Akshar ਤੋਂ Axar ਕਿਵੇਂ ਬਣੇ ਅਕਸ਼ਰ ਪਟੇਲ? ਟੀਮ ਇੰਡੀਆ ਦੇ ਧੁਰੰਧਰ ਨੇ ਦੱਸੀ ਕਹਾਣੀ

Updated On: 

24 Mar 2026 19:07 PM IST

WITT 2026: ਟੀਵੀ9 ਦੇ ਮੰਚ ਤੇ ਸਟਾਰ ਕ੍ਰਿਕਟ ਖਿਡਾਰੀ ਅਕਸ਼ਰ ਪਟੇਲ ਅਤੇ ਪੰਜਾਬੀ ਪੁੱਤਰ ਅਰਸ਼ਦੀਪ ਸਿੰਘ ਵੀ ਪਹੁੰਚੇ। ਉਨ੍ਹਾਂ ਨੇ ਇਸ ਖਾਸ ਗੱਲਬਾਤ ਵਿੱਚ ਕਈ ਦਿਲਚਸਪ ਅਤੇ ਅਣਕਹੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਗੱਲਬਾਤ ਦੌਰਾਨ ਅਕਸ਼ਰ ਪਟੇਲ ਨੇ ਕਈ ਅਜਿਹੀਆਂ ਗੱਲਾਂ ਵੀ ਦੱਸੀਆਂ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਹਾਸਾ ਰੋਕਣਾ ਮੁਸ਼ਕਲ ਹੋ ਗਿਆ।

Akshar ਤੋਂ Axar ਕਿਵੇਂ ਬਣੇ ਅਕਸ਼ਰ ਪਟੇਲ? ਟੀਮ ਇੰਡੀਆ ਦੇ ਧੁਰੰਧਰ ਨੇ ਦੱਸੀ ਕਹਾਣੀ

ਅੱਜ ਟੀਵੀ9 ਨੈੱਟਵਰਕ ਦੇ ਵਟ ਇੰਡੀਆ ਥਿੰਕਸ ਟੂਡੇ ਸੰਮੇਲਨ 2026 ਦਾ ਦੂਜਾ ਦਿਨ ਹੈ। ਇਸ ਵਿਸ਼ੇਸ਼ ਸਮਾਗਮ, ਇੱਕ ਪਾਵਰ ਸੰਮੇਲਨ ਦੇ ਦੂਜੇ ਪੜਾਅ ਲਈ ਮੰਚ ਸੱਜਿਆ ਹੋਇਆ ਹੈ। ਇਸ ਸ਼ਾਨਦਾਰ ਟੀਵੀ9 ਸਮਾਗਮ ਵਿੱਚ ਰਾਜਨੀਤੀ, ਮਨੋਰੰਜਨ, ਸਿਨੇਮਾ, ਖੇਡਾਂ, ਕਾਰੋਬਾਰ ਅਤੇ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਕੇਂਦਰੀ ਮੰਤਰੀ, ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਕ੍ਰਿਕਟ ਜਗਤ ਦੀਆਂ ਪ੍ਰਮੁੱਖ ਹਸਤੀਆਂ ਵੀ ਹਿੱਸਾ ਲੈ ਰਹੀਆਂ ਹਨ। ਇਸ ਲੜੀ ਵਿੱਚ ਟੀਵੀ9 ਦੇ ਮੰਚ ਤੇ ਸਟਾਰ ਕ੍ਰਿਕਟ ਖਿਡਾਰੀ ਅਕਸ਼ਰ ਪਟੇਲ ਅਤੇ ਪੰਜਾਬੀ ਪੁੱਤਰ ਅਰਸ਼ਦੀਪ ਸਿੰਘ ਪਹੁੰਚੇ। ਉਨ੍ਹਾਂ ਨੇ ਇਸ ਖਾਸ ਗੱਲਬਾਤ ਵਿੱਚ ਕਈ ਦਿਲਚਸਪ ਅਤੇ ਅਣਕਹੀਆਂ ਗੱਲਾਂ ਸਾਂਝੀਆਂ ਕੀਤੀਆਂ। ਸੈਸ਼ਨ ਦਾ ਟਾਈਟਲ ਵਿਸ਼ਵ ਚੈਂਪੀਅਨ ਹੈ।

Akshar ਤੋਂ Axar ਅਕਸ਼ਰ ਕਿਵੇਂ ਬਣੇ ਅਕਸ਼ਰ ਪਟੇਲ?

ਅਕਸ਼ਰ ਪਟੇਲ ਨੇ ਕਹਾਣੀ ਦੱਸੀ ਕਿ ਉਹ Akshar ਤੋਂ Axar ਕਿਵੇਂ ਬਣੇ। ਉਨ੍ਹਾਂ ਨੇ ਕਿਹਾ ਕਿ ਅੰਡਰ-19 ਵਿਸ਼ਵ ਕੱਪ ਆਸਟ੍ਰੇਲੀਆ ਵਿੱਚ ਹੋ ਰਿਹਾ ਸੀ, ਅਤੇ ਉਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਸੀ। ਜਲਦੀਬਾਜੀ ਵਿੱਚ ਉਨ੍ਹਾਂ ਦਾ ਪਾਸਪੋਰਟ ਬਣਿਆ। ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਕੋਲ ਗਏ, ਅਤੇ ਉਨ੍ਹਾਂਨੇ ਲਿਵਿੰਗ ਸਰਟੀਫਿਕੇਟ ‘ਤੇ Akshar ਦੀ ਥਾਂ Axar ਕਰ ਦਿੱਤਾ। ਉਨ੍ਹਾਂ ਦੇ ਪਾਸਪੋਰਟ ਵਿੱਚ ਵੀ ਇਹੀ ਗਿਆ ਸੀ, ਅਤੇ ਅਗਲੇ ਸਾਲ, ਜਦੋਂ ਉਹ ਭਾਰਤ ਲਈ ਖੇਡੇ ਤਾਂ ਉਨ੍ਹਾਂ ਨੇ ਇਸਨੂੰ ਰਹਿਣ ਦਿੱਤਾ।

ਮੈਚ ਵਿਨਿੰਗ ਕੈਚ ਤੇ ਕੀ ਬੋਲੇ ਅਕਸ਼ਰ ?

ਅਕਸ਼ਰ ਪਟੇਲ ਨੇ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਦੋ ਸ਼ਾਨਦਾਰ ਕੈਚ ਲਏ। ਉਨ੍ਹਾਂ ਕੈਚਾਂ ਬਾਰੇ, ਅਕਸ਼ਰ ਨੇ ਕਿਹਾ, “ਜਦੋਂ ਵੀ ਮੈਂ ਗ੍ਰਾਉਂਡ ‘ਤੇ ਗੇਂਦ ਦੇਖਦਾ ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਇਸਨੂੰ ਫੜ ਲਵਾਂ। ਸਾਨੂੰ ਇੰਨੀ ਸਹੂਲਤ ਮਿਲਦੀ ਹੈ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਸਨੂੰ ਰਿਜਲਟ ਵਿੱਚ ਬਦਲੀਏ। ਸਾਰੇ ਖਿਡਾਰੀ ਸਖ਼ਤ ਮਿਹਨਤ ਕਰਦੇ ਹਨ। ਮੇਰੇ ਦੋ ਕੈਚ ਮੈਚ ਜੇਤੂ ਸਨ। ਜਦੋਂ ਮੈਂ ਵੀਡੀਓ ਦੇਖਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਮੁਸ਼ਕਲ ਕੈਚ ਸਨ।” ਅਰਸ਼ਦੀਪ ਨੇ ਕਿਹਾ, “ਮੇਰੇ ਲਈ ਹੁਣ ਅਸਲ ਚੁਣੌਤੀ ਟੈਸਟ ਕ੍ਰਿਕਟ ਹੈ। ਅਸੀਂ ਵਿਸ਼ਵ ਕੱਪ ਵਿੱਚ ਬਹੁਤ ਵਧੀਆ ਖੇਡਿਆ। ਪ੍ਰਬੰਧਨ ਨੇ ਵੱਡੀ ਭੂਮਿਕਾ ਨਿਭਾਈ। ਜੈ ਸ਼ਾਹ ਬਹੁਤ ਸਾਰੇ ਕ੍ਰੈਡਿਟ ਦੇ ਹੱਕਦਾਰ ਹਨ। ਕੋਚ ਅਤੇ ਸਪੋਰਟ ਸਟਾਫ ਦਾ ਅਹਿਮ ਰੋਲ ਰਿਹਾ ਹੈ।”

ਗੁਜਰਾਤੀ ਕਿਤੇ ਵੀ ਨੁਕਸਾਨ ਨਹੀਂ ਦੇਖ ਸਕਦਾ: ਅਕਸ਼ਰ ਪਟੇਲ

ਆਪਣੀ ਗੇਂਦਬਾਜ਼ੀ, ਬੱਲੇ ਅਤੇ ਸ਼ਾਨਦਾਰ ਫੀਲਡਿੰਗ ਬਾਰੇ, ਅਕਸ਼ਰ ਪਟੇਲ ਨੇ ਕਿਹਾ, “ਇੱਕ ਗੁਜਰਾਤੀ ਕਿਤੇ ਵੀ ਕੋਈ ਨੁਕਸਾਨ ਨਹੀਂ ਦੇਖ ਸਕਦਾ, ਅਤੇ ਅਜਿਹੇ ਵਿੱਚ ਇਹ ਨੇਚਰ ਕੰਮ ਆਉਂਦੀ ਹੈ। ਇਹੀ ਮੈਦਾਨ ‘ਤੇ ਵੀ ਦਿਖਾਈ ਦਿੰਦਾ ਹੈ। ਮੈਂ ਸੋਚਦਾ ਹਾਂ ਕਿ ਮੈਂ ਹਰ ਚੀਜ਼ ਵਿੱਚ ਥੋੜ੍ਹਾ ਜਿਹਾ ਯੋਗਦਾਨ ਪਾ ਸਕਾਂ।”

ਦੱਖਣੀ ਅਫਰੀਕਾ ਤੋਂ ਹਾਰ ਤੋਂ ਬਾਅਦ ਡ੍ਰੈਸਿੰਗ ਰੂਮ ਵਿੱਚ ਕਿਹੋ ਜਿਹਾ ਮਾਹੌਲ ਸੀ?

ਅਕਸ਼ਰ ਨੇ ਕਿਹਾ ਕਿ ਕਿਸੇ ਨੂੰ ਹਾਰ ਪਸੰਦ ਨਹੀਂ ਆਉਂਦੀ ਹੈ, ਅਤੇ ਅਜਿਹੀ ਹਾਰ ਤੋਂ ਬਾਅਦ, ਅਸੀਂ ਨਿਰਾਸ਼ ਸੀ। ਕੋਈ ਵੀ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ ਕਿਉਂਕਿ ਇਮੋਸ਼ਨ ਵੀ ਹਾਈ ਹੁੰਦੇ ਹਨ। ਕੁਝ ਸਮੇਂ ਬਾਅਦ, ਅਸੀਂ ਨਾਰਮਲ ਹੋਏ। ਸਾਰਿਆਂ ਦਾ ਇੱਕ ਆਫ ਡੇਅ ਹੁੰਦਾ ਹੈ, ਅਤੇ ਉਹ ਸਾਡੇ ਲਈ ਆਫ ਡੇਅ ਸੀ। ਅਸੀਂ ਇਸ ਬਾਰੇ ਗੱਲ ਕੀਤੀ। ਅਸੀਂ ਆਉਣ ਵਾਲੇ ਮੈਚ ਬਾਰੇ ਚਰਚਾ ਕਰਨ ਦਾ ਫੈਸਲਾ ਕੀਤਾ। ਕੀ ਤੁਸੀਂ ਉਸ ਮੈਚ ਵਿੱਚ ਬਾਹਰ ਹੋਣ ਤੋਂ ਪਰੇਸ਼ਾਨ ਸੀ? ਇਸ ਸਵਾਲ ‘ਤੇ, ਅਕਸ਼ਰ ਨੇ ਕਿਹਾ, “ਜਦੋਂ ਤੁਸੀਂ ਚੰਗਾ ਖੇਡ ਰਹੇ ਹੋ ਅਤੇ ਮੌਕਾ ਨਹੀਂ ਮਿਲਦਾ, ਤਾਂ ਇਹ ਥੋੜ੍ਹਾ ਦੁਖਦਾਈ ਹੁੰਦਾ ਹੈ। ਜੇਕਰ ਤੁਸੀਂ ਗੁੱਸੇ ਵਿੱਚ ਹੋ, ਤਾਂ ਇਹ ਤੁਹਾਡੇ ਚਿਹਰੇ ‘ਤੇ ਦਿਖਾਈ ਦਿੰਦਾ ਹੈ, ਅਤੇ ਇਹੀ ਮੇਰੇ ਨਾਲ ਹੋਇਆ। ਮੇਰੇ ਲਈ ਇਹ ਚੰਗਾ ਸੀ ਕਿ ਕੋਚ ਅਤੇ ਕਪਤਾਨ ਨੇ ਮੇਰੇ ਨਾਲ ਗੱਲ ਕੀਤੀ, ਅਤੇ ਇਹ ਸਕਾਰਾਤਮਕ ਤਰੀਕੇ ਨਾਲ ਖਤਮ ਹੋਇਆ।”

Loading...
Unable to load recommendations.
Follow Us
Related Stories
NZ vs IND: ਸਿਰਫ਼ 70 ਰਨ ‘ਤੇ ਡਿੱਗੀਆਂ 5 ਵਿਕਟਾਂ, ਫਿਰ ਤਿਲਕ ਵਰਮਾ ਨੇ ਪਲਟਿਆ ਮੈਚ; ਟੀਮ ਇੰਡੀਆ ਨੂੰ ਦਿਵਾਈ ਰੋਮਾਂਚਕ ਜਿੱਤ
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ
IND vs NZ: ਭਾਰਤ ਦੀ ਨਿਊਜ਼ੀਲੈਂਡ ‘ਤੇ ਰਿਕਾਰਡ ਤੋੜ ਜਿੱਤ, ਸੰਜੂ ਸੈਮਸਨ ਅਤੇ ਨਮਨ ਧੀਰ ਨੇ ਚੇਜ਼ ਕੀਤਾ 226 ਦੌੜਾਂ ਦਾ ਟੀਚਾ
ਹਰਮਨਪ੍ਰੀਤ ਕੌਰ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਲਾਈਵ ਇੰਟਰਵਿਊ ‘ਚ ਛਲਕੇ ਹੰਝੂ, ਜਾਣੋ ਕਿਉਂ ਹੋਈ ਭਾਵੁਕ
ਅੰਮ੍ਰਿਤਸਰ ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ
Asian Para Games: 6 ਸਾਲ ਦੀ ਉਮਰ ‘ਚ ਕੱਟਿਆ ਸੀ ਹੱਥ, ਹੁਣ ਏਸ਼ੀਅਨ ਪੈਰਾ ਗੇਮਜ਼ ਵਿੱਚ ਦੋ ਗੋਲਡ ਜਿੱਤ ਕੇ ਰਚਿਆ ਇਤਿਹਾਸ