Amazon ਦੀ ਵੱਡੀ ਚੂਕ! ਗਲਤੀ ਨਾਲ ਭੇਜੀ ‘ਲੇਆਫ’ ਈਮੇਲ ਨੇ ਉਡਾਏ ਮੁਲਾਜ਼ਮਾਂ ਦੇ ਹੋਸ਼, AWS ‘ਚ ਮਚੀ ਹਲਚਲ
ਵਿਸ਼ਵ ਦੀ ਦਿੱਗਜ ਈ-ਕਾਮਰਸ ਅਤੇ ਟੈਕਨਾਲੋਜੀ ਕੰਪਨੀ ਐਮਾਜ਼ਾਨ ਇੱਕ ਵਾਰ ਫਿਰ ਆਪਣੇ ਲੇਆਫ ਪਲਾਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ, ਪਰ ਇਸ ਵਾਰ ਵਜ੍ਹਾ ਬੇਹੱਦ ਹੈਰਾਨ ਕਰਨ ਵਾਲੀ ਹੈ। ਕੰਪਨੀ ਦੀ ਇੱਕ ਅੰਦਰੂਨੀ ਗਲਤੀ ਨੇ ਐਮਾਜ਼ਾਨ ਵੈੱਬ ਸਰਵਿਸਿਜ਼ (AWS) ਦੇ ਕਈ ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਨੌਕਰੀ ਜਾਣ ਦਾ ਡਰ ਦੇ ਦਿੱਤਾ।
Amazon ਦੀ ਵੱਡੀ ਚੂਕ! ਗਲਤੀ ਨਾਲ ਭੇਜੀ 'ਲੇਆਫ' ਈਮੇਲ ਨੇ ਉਡਾਏ ਮੁਲਾਜ਼ਮਾਂ ਦੇ ਹੋਸ
ਵਿਸ਼ਵ ਦੀ ਦਿੱਗਜ ਈ-ਕਾਮਰਸ ਅਤੇ ਟੈਕਨਾਲੋਜੀ ਕੰਪਨੀ ਐਮਾਜ਼ਾਨ ਇੱਕ ਵਾਰ ਫਿਰ ਆਪਣੇ ਲੇਆਫ ਪਲਾਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ, ਪਰ ਇਸ ਵਾਰ ਵਜ੍ਹਾ ਬੇਹੱਦ ਹੈਰਾਨ ਕਰਨ ਵਾਲੀ ਹੈ। ਕੰਪਨੀ ਦੀ ਇੱਕ ਅੰਦਰੂਨੀ ਗਲਤੀ ਨੇ ਐਮਾਜ਼ਾਨ ਵੈੱਬ ਸਰਵਿਸਿਜ਼ (AWS) ਦੇ ਕਈ ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਨੌਕਰੀ ਜਾਣ ਦਾ ਡਰ ਦੇ ਦਿੱਤਾ। ਮੰਗਲਵਾਰ ਨੂੰ ਭੇਜੀ ਗਈ ਇੱਕ ਗਲਤ ਈਮੇਲ ਅਤੇ ਮੀਟਿੰਗ ਇਨਵਾਈਟ ਨੇ ਕੰਪਨੀ ਦੇ ਅੰਦਰ ਅਫ਼ਰਾ-ਤਫ਼ਰੀ ਦਾ ਮਾਹੌਲ ਪੈਦਾ ਕਰ ਦਿੱਤਾ।
ਸਮੇਂ ਤੋਂ ਪਹਿਲਾਂ ਨਿਕਲੀ ਲੇਆਫ ਦੀ ਖ਼ਬਰ
ਮੰਗਲਵਾਰ ਨੂੰ AWS ਦੇ ਕਈ ਮੁਲਾਜ਼ਮਾਂ ਨੂੰ ਇੱਕ ਅਜਿਹੀ ਈਮੇਲ ਮਿਲੀ, ਜਿਸ ਨੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ। ਇਹ ਈਮੇਲ ਕੋਲੀਨ ਔਬਰੀ (Colleen Aubrey), ਜੋ ਕਿ AWS ਵਿੱਚ ‘ਅਪਲਾਈਡ AI ਸੋਲਿਊਸ਼ਨਜ਼’ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਨ, ਦੇ ਨਾਮ ਤੋਂ ਭੇਜੀ ਗਈ ਸੀ।
ਇਸ ਵਿੱਚ ਲਿਖਿਆ ਸੀ ਕਿ ਅਮਰੀਕਾ, ਕੈਨੇਡਾ ਅਤੇ ਕੋਸਟਾ ਰੀਕਾ ਵਿੱਚ ਪ੍ਰਭਾਵਿਤ ਮੁਲਾਜ਼ਮਾਂ ਨੂੰ ਪਹਿਲਾਂ ਹੀ ਨੌਕਰੀ ਤੋਂ ਕੱਢੇ ਜਾਣ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ। ਜਦਕਿ ਹਕੀਕਤ ਇਹ ਸੀ ਕਿ ਉਸ ਸਮੇਂ ਤੱਕ ਅਧਿਕਾਰਤ ਤੌਰ ‘ਤੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਗਿਆ ਸੀ। ਇਹ ਈਮੇਲ ਤੈਅ ਸਮੇਂ ਤੋਂ ਕਈ ਘੰਟੇ ਪਹਿਲਾਂ ਭੇਜੀ ਗਈ, ਜਿਸ ਨੂੰ ਐਮਾਜ਼ਾਨ ਦੀ ਇੱਕ ਵੱਡੀ ਅੰਦਰੂਨੀ ਚੂਕ ਮੰਨਿਆ ਜਾ ਰਿਹਾ ਹੈ।
Slack ‘ਤੇ ਹੰਗਾਮਾ ਅਤੇ ਮੀਟਿੰਗ ਕੈਂਸਲ
ਜਿਵੇਂ ਹੀ ਇਹ ਈਮੇਲ ਮੁਲਾਜ਼ਮਾਂ ਤੱਕ ਪਹੁੰਚੀ, AWS ਦੇ ਅੰਦਰੂਨੀ ਸੰਚਾਰ ਚੈਨਲ ‘ਸਲੈਕ’ (Slack) ‘ਤੇ ਸਵਾਲਾਂ ਦੀ ਹੜ੍ਹ ਆ ਗਈ। ਮੁਲਾਜ਼ਮਾਂ ਨੂੰ ਬੁੱਧਵਾਰ ਸਵੇਰੇ ਇੱਕ ਟੀਮ-ਵਾਈਡ ਮੀਟਿੰਗ ਦਾ ਸੱਦਾ ਵੀ ਮਿਲਿਆ ਸੀ, ਜਿਸ ਨੂੰ ਕੁਝ ਹੀ ਦੇਰ ਵਿੱਚ ਕੈਂਸਲ ਕਰ ਦਿੱਤਾ ਗਿਆ। ਇਸ ਨਾਲ ਉਲਝਣ ਅਤੇ ਡਰ ਹੋਰ ਵਧ ਗਿਆ। ਈਮੇਲ ਵਿੱਚ ਇਸ ਛਾਂਟੀ ਦੀ ਪ੍ਰਕਿਰਿਆ ਨੂੰ ‘ਪ੍ਰੋਜੈਕਟ ਡਾਨ’ (Project Dawn) ਨਾਮ ਦਿੱਤਾ ਗਿਆ ਸੀ, ਜੋ ਪਹਿਲਾਂ ਕਦੇ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਇਆ ਸੀ।
ਹਜ਼ਾਰਾਂ ਨੌਕਰੀਆਂ ‘ਤੇ ਲਟਕੀ ਤਲਵਾਰ
ਰੋਇਟਰਜ਼ ਦੀ ਰਿਪੋਰਟ ਮੁਤਾਬਕ, ਐਮਾਜ਼ਾਨ ਇਸ ਹਫ਼ਤੇ ਹਜ਼ਾਰਾਂ ਕਾਰਪੋਰੇਟ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਕਟੌਤੀਆਂ ਦਾ ਅਸਰ AWS, ਰਿਟੇਲ, ਪ੍ਰਾਈਮ ਵੀਡੀਓ ਅਤੇ ਹਿਊਮਨ ਰਿਸੋਰਸਿਜ਼ (HR) ਯੂਨਿਟਾਂ ‘ਤੇ ਪੈ ਸਕਦਾ ਹੈ। ਕੰਪਨੀ ਨੇ ਅਕਤੂਬਰ ਵਿੱਚ ਹੀ ਸੰਕੇਤ ਦਿੱਤੇ ਸਨ ਕਿ ਲਗਭਗ 30,000 ਕਾਰਪੋਰੇਟ ਅਹੁਦੇ ਖ਼ਤਮ ਕੀਤੇ ਜਾ ਸਕਦੇ ਹਨ। ਇਹ ਕੰਪਨੀ ਦੀ ਕੁੱਲ ਕਾਰਪੋਰੇਟ ਵਰਕਫੋਰਸ ਦਾ ਲਗਭਗ 10% ਹਿੱਸਾ ਬਣਦਾ ਹੈ।
ਇਹ ਵੀ ਪੜ੍ਹੋ
AI ਬਣੀ ਛਾਂਟੀ ਦਾ ਮੁੱਖ ਕਾਰਨ
ਐਮਾਜ਼ਾਨ ਨੇ ਅਕਤੂਬਰ ਵਿੱਚ ਆਪਣੇ ਇੱਕ ਬਲੌਗ ਪੋਸਟ ਵਿੱਚ ਇਨ੍ਹਾਂ ਨੌਕਰੀਆਂ ਦੀ ਕਟੌਤੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਇਸਤੇਮਾਲ ਨਾਲ ਜੋੜਿਆ ਸੀ। ਕੰਪਨੀ ਦੀ ਐਚਆਰ ਹੈੱਡ ਬੈਥ ਗਲੇਟੀ (Beth Galetti) ਵੱਲੋਂ ਲਿਖੇ ਗਏ ਨੋਟ ਵਿੱਚ ਸਪੱਸ਼ਟ ਕਿਹਾ ਗਿਆ ਸੀ ਕਿ ਭਵਿੱਖ ਵਿੱਚ ਹੋਰ ਵੀ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਮੰਗਲਵਾਰ ਨੂੰ ਭੇਜੀ ਗਈ ਗਲਤ ਈਮੇਲ ਵਿੱਚ ਉਸੇ ਬਲੌਗ ਪੋਸਟ ਦਾ ਜ਼ਿਕਰ ਸੀ, ਜੋ ਅਜੇ ਤੱਕ ਐਮਾਜ਼ਾਨ ਦੀ ਵੈੱਬਸਾਈਟ ‘ਤੇ ਲਾਈਵ ਵੀ ਨਹੀਂ ਹੋਇਆ ਸੀ। ਇਸ ਤੋਂ ਸਾਫ਼ ਹੈ ਕਿ ਮੈਨੇਜਮੈਂਟ ਦੇ ਪੱਧਰ ‘ਤੇ ਤਾਲਮੇਲ ਦੀ ਭਾਰੀ ਕਮੀ ਹੈ।
