ਬਾਰਬਾਡੋਸ ਦੇ ਤੂਫਾਨ 'ਚੋਂ ਕਿਵੇਂ ਨਿਕਲੇਗੀ ਟੀਮ ਇੰਡੀਆ | BCCI plan team India come out of the storm in Barbados know full detail in punjabi Punjabi news - TV9 Punjabi

ਬਾਰਬਾਡੋਸ ਦੇ ਤੂਫਾਨ ‘ਚੋਂ ਕਿਵੇਂ ਨਿਕਲੇਗੀ ਟੀਮ ਇੰਡੀਆ? BCCI ਨੇ ਬਣਾਇਆ ਪਲਾਨ

Updated On: 

02 Jul 2024 12:51 PM

BCCI: ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਟੀਮ ਇੰਡੀਆ ਬਾਰਬਾਡੋਸ 'ਚ ਫਸ ਗਈ ਹੈ। ਬਾਰਬਾਡੋਸ 'ਚ ਚੱਕਰਵਾਤੀ ਤੂਫਾਨ ਆਇਆ ਹੈ, ਜਿਸ ਕਾਰਨ ਉੱਥੇ ਬਿਜਲੀ ਅਤੇ ਪਾਣੀ ਦੇ ਨਾਲ-ਨਾਲ ਹਵਾਈ ਅੱਡਾ ਵੀ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਖਿਡਾਰੀਆਂ ਨੂੰ ਬਾਹਰ ਕਰਨ ਲਈ BCCI ਨੇ ਨਵੀਂ ਯੋਜਨਾ ਬਣਾਈ ਹੈ।

ਬਾਰਬਾਡੋਸ ਦੇ ਤੂਫਾਨ ਚੋਂ ਕਿਵੇਂ ਨਿਕਲੇਗੀ ਟੀਮ ਇੰਡੀਆ? BCCI ਨੇ ਬਣਾਇਆ ਪਲਾਨ

ਬਾਰਬਾਡੋਸ ਦੇ ਤੂਫਾਨ 'ਚੋਂ ਕਿਵੇਂ ਨਿਕਲੇਗੀ ਟੀਮ ਇੰਡੀਆ. PTI

Follow Us On

BCCI: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਵੱਡੀ ਮੁਸੀਬਤ ਵਿੱਚ ਹੈ। ਅਸਲ ‘ਚ ਬਾਰਬਾਡੋਸ ‘ਚ ਤੂਫਾਨ ਆਇਆ ਹੋਇਆ ਹੈ ਅਤੇ ਇਸ ਕਾਰਨ ਟੀਮ ਇੰਡੀਆ ਦਾ ਹਰ ਮੈਂਬਰ ਅਜੇ ਵੀ ਉਥੇ ਫਸਿਆ ਹੋਇਆ ਹੈ। ਬਾਰਬਾਡੋਸ ਵਿੱਚ ਚੱਕਰਵਾਤੀ ਤੂਫ਼ਾਨ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ ਅਤੇ ਹਵਾਈ ਅੱਡੇ ਵੀ ਬੰਦ ਕਰ ਦਿੱਤੇ ਗਏ ਹਨ। ਹਵਾਈ ਅੱਡਾ ਕਦੋਂ ਖੁੱਲ੍ਹੇਗਾ ਅਜੇ ਤੱਕ ਕੋਈ ਨਹੀਂ ਜਾਣਦਾ। ਹਾਲਾਂਕਿ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ BCCI ਨੇ ਆਪਣੇ ਮੈਂਬਰਾਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ। ਜੈ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਚਾਰਟਰਡ ਫਲਾਈਟ ਰਾਹੀਂ ਟੀਮ ਇੰਡੀਆ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾਈ ਹੈ।

BCCI ਸਕੱਤਰ ਜੈ ਸ਼ਾਹ ਨੇ ਮੀਡੀਆ ਨੂੰ ਦੱਸਿਆ ਕਿ ਉਹ ਖਿਡਾਰੀਆਂ ਅਤੇ ਭਾਰਤੀ ਮੀਡੀਆ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਯੋਜਨਾ ਬਣਾ ਰਹੇ ਹਨ। ਜੈ ਸ਼ਾਹ ਨੇ ਦੱਸਿਆ ਕਿ ਬੀਸੀਸੀਆਈ ਸੋਮਵਾਰ ਨੂੰ ਚਾਰਟਰਡ ਜਹਾਜ਼ ਰਾਹੀਂ ਬਾਰਬਾਡੋਸ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਵਾਈ ਅੱਡਾ ਬੰਦ ਹੋਣ ਕਾਰਨ ਇਹ ਵਿਕਲਪ ਖਤਮ ਹੋ ਗਿਆ। ਜੈ ਸ਼ਾਹ ਨੇ ਦੱਸਿਆ ਕਿ ਬੋਰਡ ਚਾਰਟਰਡ ਏਅਰਕ੍ਰਾਫਟ ਚਲਾਉਣ ਵਾਲੀਆਂ ਕੰਪਨੀਆਂ ਦੇ ਸੰਪਰਕ ਵਿੱਚ ਹੈ, ਜਿਵੇਂ ਹੀ ਬਾਰਬਾਡੋਸ ਹਵਾਈ ਅੱਡਾ ਖੁੱਲ੍ਹੇਗਾ, ਟੀਮ ਅਮਰੀਕਾ ਜਾਂ ਯੂਰਪ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: Share Market: ਬਜਟ ਤੋਂ ਪਹਿਲਾਂ ਬਾਜ਼ਾਰ ਚ ਉਛਾਲ, ਸੈਂਸੈਕਸ ਤੇ ਨਿਫਟੀ ਨਵੇਂ ਰਿਕਾਰਡ ਤੇ ਪਹੁੰਚੇ

ਮੰਗਲਵਾਰ ਨੂੰ ਵੀ ਨਿਕਲਨਾ ਮੁਸ਼ਕਲ!

ਟੀਮ ਇੰਡੀਆ ਲਈ ਮੰਗਲਵਾਰ ਨੂੰ ਵੀ ਬਾਰਬਾਡੋਸ ਛੱਡਣਾ ਮੁਸ਼ਕਲ ਹੈ ਕਿਉਂਕਿ ਉੱਥੇ ਤੂਫਾਨ ਦੀ ਸਥਿਤੀ ਅਜੇ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਜੈ ਸ਼ਾਹ ਨੇ ਮੀਡੀਆ ਨੂੰ ਦੱਸਿਆ ਕਿ ਬੀਸੀਸੀਆਈ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਏਅਰਪੋਰਟ ਦੇ ਸੰਚਾਲਨ ਸ਼ੁਰੂ ਹੁੰਦੇ ਹੀ ਟੀਮ ਇੰਡੀਆ ਚਾਰਟਰਡ ਜਹਾਜ਼ ‘ਚ ਅਮਰੀਕਾ ਜਾਂ ਯੂਰਪ ਲਈ ਰਵਾਨਾ ਹੋਵੇਗੀ। ਇਸ ਤੋਂ ਬਾਅਦ ਟੀਮ ਇੰਡੀਆ ਉਥੋਂ ਭਾਰਤ ਆਵੇਗੀ। ਹਾਲਾਂਕਿ ਜੈ ਸ਼ਾਹ ਨੇ ਕਿਹਾ ਕਿ ਇਹ ਸਭ ਉਦੋਂ ਹੀ ਸੰਭਵ ਹੋਵੇਗਾ ਜਦੋਂ ਹਵਾ ਦੀ ਰਫਤਾਰ ਘੱਟ ਹੋਵੇਗੀ। ਜੈ ਸ਼ਾਹ ਨੇ ਕਿਹਾ ਕਿ ਕੋਈ ਵੀ ਕੁਦਰਤ ਨਾਲ ਲੜਨਾ ਨਹੀਂ ਚਾਹੁੰਦਾ, ਇਸ ਲਈ ਇੰਤਜ਼ਾਰ ਕਰਨਾ ਬਿਹਤਰ ਹੈ।

Exit mobile version