T20 World Cup 2026: ਭਾਰਤ ਨੇ ਉਤਾਰਿਆ ਦੱਖਣੀ ਅਫਰੀਕਾ ਦਾ ਕਰਜ਼ਾ, ਸੈਮੀਫਾਈਨਲ ਲਈ ਵੈਸਟ ਇੰਡੀਜ਼ ਨਾਲ ਕਰੋ ਜਾਂ ਮਰੋ ਦੀ ਲੜਾਈ

Updated On: 

27 Feb 2026 07:33 AM IST

Team India, T20 World Cup 2026: ਕਰਜ਼ਾ ਇੱਕ ਭਾਰੀ ਬੋਝ ਹੈ ਤੇ ਟੀਮ ਇੰਡੀਆ ਇਸ ਨੂੰ ਜ਼ਿਆਦਾ ਦੇਰ ਤੱਕ ਨਹੀਂ ਚੁੱਕਣਾ ਚਾਹੁੰਦੀ ਸੀ। ਇਸੇ ਲਈ, ਦੱਖਣੀ ਅਫਰੀਕਾ ਦੀ ਮਿਹਰਬਾਨੀ ਦੇ ਕੁਝ ਘੰਟਿਆਂ ਦੇ ਅੰਦਰ, ਇਸ ਨੇ ਵਿਆਜ ਸਮੇਤ ਕਰਜ਼ਾ ਉਤਾਰ ਦਿੱਤਾ।

T20 World Cup 2026: ਭਾਰਤ ਨੇ ਉਤਾਰਿਆ ਦੱਖਣੀ ਅਫਰੀਕਾ ਦਾ ਕਰਜ਼ਾ, ਸੈਮੀਫਾਈਨਲ ਲਈ ਵੈਸਟ ਇੰਡੀਜ਼ ਨਾਲ ਕਰੋ ਜਾਂ ਮਰੋ ਦੀ ਲੜਾਈ

ਭਾਰਤ ਨੇ ਉਤਾਰਿਆ SA ਦਾ ਕਰਜ਼ਾ (Photo:PTI)

Follow Us On

ਉਹ ਕਹਿੰਦੇ ਹਨ ਕਿ ਇੱਕ ਹੱਥ ਨਾਲ ਲਓ ਤੇ ਦੂਜੇ ਹੱਥ ਨਾਲ ਦਿਓ। ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਕਰਜ਼ੇ ਦਾ ਬੋਝ ਬਣਿਆ ਰਹਿੰਦਾ ਹੈ। ਟੀਮ ਇੰਡੀਆ ਇਹ ਬਿਲਕੁਲ ਨਹੀਂ ਚਾਹੁੰਦੀ ਸੀ। ਜਿਵੇਂ ਹੀ ਦੱਖਣੀ ਅਫਰੀਕਾ ਨੇ ਟੀਮ ਇੰਡੀਆ ਪ੍ਰਤੀ ਮਿਹਰਬਾਨੀ ਕੀਤੀ ਅਗਲੇ ਕੁਝ ਘੰਟਿਆਂ ਦੇ ਅੰਦਰ, ਇਸ ਨੇ ਹਿਸਾਬ ਚੁਕਾ ਦਿੱਤਾ। ਦੱਖਣੀ ਅਫਰੀਕਾ ਨੇ ਜੋ ਵੀ ਕੀਤਾ, ਟੀਮ ਇੰਡੀਆ ਨੇ ਇਸ ਦਾ ਵਿਆਜ ਨਾਲ ਭੁਗਤਾਨ ਕੀਤਾ।

ਦੱਖਣੀ ਅਫਰੀਕਾ ਨੇ ਟੀਮ ਇੰਡੀਆ ‘ਤੇ ਕੀਤੀ ਮਿਹਰਬਾਨੀ

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਦੱਖਣੀ ਅਫਰੀਕਾ ਨੇ ਟੀਮ ਇੰਡੀਆ ਉੱਤੇ ਕੀ ਮਿਹਰਬਾਨੀ ਕੀਤੀ? ਇਹ ਸਭ ਵੈਸਟ ਇੰਡੀਜ਼ ਉੱਤੇ ਉਨ੍ਹਾਂ ਦੀ 9 ਵਿਕਟਾਂ ਦੀ ਜਿੱਤ ਦੀ ਮਿਹਰਬਾਨੀ ਹੈ। ਦਰਅਸਲ, ਜ਼ਿੰਬਾਬਵੇ ਉੱਤੇ ਟੀਮ ਇੰਡੀਆ ਦੀ ਜਿੱਤ ਬੇਕਾਰ ਹੁੰਦੀ, ਜੇਕਰ ਦੱਖਣੀ ਅਫਰੀਕਾ ਨੇ ਪਹਿਲਾਂ ਵੈਸਟ ਇੰਡੀਜ਼ ਨੂੰ ਨਾ ਹਰਾਇਆ ਹੁੰਦਾ। ਭਾਰਤ ਸੈਮੀਫਾਈਨਲ ਦੀ ਦੌੜ ‘ਚ ਬਣਿਆ ਰਹੇ, ਇਸ ਲਈ ਇਹ ਜ਼ਰੂਰੀ ਸੀ ਕਿ ਦੱਖਣੀ ਅਫਰੀਕਾ ਵੈਸਟ ਇੰਡੀਜ਼ ਨੂੰ ਹਰਾ ਦੇਵੇ ਤੇ ਇਸੇ ਤਰ੍ਹਾਂ ਹੀ ਹੋਇਆ। ਦੱਖਣੀ ਅਫਰੀਕਾ ਨੇ ਵੈਸਟ ਇੰਡੀਜ਼ ਬਹੁਤ ਬੁਰੀ ਤਰ੍ਹਾਂ ਹਰਾਇਆ।

ਟੀਮ ਇੰਡੀਆ ਨੇ ਵਿਆਜ ਸਮੇਤ ਕਰਜ਼ਾ ਚੁਕਾ ਦਿੱਤਾ

ਹੁਣ, ਦੱਖਣੀ ਅਫਰੀਕਾ ਦੀ ਇਸ ਮਿਹਰਬਾਜੀਦੇ ਕਰਜ਼ ਦਾ ਭੁਗਤਾਨ ਕਰਨਾ ਸੀ। ਅਜਿਹਾ ਕਰਨ ਲਈ, ਉਨ੍ਹਾਂ ਨੇ ਜ਼ਿੰਬਾਬਵੇ ਵਿਰੁੱਧ ਆਪਣੀ ਜਿੱਤ ਦਾ ਬਿਗਲ ਵਜਾਇਆ। ਭਾਰਤ ਨੇ ਚੇਨੱਈ ‘ਚ ਜ਼ਿੰਬਾਬਵੇ ਨੂੰ 72 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ ਭਾਰਤੀ ਟੀਮ ਨੇ ਨਾ ਸਿਰਫ਼ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ, ਸਗੋਂ ਦੱਖਣੀ ਅਫਰੀਕਾ ਦੇ ਕਰਜ਼ੇ ਦਾ ਵਿਆਜ ਸਮੇਤ ਭੁਗਤਾਨ ਵੀ ਕੀਤਾ। ਦੱਖਣੀ ਅਫਰੀਕਾ ਹੁਣ ਇੰਗਲੈਂਡ ਤੋਂ ਬਾਅਦ 2026 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ।

ਵੈਸਟਇੰਡੀਜ਼ ਤੋਂ ਹਾਰਨਾ ਮਨਾ ਹੈ!

ਦੱਖਣੀ ਅਫਰੀਕਾ ਦੇ ਕਰਜ਼ੇ ਦਾ ਨਿਪਟਾਰਾ ਕਰਨ ਤੋਂ ਬਾਅਦ, ਟੀਮ ਇੰਡੀਆ ਹੁਣ ਸੈਮੀਫਾਈਨਲ ‘ਚ ਜਗ੍ਹਾ ਹਾਸਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਇਸ ਨੂੰ ਪ੍ਰਾਪਤ ਕਰਨ ਲਈ, ਉਨ੍ਹਾਂ ਨੂੰ ਸੁਪਰ ਸੰਡੇ ‘ਤੇ ਵੈਸਟਇੰਡੀਜ਼ ਨੂੰ ਹਰਾਉਣਾ ਪਵੇਗਾ। ਭਾਰਤ ਤੇ ਵੈਸਟਇੰਡੀਜ਼ ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਕਰੋ ਜਾਂ ਮਰੋ ਦੀ ਲੜਾਈ ‘ਚ ਆਹਮੋ-ਸਾਹਮਣੇ ਹੋਣਗੇ। ਮਹੱਤਵਪੂਰਨ ਗੱਲ ਇਹ ਹੈ ਕਿ ਉਸ ਮੈਚ ‘ਚ ਰਨ ਰੇਟ ਚਿੰਤਾ ਦਾ ਵਿਸ਼ਾ ਨਹੀਂ ਹੈ। ਜਿੱਤਣ ਵਾਲੀ ਟੀਮ ਸਿੱਧੇ ਸੈਮੀਫਾਈਨਲ ਲਈ ਕੁਆਲੀਫਾਈ ਕਰੇਗੀ। ਭਾਵ, ਇਹ ਮੈਚ ਨਾਕਆਊਟ ਹੋਵੇਗਾ।