ਇੰਸਟਾਗ੍ਰਾਮ ‘ਤੇ ਕਿੰਗ ਕੋਹਲੀ ਦੀ ਵਾਪਸੀ, ਘੰਟਿਆਂ ਦੇ ਸਸਪੈਂਸ ਤੋਂ ਬਾਅਦ ਮੁੜ ਚਾਲੂ ਹੋਇਆ ਵਿਰਾਟ ਦਾ ਅਕਾਊਂਟ
ਕ੍ਰਿਕਟ ਜਗਤ ਦੇ ਸੁਪਰਸਟਾਰ ਵਿਰਾਟ ਕੋਹਲੀ ਇੱਕ ਵਾਰ ਫਿਰ ਇੰਸਟਾਗ੍ਰਾਮ ਦੀ ਵਿਕਟ 'ਤੇ ਪਰਤ ਆਏ ਹਨ। ਕਈ ਘੰਟਿਆਂ ਦੀ ਉਲਝਣ ਅਤੇ ਪ੍ਰਸ਼ੰਸਕਾਂ ਵਿੱਚ ਫੈਲੀ ਚਿੰਤਾ ਤੋਂ ਬਾਅਦ ਹੁਣ ਉਨ੍ਹਾਂ ਦੇ ਅਕਾਊਂਟ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵਿਰਾਟ ਕੋਹਲੀ ਦਾ ਇੰਸਟਾਗ੍ਰਾਮ ਅਕਾਊਂਟ ਅਚਾਨਕ ਬੰਦ ਹੋ ਗਿਆ ਸੀ, ਜਿਸ ਨੇ ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲਿਆਂ ਨੂੰ ਹੈਰਾਨੀ ਅਤੇ ਪਰੇਸ਼ਾਨੀ ਵਿੱਚ ਪਾ ਦਿੱਤਾ ਸੀ।
(Photo: PTI)
ਕ੍ਰਿਕਟ ਜਗਤ ਦੇ ਸੁਪਰਸਟਾਰ ਵਿਰਾਟ ਕੋਹਲੀ ਇੱਕ ਵਾਰ ਫਿਰ ਇੰਸਟਾਗ੍ਰਾਮ ਦੀ ਵਿਕਟ ‘ਤੇ ਪਰਤ ਆਏ ਹਨ। ਕਈ ਘੰਟਿਆਂ ਦੀ ਉਲਝਣ ਅਤੇ ਪ੍ਰਸ਼ੰਸਕਾਂ ਵਿੱਚ ਫੈਲੀ ਚਿੰਤਾ ਤੋਂ ਬਾਅਦ ਹੁਣ ਉਨ੍ਹਾਂ ਦੇ ਅਕਾਊਂਟ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵਿਰਾਟ ਕੋਹਲੀ ਦਾ ਇੰਸਟਾਗ੍ਰਾਮ ਅਕਾਊਂਟ ਅਚਾਨਕ ਬੰਦ ਹੋ ਗਿਆ ਸੀ, ਜਿਸ ਨੇ ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲਿਆਂ ਨੂੰ ਹੈਰਾਨੀ ਅਤੇ ਪਰੇਸ਼ਾਨੀ ਵਿੱਚ ਪਾ ਦਿੱਤਾ ਸੀ।
ਹਰ ਕੋਈ ਦੰਗ ਸੀ ਕਿ ਅਜਿਹਾ ਕਿਵੇਂ ਹੋ ਗਿਆ? ਵਿਰਾਟ ਕੋਹਲੀ, ਜਿਨ੍ਹਾਂ ਦੇ 27 ਕਰੋੜ ਤੋਂ ਵੱਧ ਫਾਲੋਅਰਜ਼ ਹਨ, ਉਹ ਇੰਸਟਾਗ੍ਰਾਮ ਤੋਂ ਅਚਾਨਕ ਕਿਵੇਂ ਹਟ ਗਏ? ਹਾਲਾਂਕਿ ਵਿਰਾਟ ਦਾ ਅਕਾਊਂਟ ਹੁਣ ਵਾਪਸ ਆ ਗਿਆ ਹੈ, ਪਰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ।
ਸਸਪੈਂਸ ਬਰਕਰਾਰ: ਕਿਉਂ ਗਾਇਬ ਹੋਇਆ ਸੀ ਅਕਾਊਂਟ?
ਜਿਸ ਤਰ੍ਹਾਂ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ਅਕਾਊਂਟ ਦੇ ਬੰਦ ਹੋਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਸੀ, ਠੀਕ ਉਸੇ ਤਰ੍ਹਾਂ ਉਨ੍ਹਾਂ ਦੇ ਦੁਬਾਰਾ ਪਰਤਣ ਬਾਰੇ ਵੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਹੋਇਆ ਹੈ। ਇਸ ਪੂਰੇ ਮਾਮਲੇ ‘ਤੇ ਨਾ ਤਾਂ ਵਿਰਾਟ ਕੋਹਲੀ ਨੇ ਖੁਦ ਕੁਝ ਕਿਹਾ ਹੈ ਅਤੇ ਨਾ ਹੀ ਇੰਸਟਾਗ੍ਰਾਮ (ਮੇਟਾ) ਵੱਲੋਂ ਕੋਈ ਸਪੱਸ਼ਟੀਕਰਨ ਦਿੱਤਾ ਗਿਆ ਹੈ।
ਅਜਿਹੀ ਸਥਿਤੀ ਵਿੱਚ ਇਹ ਸਸਪੈਂਸ ਅਜੇ ਵੀ ਬਣਿਆ ਹੋਇਆ ਹੈ ਕਿ ਵਿਰਾਟ ਕੋਹਲੀ ਅਤੇ ਇੰਸਟਾਗ੍ਰਾਮ ਵਿਚਕਾਰ ਅਸਲ ਵਿੱਚ ਕੀ ਵਾਪਰਿਆ ਸੀ? ਕਿਸੇ ਤਕਨੀਕੀ ਖ਼ਰਾਬੀ ਕਾਰਨ ਵੀ ਅਕਾਊਂਟ ਬੰਦ ਹੋਣ ਦੀ ਕੋਈ ਪੁਖਤਾ ਖ਼ਬਰ ਫਿਲਹਾਲ ਸਾਹਮਣੇ ਨਹੀਂ ਆਈ ਹੈ।
ਪ੍ਰਸ਼ੰਸਕਾਂ ਵਿੱਚ ਖ਼ੁਸ਼ੀ ਦੀ ਲਹਿਰ
ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ‘ਤੇ ਵਾਪਸ ਆਉਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦੇ 274 ਮਿਲੀਅਨ (27.4 ਕਰੋੜ) ਫਾਲੋਅਰਜ਼ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਕਿੰਗ ਕੋਹਲੀ’ ਦੀ ਸੋਸ਼ਲ ਮੀਡੀਆ ‘ਤੇ ਵਾਪਸੀ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡੀ ਖ਼ੁਸ਼ੀ ਦਿੱਤੀ ਹੈ। ਅਕਾਊਂਟ ਦੇ ਗਾਇਬ ਹੁੰਦੇ ਹੀ ਟਵਿੱਟਰ (X) ਸਮੇਤ ਹੋਰ ਪਲੇਟਫਾਰਮਾਂ ‘ਤੇ ਕੋਹਲੀ ਦੇ ਫੈਨਸ ਲਗਾਤਾਰ ਸਵਾਲ ਪੁੱਛ ਰਹੇ ਸਨ, ਜੋ ਹੁਣ ਵਾਪਸੀ ਤੋਂ ਬਾਅਦ ਜਸ਼ਨ ਮਨਾ ਰਹੇ ਹਨ।
ਇਹ ਵੀ ਪੜ੍ਹੋ
ਵਿਰਾਟ ਲਈ ਇੰਸਟਾਗ੍ਰਾਮ ਦੀ ਅਹਿਮੀਅਤ
ਵਿਰਾਟ ਕੋਹਲੀ ਲਈ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਬੇਹੱਦ ਮਹੱਤਵ ਰੱਖਦਾ ਹੈ। ਇੱਥੇ ਉਹ ਜਿੱਥੇ ਆਪਣੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਹਨ, ਉੱਥੇ ਹੀ ਉਹ ਕਈ ਵੱਡੇ ਬ੍ਰਾਂਡਾਂ ਦੀ ਪ੍ਰਮੋਸ਼ਨ ਵੀ ਕਰਦੇ ਹਨ। ਵਿਰਾਟ ਕਈ ਪ੍ਰਮੋਸ਼ਨਲ ਪੋਸਟਾਂ ਰਾਹੀਂ ਮੋਟੀ ਕਮਾਈ ਕਰਦੇ ਹਨ ਅਤੇ ਕਈ ਗਲੋਬਲ ਬ੍ਰਾਂਡਾਂ ਦੇ ਚਿਹਰੇ ਵਜੋਂ ਜੁੜੇ ਹੋਏ ਹਨ। ਅਜਿਹੇ ਵਿੱਚ ਉਨ੍ਹਾਂ ਦਾ ਇਸ ਪਲੇਟਫਾਰਮ ‘ਤੇ ਵਾਪਸ ਆਉਣਾ ਬੇਹੱਦ ਜ਼ਰੂਰੀ ਸੀ। ਹਾਲਾਂਕਿ ਹੁਣ ਅਕਾਊਂਟ ਚਾਲੂ ਹੈ, ਪਰ ਇਸ ਮਾਮਲੇ ‘ਤੇ ਬਣੀ ਚੁੱਪੀ ਦਾ ਟੁੱਟਣਾ ਜ਼ਰੂਰੀ ਹੈ ਤਾਂ ਜੋ ਅਸਲ ਕਾਰਨ ਦਾ ਪਤਾ ਲੱਗ ਸਕੇ।
