਹੀਂ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਣਵਾ ਲਏ ਹਨ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਯੂਜ਼ਰਸ ਨੇ ਆਪਣੇ ਅਸਲੀ ਅਤੇ ਨਕਲੀ ਆਧਾਰ ਕਾਰਡਾਂ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਨਕਲੀ ਪੈਨ ਕਾਰਡ

ਚੈਟਜੀਪੀਟੀ ਦੀ ਮਦਦ ਨਾਲ, ਲੋਕ ਆਧਾਰ ਕਾਰਡ ਦੇ ਨਾਲ-ਨਾਲ ਪੈਨ ਕਾਰਡ ਵੀ ਬਣਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ, ਲੋਕ AI ਰਾਹੀਂ ਬਣਾਏ ਗਏ ਪੈਨ ਕਾਰਡਾਂ ਅਤੇ ਆਧਾਰ ਕਾਰਡਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖ ਰਹੇ ਹਨ ਕਿ AI ਤੁਰੰਤ ਪੈਨ ਅਤੇ ਆਧਾਰ ਕਾਰਡ ਬਣਾ ਰਿਹਾ ਹੈ, ਜੋ ਭਵਿੱਖ ਵਿੱਚ ਜੋਖਮ ਹੋ ਸਕਦਾ ਹੈ।