World Championship 2025: ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਹੋਰ ਟੱਕਰ, ਅਰਸ਼ਦ ਨਦੀਮ ਨਾਲ ਭਿੜਨਗੇ ਨੀਰਜ ਚੋਪੜਾ

Updated On: 

18 Sep 2025 08:53 AM IST

World Championship 2025, Neeraj Chopra vs Arshad Nadeem: ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਤੇ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2025 ਦੇ ਫਾਈਨਲ 'ਚ ਇੱਕ ਦੂਜੇ ਦੇ ਸਾਹਮਣੇ ਹੋਣਗੇ। ਇਹ ਮੁਕਾਬਲਾ ਟੋਕੀਓ ਦੇ ਜਾਪਾਨ ਨੈਸ਼ਨਲ ਸਟੇਡੀਅਮ 'ਚ ਹੋਵੇਗਾ।

World Championship 2025: ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਹੋਰ ਟੱਕਰ, ਅਰਸ਼ਦ ਨਦੀਮ ਨਾਲ ਭਿੜਨਗੇ ਨੀਰਜ ਚੋਪੜਾ

Photo: PTI

Follow Us On

ਜੰਮੂ-ਕਸ਼ਮੀਰ ਦੇ ਪਹਿਲਗਾਮ ਚ 22 ਅਪ੍ਰੈਲ ਨੂੰ ਇੱਕ ਅੱਤਵਾਦੀ ਹਮਲਾ ਹੋਇਆ। ਉਦੋਂ ਤੋਂ, ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ ਤੇ ਇਸਦਾ ਪ੍ਰਭਾਵ ਖੇਡ ਖੇਤਰ ‘ਤੇ ਵੀ ਪਿਆ ਹੈ। ਹਾਲ ਹੀ ਚ, ਏਸ਼ੀਆ ਕੱਪ 2025 ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸਭ ਦੇ ਵਿਚਕਾਰ ਪ੍ਰਸ਼ੰਸਕ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਹੋਰ ਦਿਲਚਸਪ ਟੱਕਰ ਦੇਖਣ ਲਈ ਤਿਆਰ ਹਨ। ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਤੇ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਜੈਵਲਿਨ ਥ੍ਰੋਅ ਦੇ ਮੈਦਾਨ ਚ ਆਹਮੋ-ਸਾਹਮਣੇ ਹੋਣਗੇ।

ਨੀਰਜ ਚੋਪੜਾ ਅਰਸ਼ਦ ਨਦੀਮ ਦਾ ਸਾਹਮਣਾ ਕਰਨਗੇ

ਟੋਕੀਓ ਦੇ ਜਾਪਾਨ ਨੈਸ਼ਨਲ ਸਟੇਡੀਅਮ ਚ ਵੀਰਵਾਰ ਨੂੰ ਇੱਕ ਦਿਲਚਸਪ ਜੈਵਲਿਨ ਥ੍ਰੋਅ ਮੁਕਾਬਲਾ ਹੋਣ ਵਾਲਾ ਹੈ, ਜਿੱਥੇ ਨੀਰਜ ਚੋਪੜਾ ਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲਚ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਅੱਜ, 18 ਸਤੰਬਰ ਨੂੰ ਹੋਣ ਵਾਲਾ ਹੈ। ਦੋਵਾਂ ਖਿਡਾਰੀਆਂ ਨੇ ਕੁਆਲੀਫਿਕੇਸ਼ਨ ਰਾਊਂਡ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 84.50 ਮੀਟਰ ਤੋਂ ਵੱਧ ਦੇ ਥ੍ਰੋਅ ਨਾਲ ਫਾਈਨਲ ਚ ਆਪਣੀ ਜਗ੍ਹਾ ਪੱਕੀ ਕੀਤੀ। 2024 ਪੈਰਿਸ ਓਲੰਪਿਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਦੋਵੇਂ ਦਿੱਗਜ ਕਿਸੇ ਵੱਡੇ ਟੂਰਨਾਮੈਂਟ ਚ ਇੱਕ ਦੂਜੇ ਦੇ ਸਾਹਮਣੇ ਹੋਣਗੇ।

ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਚ ਸ਼ਾਨਦਾਰ ਢੰਗ ਨਾਲ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਗਰੁੱਪ ਏਚ, ਉਨ੍ਹਾਂ ਨੇ ਆਪਣੇ ਪਹਿਲੇ ਥ੍ਰੋਅ ਚ 84.85 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਿਆ ਤੇ ਫਾਈਨਲ ਲਈ ਕੁਆਲੀਫਾਈ ਕੀਤਾ। ਇਸ ਦੌਰਾਨ, ਗਰੁੱਪ ਬੀ ਚ, ਅਰਸ਼ਦ ਨਦੀਮ ਨੂੰ ਫਾਈਨਲ ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੇ ਪਹਿਲੇ ਦੋ ਥ੍ਰੋਅ ਨਿਰਾਸ਼ਾਜਨਕ ਸਨ, ਪਹਿਲੇ ਦੋ ਥ੍ਰੋਅ ਦੌਰਾਨ ਉਹ 80 ਮੀਟਰ ਦੇ ਅੰਕੜੇ ਨੂੰ ਵੀ ਪਾਰ ਕਰਨ ਚ ਅਸਫਲ ਰਹੇ। ਹਾਲਾਂਕਿ, ਨਦੀਮ ਨੇ ਤੀਜੇ ਤੇ ਆਖਰੀ ਥ੍ਰੋਅ ਚ ਜ਼ਬਰਦਸਤ ਵਾਪਸੀ ਕੀਤੀ ਤੇ 85.28 ਮੀਟਰ ਦੇ ਸ਼ਾਨਦਾਰ ਥ੍ਰੋਅ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਫਾਈਨਲ ਮੈਚ ਕਦੋਂ ਤੇ ਕਿੱਥੇ ਹੋਵੇਗਾ?

ਨੀਰਜ ਚੋਪੜਾ ਅਤੇ ਅਰਸ਼ਦ ਨਦੀਮ ਹੁਣ ਤੱਕ 10 ਅੰਤਰਰਾਸ਼ਟਰੀ ਮੁਕਾਬਲਿਆਂ ਚ ਹਿੱਸਾ ਲੈ ਚੁੱਕੇ ਹਨ। ਹਾਲਾਂਕਿ, ਅਰਸ਼ਦ ਨਦੀਮ ਸਿਰਫ ਇੱਕ ਵਾਰ ਨੀਰਜ ਚੋਪੜਾ ਨੂੰ ਹਰਾਉਣ ਦੇ ਯੋਗ ਹੋਏ ਹਨ। ਜੈਵਲਿਨ ਥ੍ਰੋਅ ਈਵੈਂਟ ਟੋਕੀਓ ਦੇ ਜਾਪਾਨ ਨੈਸ਼ਨਲ ਸਟੇਡੀਅਮ ਚ ਆਯੋਜਿਤ ਕੀਤਾ ਜਾ ਰਿਹਾ ਹੈ। ਫਾਈਨਲ 18 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3:53 ਵਜੇ ਸ਼ੁਰੂ ਹੋਵੇਗਾ।