IND Vs SA Final: ਸੂਰਿਆਕੁਮਾਰ ਦੇ ਕੈਚ ਨੇ ਟੀਮ ਇੰਡੀਆ ਨੂੰ T20 ਜਿਤਾਇਆ ਵਰਲਡ ਕੱਪ, ਵੋਖੋ ਸਾਹ ਰੋਕ ਦੇਣ ਵਾਲੀ ਵੀਡੀਓ | suryakumar yadav catch video viral help to win t 20 world cup 2024 know full detail in punjabi Punjabi news - TV9 Punjabi

IND Vs SA Final: ਸੂਰਿਆਕੁਮਾਰ ਦੇ ਕੈਚ ਨੇ ਟੀਮ ਇੰਡੀਆ ਨੂੰ T20 ਜਿਤਾਇਆ ਵਰਲਡ ਕੱਪ, ਵੋਖੋ ਸਾਹ ਰੋਕ ਦੇਣ ਵਾਲੀ ਵੀਡੀਓ

Published: 

30 Jun 2024 11:05 AM

Suryakumar Yadav: ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਇਤਿਹਾਸਕ ਜਿੱਤ ਵਿੱਚ ਸੂਰਿਆਕੁਮਾਰ ਯਾਦਵ ਦੀ ਵੱਡੀ ਭੂਮਿਕਾ ਰਹੀ। ਇਸ ਖਿਡਾਰੀ ਨੇ ਆਖਰੀ ਓਵਰ 'ਚ ਸ਼ਾਨਦਾਰ ਕੈਚ ਲਿਆ, ਜਿਸ ਦੀ ਬਦੌਲਤ ਟੀਮ ਇੰਡੀਆ ਦੂਜੀ ਵਾਰ ਟੀ-20 ਵਿਸ਼ਵ ਕੱਪ ਚੈਂਪੀਅਨ ਬਣੀ।

IND Vs SA Final: ਸੂਰਿਆਕੁਮਾਰ ਦੇ ਕੈਚ ਨੇ ਟੀਮ ਇੰਡੀਆ ਨੂੰ T20 ਜਿਤਾਇਆ ਵਰਲਡ ਕੱਪ, ਵੋਖੋ ਸਾਹ ਰੋਕ ਦੇਣ ਵਾਲੀ ਵੀਡੀਓ

ਸੂਰਿਆਕੁਮਾਰ ਦੇ ਕੈਚ ਨੇ ਟੀਮ ਇੰਡੀਆ ਨੂੰ T20 ਜਿਤਾਇਆ ਵਰਲਡ ਕੱਪ. PTI

Follow Us On

Suryakumar Yadav Catch:ਟੀ-20 ਵਿਸ਼ਵ ਕੱਪ ਦਾ ਫਾਈਨਲ, ਮੈਚ ਦਾ ਆਖਰੀ ਓਵਰ, ਹਾਰਦਿਕ ਪੰਡਯਾ ਦੇ ਹੱਥਾਂ ਵਿੱਚ ਗੇਂਦ ਅਤੇ ਡੇਵਿਡ ਮਿਲਰ ਸਾਹਮਣੇ। ਪੰਡਯਾ ਨੇ ਫੁਲ ਟਾਸ ਗੇਂਦਬਾਜ਼ੀ ਕੀਤੀ ਜਿਸ ‘ਤੇ ਮਿਲਰ ਨੇ ਏਰੀਅਲ ਸ਼ਾਟ ਖੇਡਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਗੇਂਦ ਬਾਊਂਡਰੀ ਨੂੰ ਪਾਰ ਕਰ ਜਾਵੇਗੀ ਅਤੇ ਦੱਖਣੀ ਅਫਰੀਕਾ ਨੂੰ 6 ਦੌੜਾਂ ਮਿਲ ਜਾਣਗੀਆਂ ਪਰ ਫਿਰ ਇਕ ਸੁਪਰਮੈਨ ਨੇ ਆ ਕੇ ਚਮਤਕਾਰੀ ਤਰੀਕੇ ਨਾਲ ਗੇਂਦ ਨੂੰ ਕੈਚ ਕਰ ਲਿਆ। ਇਹ ਸੁਪਰਮੈਨ ਕੋਈ ਹੋਰ ਨਹੀਂ ਬਲਕਿ ਸੂਰਿਆਕੁਮਾਰ ਯਾਦਵ ਸਨ। ਸੂਰਿਆਕੁਮਾਰ ਯਾਦਵ ਨੇ ਦਬਾਅ ਭਰੇ ਪਲਾਂ ‘ਚ ਗੇਂਦ ਨੂੰ ਇੰਨੇ ਸ਼ਾਨਦਾਰ ਤਰੀਕੇ ਨਾਲ ਕੈਚ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ। ਵੱਡੀ ਗੱਲ ਇਹ ਹੈ ਕਿ ਗੇਂਦ ਨੂੰ ਫੜਨ ਤੋਂ ਬਾਅਦ ਉਹ ਬਾਊਂਡਰੀ ਲਾਈਨ ਪਾਰ ਕਰ ਗਏ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਗੇਂਦ ਨੂੰ ਹਵਾ ‘ਚ ਉਛਾਲਿਆ। ਫਿਰ ਵਾਪਸ ਆ ਕੇ ਗੇਂਦ ਨੂੰ ਫੜਨ ‘ਚ ਕਾਮਯਾਬ ਰਹੇ।

ਸੂਰਿਆਕੁਮਾਰ ਯਾਦਵ ਨੇ ਡੇਵਿਡ ਮਿਲਰ ਦਾ ਇਹ ਕੈਚ ਲਿਆ ਜਿਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਮੈਚ ਫਿਨਿਸ਼ਰ ਮੰਨਿਆ ਜਾਂਦਾ ਹੈ। ਜੇਕਰ ਮਿਲਰ ਦਾ ਇਹ ਕੈਚ ਨਾ ਲਿਆ ਹੁੰਦਾ ਤਾਂ ਸੰਭਵ ਹੈ ਕਿ ਦੱਖਣੀ ਅਫਰੀਕਾ ਵਿਸ਼ਵ ਚੈਂਪੀਅਨ ਬਣ ਜਾਂਦਾ ਪਰ ਸੂਰਿਆ ਨੇ ਅਜਿਹਾ ਨਹੀਂ ਹੋਣ ਦਿੱਤਾ। ਸੂਰਿਆਕੁਮਾਰ ਯਾਦਵ ਦੇ ਇਸ ਕੈਚ ਦੀ ਤੁਲਨਾ ਸਾਬਕਾ ਕਪਤਾਨ ਕਪਿਲ ਦੇਵ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ 1983 ਦੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਵਿਵਿਅਨ ਰਿਚਰਡਸ ਦਾ ਕੈਚ ਵੀ ਲਿਆ ਸੀ ਅਤੇ ਟੀਮ ਇੰਡੀਆ ਨੂੰ ਖਿਤਾਬ ਜਿੱਤਣ ਵਿੱਚ ਮਦਦ ਕੀਤੀ। ਉਹ ਕੈਚ ਵੀ ਲਗਭਗ ਅਸੰਭਵ ਸੀ ਪਰ ਕਪਿਲ ਦੇਵ ਨੇ ਇਸ ਨੂੰ ਸੰਭਵ ਕਰ ਦਿੱਤਾ ਸੀ ਅਤੇ ਹੁਣ 41 ਸਾਲ ਬਾਅਦ ਸੂਰਿਆਕੁਮਾਰ ਯਾਦਵ ਨੇ ਵੀ ਕਪਿਲ ਦੇਵ ਦੀ ਤਰ੍ਹਾਂ ਚਮਤਕਾਰੀ ਕੈਚ ਲੈ ਕੇ ਟੀਮ ਨੂੰ ਵਿਸ਼ਵ ਚੈਂਪੀਅਨ ਬਣਾ ਦਿੱਤਾ ਹੈ।

ਟੀਮ ਇੰਡੀਆ ਬਣੀ ਵਿਸ਼ਵ ਚੈਂਪੀਅਨ

ਟੀਮ ਇੰਡੀਆ ਲਈ ਵਿਸ਼ਵ ਚੈਂਪੀਅਨ ਬਣਨਾ ਬਿਲਕੁਲ ਵੀ ਆਸਾਨ ਨਹੀਂ ਸੀ। ਇੱਕ ਸਮੇਂ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਜਿੱਤ ਲਈ 30 ਗੇਂਦਾਂ ਵਿੱਚ ਸਿਰਫ਼ 30 ਦੌੜਾਂ ਦੀ ਲੋੜ ਸੀ, ਪਰ ਇਸ ਦੇ ਬਾਵਜੂਦ ਟੀਮ ਇੰਡੀਆ ਦੇ ਤਿੰਨ ਗੇਂਦਬਾਜ਼ਾਂ ਨੇ ਮੈਚ ਦਾ ਰੂਪ ਹੀ ਬਦਲ ਦਿੱਤਾ। ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਨੇ ਆਖਰੀ 5 ਓਵਰਾਂ ਵਿੱਚ ਦੱਖਣੀ ਅਫਰੀਕਾ ਤੋਂ ਮੈਚ ਖੋਹ ਲਿਆ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 76 ਦੌੜਾਂ ਬਣਾ ਕੇ ਆਪਣੀ ਟੀਮ ਨੂੰ 176 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ ਸੀ ਅਤੇ ਉਹ ਮੈਚ ਦਾ ਪਲੇਅਰ ਵੀ ਰਹੇ ਸਨ। ਕੁੱਲ ਮਿਲਾ ਕੇ ਟੀਮ ਇੰਡੀਆ ਦਾ 17 ਸਾਲ ਬਾਅਦ ਫਿਰ ਤੋਂ ਟੀ-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ 11 ਸਾਲ ਬਾਅਦ ਟੀਮ ਇੰਡੀਆ ਨੇ ਕੋਈ ICC ਟਰਾਫੀ ਜਿੱਤੀ ਹੈ।

Exit mobile version