iPhone ਦਾ ਇਹ ਸੀਕ੍ਰੇਟ ਫੀਚਰ ਹੈ ਬੜੇ ਕੰਮ ਦਾ, ਕਿਸੇ ਨੇ ਵੀ ਨਹੀਂ ਕੀਤਾ ਹੋਵੇਗਾ ਟ੍ਰਾਈ
iPhone Hidden Feature: ਜੇਕਰ ਤੁਸੀਂ ਆਈਫੋਨ ਦੀ ਵਰਤੋਂ ਕਰਦੇ ਹੋ ਅਤੇ ਇਸ ਦੀਆਂ ਖਾਸ ਸੀਕ੍ਰੇਟ ਫੀਚਰਸ ਬਾਰੇ ਨਹੀਂ ਜਾਣਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਕੰਮ ਆਵੇਗੀ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਈਫੋਨ ਦੇ ਮੈਗਨੀਫਾਇਰ (Magnifier) ਕੈਮਰੇ ਦਾ ਫਾਇਦਾ ਚੁੱਕ ਸਕਦੇ ਹੋ। ਇਹ ਕੈਮਰਾ ਤੁਹਾਡੇ ਬਹੁਤ ਸਾਰੇ ਕੰਮ ਨੂੰ ਆਸਾਨ ਬਣਾ ਦੇਵੇਗਾ ਅਤੇ ਕਿਸੇ ਵੀ ਫੋਟੋ ਜਾਂ ਪ੍ਰੋਡੈਕਟ ਦੀਆਂ ਬਾਰੀਕੀਆਂ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰੇਗਾ।
ਆਈਫੋਨ ਖਰੀਦਣ ਲਈ ਇੱਕ ਬਜਟ ਤਿਆਰ ਕਰਨਾ ਪੈਂਦਾ ਹੈ, ਇਸ ਵਿੱਚ ਉਪਲਬਧ ਵਿਸ਼ੇਸ਼ ਫੀਚਰਸ ਲਈ ਇੰਨਾ ਖਰਚ ਕੀਤਾ ਜਾਂਦਾ ਹੈ। ਪਰ ਤੁਹਾਡੇ ਵਿੱਚੋਂ ਜ਼ਿਆਦਾਤਰ ਆਈਫੋਨ ਦੇ ਕਈ ਫੀਚਰਸ ਬਾਰੇ ਸਹੀ ਢੰਗ ਨਾਲ ਨਹੀਂ ਜਾਣਦੇ ਹਨ। ਉਨ੍ਹਾਂ ਵਿੱਚੋਂ ਇੱਕ ਮੈਗਨੀਫਾਇਰ ਹੈ, ਬਹੁਤ ਸਾਰੇ ਯੂਜ਼ਰਸ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਹੈ। ਇਸ ਲਈ, ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਫੀਚਰਦੀ ਵਰਤੋਂ ਕਿਵੇਂ ਕਰੀਏ ਅਤੇ ਇਸ ਨਾਲ ਕੀ ਹੋ ਸਕਦਾ ਹੈ।
Magnifier ਕੈਮਰੇ ਦਾ ਯੂਜ਼
ਜੇਕਰ ਤੁਸੀਂ ਵੀ ਆਪਣੇ ਆਈਫੋਨ ‘ਚ Magnifier ਕੈਮਰੇ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ। ਇਸਦੇ ਲਈ, ਐਪਸ ਦੇ ਸਰਚ ਬਾਰ ਵਿੱਚ ਮੈਗਨੀਫਾਇਰ ਲਿਖ ਕੇ ਸਰਚ ਕਰੋ। ਇਸ ਤੋਂ ਬਾਅਦ ਮੈਗਨੀਫਾਇਰ ਕੈਮਰੇ ਦਾ ਆਈਕਨ ਸ਼ੋਅ ਹੋ ਜਾਵੇਗਾ। ਇਸ ਆਈਕਨ ‘ਤੇ ਕਲਿੱਕ ਕਰੋ ਅਤੇ ਕੈਮਰਾ ਯੂਜ਼ ਕਰੋ। ਇਹ ਕੈਮਰਾ ਬਿਲਕੁਲ ਨਾਰਮਲ ਕੈਮਰੇ ਵਾਂਗ ਹੀ ਕੰਮ ਕਰਦਾ ਹੈ।
ਇਸ ਸਭਤੋਂ ਵਿਚਕਾਰ ਫੋਟੋ ਕੈਪਚਰ ਕਰਨ ਦਾ ਵਿਕਲਪ ਹੈ, ਇਸਦੇ ਸੱਜੇ ਪਾਸੇ ਸੈਟਿੰਗ ਦਾ ਅਤੇ ਅਤੇ ਖੱਬੇ ਪਾਸੇ ਐਕਟੀਵਿਟੀਜ਼ ਦਾ ਆਪਸ਼ਨ ਦਿੱਤਾ ਗਿਆ ਹੈ।
iPhone Magnifier Camera
ਇਹ ਵੀ ਪੜ੍ਹੋ
ਜਦੋਂ ਤੁਸੀਂ ਕੈਪਚਰ ਬਟਨ ‘ਤੇ ਕਲਿੱਕ ਕਰਦੇ ਹੋ, ਤਾਂ ਫੋਟੋ ਕਲਿੱਕ ਹੋ ਜਾਵੇਗੀ ਅਤੇ ਤੁਹਾਨੂੰ ਇਸ ‘ਤੇ ਜ਼ੂਮ ਕਰਨ ਦਾ ਵਿਕਲਪ ਦਿੱਤਾ ਗਿਆ ਹੈ, ਇਸ ਵਿੱਚ ਤੁਸੀਂ ਐਕਸਟ੍ਰਾ ਜ਼ੂਮ ਕਰ ਸਕਦੇ ਹੋ ਅਤੇ ਕਿਸੇ ਵੀ ਪ੍ਰੋਡੇਕਟ ਦੀਆਂ ਬਾਰੀਕੀਆਂ ਚੈੱਕ ਕਰ ਸਕਦੇ ਹੋ।
ਸੈਟਿੰਗਸ ‘ਤੇ ਜਾ ਕੇ ਕਰੋ ਕਸਟਮਾਈਜ਼
ਇਸ ਤੋਂ ਇਲਾਵਾ, ਤੁਸੀਂ ਸੈਟਿੰਗਜ਼ ਆਪਸਨ ‘ਤੇ ਕਲਿੱਕ ਕਰਕੇ ਸੈਟਿੰਗ ਨੂੰ ਵੀ ਕਸਟਮਾਈਜ਼ ਕਰ ਸਕਦੇ ਹੋ, ਇਸ ਵਿੱਚ ਬ੍ਰਾਈਟਨੈੱਸ, ਕੰਟਰਾਸਟ, ਫਿਲਟਰ, ਟਾਰਚ, ਫੋਕਸ ਲਾਕ, ਕੈਮਰੇ ਅਤੇ ਕੈਪਚਰ ਮੋਡ ਸ਼ਾਮਲ ਹਨ। ਇਸ ‘ਚ ਜੇਕਰ ਤੁਸੀਂ ਕਿਸੇ ਫੋਟੋ ਵੱਲ ਪਾਇੰਡ ਕਰਕੇ ਫੋਟੋ ਕਲਿੱਕ ਕਰਦੇ ਹੋ ਤਾਂ ਰੀਡਰਸ ‘ਤੇ ਕਲਿੱਕ ਕਰੋਗੇ ਤਾਂ ਤੁਹਾਡਾ ਫੋਨ ਉੱਥੇ ਜੋ ਵੀ ਲਿਖਿਆ ਹੋਇਆ ਹੈ, ਉਸ ਨੂੰ ਪੜ੍ਹ ਕੇ ਸੁਣਾਵੇਗਾ। ਇਸਦੇ ਲਈ ਤੁਹਾਨੂੰ ਸਿਰਫ਼ ਸੈਟਿੰਗਾਂ ਵਿੱਚ ਜਾ ਕੇ ਕੈਪਚਰ ‘ਤੇ ਕਲਿੱਕ ਕਰਨਾ ਹੋਵੇਗਾ, ਇੱਥੇ ਦੋ ਵਿਕਲਪ ਦਿਖਾਈ ਦੇਣਗੇ, ਸ਼ੋਇੰਨਕੰਟਰੋਲ ਪੈਨਲ ਅਤੇ ਦੂਜਾ ਆਲਵੇਜ਼ ਸ਼ੋਅ ਪਲੇਬੈਕ ਕੰਟਰੋਲਸ, ਇਸ ਵਿੱਚੋਂ ਤੁਹਾਨੂੰ ਸੈਕੇਂਡ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡਾ ਫੋਨ ਫੋਟੋ ਵਿੱਚ ਜੋ ਵੀ ਲਿਖਿਆ ਹੈ, ਉਹ ਪੜ੍ਹ ਕੇ ਸੁਣਾਵੇਗਾ।