ਕਿੱਥੇ ਗਈ ਦੇਸ਼ ਭਗਤੀ? ਯੁਵਰਾਜ ਸਿੰਘ-ਸ਼ਿਖਰ ਧਵਨ, ਰੈਨਾ ‘ਤੇ ਭੜਕੇ ਭਾਰਤੀ ਫੈਨਸ

Updated On: 

19 Jul 2025 07:31 AM IST

ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਦਾ ਦੂਜਾ ਸੀਜ਼ਨ ਇੰਗਲੈਂਡ 'ਚ ਸ਼ੁਰੂ ਹੋ ਗਿਆ ਹੈ, ਜਿਸ 'ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ, ਪਾਕਿਸਤਾਨ ਅਤੇ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਹਿੱਸਾ ਲੈ ਰਹੇ ਹਨ। ਇਸ ਨੂੰ ਹੀ ਲੈ ਭਾਰਤੀ ਪ੍ਰਸ਼ੰਸਕ ਬਹੁੱਤ ਗੁੱਸੇ 'ਚ ਹਨ।

ਕਿੱਥੇ ਗਈ ਦੇਸ਼ ਭਗਤੀ? ਯੁਵਰਾਜ ਸਿੰਘ-ਸ਼ਿਖਰ ਧਵਨ, ਰੈਨਾ ਤੇ ਭੜਕੇ ਭਾਰਤੀ ਫੈਨਸ

ਯੁਵਰਾਜ ਸਿੰਘ ਤੋਂ ਈਡੀ ਦਫ਼ਤਰ ਵਿੱਚ ਪੁੱਛਗਿੱਛ

Follow Us On

ਅੰਤਰਰਾਸ਼ਟਰੀ ਕ੍ਰਿਕਟ ਦੇ ਰੋਮਾਂਚ ਦੇ ਵਿਚਕਾਰ, ਦੁਨੀਆ ਭਰ ‘ਚ ਵੱਖ-ਵੱਖ ਟੀ-20 ਲੀਗ ਵੀ ਜ਼ੋਰਦਾਰ ਢੰਗ ਨਾਲ ਖੇਡੀਆਂ ਜਾ ਰਹੀਆਂ ਹਨ। ਐਕਟਿਵ ਕ੍ਰਿਕਟਰਾਂ ਤੋਂ ਇਲਾਵਾ, ਰਿਟਾਇਰਡ ਖਿਡਾਰੀਆਂ ਦੀਆਂ ਲੀਗਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਤੇ ਇੱਕ ਅਜਿਹੀ ਲੀਗ ਇੰਗਲੈਂਡ ‘ਚ ਖੇਡੀ ਜਾ ਰਹੀ ਹੈ, ਜਿਸ ਨੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਭੜਕਾ ਦਿੱਤਾ ਹੈ। ਇਹ ਲੀਗ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਹੈ, ਜਿਸਦਾ ਦੂਜਾ ਸੀਜ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਇਸ ਲੀਗ ‘ਚ ਪਾਕਿਸਤਾਨ ਨਾਲ ਖੇਡਣ ਵਾਲੀ ਭਾਰਤੀ ਟੀਮ ‘ਤੇ ਗੁੱਸੇ ‘ਚ ਹਨ।

ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਦਾ ਦੂਜਾ ਸੀਜ਼ਨ 18 ਜੁਲਾਈ ਨੂੰ ਸ਼ੁਰੂ ਹੋਇਆ। ਭਾਰਤ ਤੇ ਪਾਕਿਸਤਾਨ ਤੋਂ ਇਲਾਵਾ, ਇੰਗਲੈਂਡ, ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਵੀ ਇਸ ਲੀਗ ‘ਚ ਖੇਡਣ ਲਈ ਆਏ ਹਨ। ਇਸ ਤੋਂ ਪਹਿਲਾਂ 2024 ‘ਚ ਵੀ ਇਹ ਲੀਗ ਇੰਗਲੈਂਡ ‘ਚ ਆਯੋਜਿਤ ਕੀਤੀ ਗਈ ਸੀ, ਜਿਸ ‘ਚ ਭਾਰਤ ਨੇ ਯੁਵਰਾਜ ਸਿੰਘ ਦੀ ਕਪਤਾਨੀ ‘ਚ ਪਾਕਿਸਤਾਨ ਨੂੰ ਹਰਾਇਆ ਅਤੇ ਖਿਤਾਬ ਜਿੱਤਿਆ ਸੀ।

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਮੈਚ

ਪਿਛਲੇ ਸੀਜ਼ਨ ‘ਚ, ਭਾਰਤ ਤੇ ਪਾਕਿਸਤਾਨ ਦੇ ਇਕੱਠੇ ਖੇਡਣ ‘ਤੇ ਕੋਈ ਰੌਲਾ ਨਹੀਂ ਪਿਆ ਸੀ, ਪਰ ਇਸ ਵਾਰ ਭਾਰਤੀ ਪ੍ਰਸ਼ੰਸਕ ਯੁਵਰਾਜ ਸਿੰਘ ਦੀ ਭਾਰਤੀ ਟੀਮ ਦੇ ਪਾਕਿਸਤਾਨ ਵਿਰੁੱਧ ਖੇਡਣ ‘ਤੇ ਗੁੱਸੇ ‘ਚ ਹਨ। ਦਰਅਸਲ, ਇਸ ਦਾ ਸਭ ਤੋਂ ਵੱਡਾ ਕਾਰਨ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਇਆ ਅੱਤਵਾਦੀ ਹਮਲਾ ਤੇ ਫਿਰ 7 ਤੋਂ 10 ਮਈ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਹੈ।

ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਪਹਿਲਗਾਮ ‘ਚ 26 ਸੈਲਾਨੀਆਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕੀਤਾ ਅਤੇ ਫਿਰ ਭਾਰਤੀ ਫੌਜਾਂ ਨੇ ਪਾਕਿਸਤਾਨੀ ਹਮਲੇ ਨੂੰ ਤਬਾਹ ਕਰਨ ਤੋਂ ਬਾਅਦ ਇਸ ਦੇ ਕਈ ਫੌਜੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ।

ਪਰ ਇਹ ਉਹੀ ਸਮਾਂ ਸੀ ਜਦੋਂ ਸ਼ਾਹਿਦ ਅਫਰੀਦੀ ਸਮੇਤ ਕਈ ਸਾਬਕਾ ਅਤੇ ਮੌਜੂਦਾ ਪਾਕਿਸਤਾਨੀ ਕ੍ਰਿਕਟਰ ਸੋਸ਼ਲ ਮੀਡੀਆ ‘ਤੇ ਭਾਰਤ ਵਿਰੁੱਧ ਜ਼ਹਿਰ ਉਗਲ ਰਹੇ ਸਨ। ਖਾਸ ਕਰਕੇ ਅਫਰੀਦੀ ਨੇ ਜਿੱਤ ਦੀਆਂ ਪਰੇਡਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪਸ਼ਬਦ ਬੋਲ ਰਹੇ ਸਨ। ਇਸ ਦੌਰਾਨ, ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ‘ਤੇ ਅਫਰੀਦੀ ਨੂੰ ਜਵਾਬ ਦਿੱਤਾ ਸੀ ਤੇ ਆਪਣੀ ਦੇਸ਼ ਭਗਤੀ ਦਿਖਾਈ ਸੀ।

ਧਵਨ ਅਤੇ ਯੁਵਰਾਜ ਸਮੇਤ ਖਿਡਾਰੀਆਂ ‘ਤੇ ਭੜਕੇ ਫੈਨਸ

ਪਰ ਆਪ੍ਰੇਸ਼ਨ ਸਿੰਦੂਰ ਤੋਂ ਸਿਰਫ਼ 2 ਮਹੀਨੇ ਬਾਅਦ, ਸ਼ਿਖਰ ਧਵਨ ਉਸੇ ਮੈਦਾਨ ‘ਤੇ ਉਸੇ ਸ਼ਾਹਿਦ ਅਫਰੀਦੀ ਨਾਲ ਮੈਚ ਖੇਡਣ ਜਾ ਰਹੇ ਹਨ। ਸਿਰਫ਼ ਧਵਨ ਹੀ ਨਹੀਂ, ਸਗੋਂ ਯੁਵਰਾਜ ਸਿੰਘ, ਸੁਰੇਸ਼ ਰੈਨਾ, ਇਰਫਾਨ ਪਠਾਨ ਸਮੇਤ ਕਈ ਮਸ਼ਹੂਰ ਸਾਬਕਾ ਭਾਰਤੀ ਖਿਡਾਰੀ ਇਸ ਟੂਰਨਾਮੈਂਟ ਦਾ ਹਿੱਸਾ ਹਨ ਤੇ ਅਫਰੀਦੀ, ਮੁਹੰਮਦ ਹਫੀਜ਼, ਸ਼ੋਏਬ ਮਲਿਕ ਵਰਗੇ ਪਾਕਿਸਤਾਨੀ ਖਿਡਾਰੀਆਂ ਨਾਲ ਖੇਡਣਗੇ। ਭਾਰਤੀ ਪ੍ਰਸ਼ੰਸਕ ਇਸ ਗੱਲ ਤੋਂ ਨਾਰਾਜ਼ ਹਨ ਤੇ ਇਨ੍ਹਾਂ ਸਟਾਰ ਖਿਡਾਰੀਆਂ ਨੂੰ ਸਵਾਲ ਕਰ ਰਹੇ ਹਨ ਕਿ ਹੁਣ ਉਨ੍ਹਾਂ ਦੀ ਦੇਸ਼ ਭਗਤੀ ਕਿੱਥੇ ਗਈ?