ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ 'ਤੇ ਆਈ ਵੱਡੀ ਮੁਸੀਬਤ, ਬਾਰਬਾਡੋਸ 'ਚ ਬਿਜਲੀ-ਪਾਣੀ ਗਾਇਬ, ਸਾਰੀਆਂ ਉਡਾਣਾਂ ਰੱਦ | team-india-stuck-in-barbados-hotel electricity-water-supply-affected-as-hurricane-hits-t20-world-cup full detail in punjabi Punjabi news - TV9 Punjabi

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ‘ਤੇ ਆਈ ਵੱਡੀ ਮੁਸੀਬਤ, ਬਾਰਬਾਡੋਸ ‘ਚ ਬਿਜਲੀ-ਪਾਣੀ ਗਾਇਬ, ਸਾਰੀਆਂ ਉਡਾਣਾਂ ਰੱਦ

Updated On: 

01 Jul 2024 19:11 PM

Team India Stuck in Barbados: ਟੀਮ ਇੰਡੀਆ ਨੇ ਬਾਰਬਾਡੋਸ ਵਿੱਚ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ, ਪਰ ਹੁਣ ਇਹ ਟੀਮ ਇਸੇ ਦੇਸ਼ ਵਿੱਚ ਵੱਡੀ ਮੁਸੀਬਤ ਵਿੱਚ ਹੈ। ਬਾਰਬਾਡੋਸ 'ਚ ਤੂਫਾਨ ਕਾਰਨ ਬਿਜਲੀ ਅਤੇ ਪਾਣੀ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਗਈ ਹੈ ਅਤੇ ਹੁਣ ਉੱਥੋਂ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਤੇ ਆਈ ਵੱਡੀ ਮੁਸੀਬਤ, ਬਾਰਬਾਡੋਸ ਚ ਬਿਜਲੀ-ਪਾਣੀ ਗਾਇਬ, ਸਾਰੀਆਂ ਉਡਾਣਾਂ ਰੱਦ

ਟੀਮ ਇੰਡੀਆ ਦੇ ਖਿਡਾਰੀ (pic credit:PTI)

Follow Us On

ਟੀਮ ਇੰਡੀਆ ਨੇ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਬਾਰਬਾਡੋਸ ਦੀ ਧਰਤੀ ਟੀਮ ਇੰਡੀਆ ਲਈ ਹੀ ਨਹੀਂ ਸਗੋਂ ਉਸ ਦੇ ਹਰ ਪ੍ਰਸ਼ੰਸਕ ਲਈ ਖਾਸ ਬਣ ਗਈ ਹੈ ਪਰ ਹੁਣ ਰੋਹਿਤ ਐਂਡ ਕੰਪਨੀ ‘ਤੇ ਵੱਡੀ ਮੁਸੀਬਤ ਆ ਗਈ ਹੈ। ਅਸਲ ‘ਚ ਟੀਮ ਇੰਡੀਆ ਬਾਰਬਾਡੋਸ ‘ਚ ਫਸੀ ਹੋਈ ਹੈ ਅਤੇ ਇਸ ਦਾ ਕਾਰਨ ਹੈ ਤੂਫਾਨ। ਪੂਰਾ ਬਾਰਬਾਡੋਸ ਚੱਕਰਵਾਤ ਦੀ ਲਪੇਟ ਵਿਚ ਆ ਗਿਆ ਹੈ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟੀਮ ਇੰਡੀਆ ਦਾ ਹਰ ਖਿਡਾਰੀ ਹੁਣ ਆਪਣੇ ਹੋਟਲ ਦੇ ਕਮਰੇ ਵਿਚ ਕੈਦ ਹੈ। ਬਾਰਬਾਡੋਸ ‘ਚ ਤੂਫਾਨ ਕਾਰਨ ਬਿਜਲੀ ਅਤੇ ਪਾਣੀ ਦੀ ਵਿਵਸਥਾ ਵੀ ਠੱਪ ਹੋ ਗਈ ਹੈ। ਤੇਜ਼ ਮੀਂਹ ਅਤੇ ਤੂਫਾਨੀ ਹਵਾਵਾਂ ਨੇ ਹਵਾਈ ਆਵਾਜਾਈ ਵੀ ਬੰਦ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਬਾਰਬਾਡੋਸ ਤੋਂ ਸਾਰੀਆਂ ਫਲਾਈਟਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਕਦੋਂ ਪਰਤੇਗੀ ਟੀਮ ਇੰਡੀਆ?

ਭਾਰਤੀ ਟੀਮ ਬਾਰਬਾਡੋਸ ਵਿੱਚ ਫਸੀ ਹੋਈ ਹੈ ਅਤੇ ਇਹ ਕਦੋਂ ਵਾਪਸ ਆਵੇਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਿਰਫ ਖਿਡਾਰੀ ਹੀ ਨਹੀਂ, ਬੀਸੀਸੀਆਈ ਸਕੱਤਰ ਜੈ ਸ਼ਾਹ ਵੀ ਬਾਰਬਾਡੋਸ ਵਿੱਚ ਹਨ। ਖਬਰਾਂ ਮੁਤਾਬਕ ਜੈ ਸ਼ਾਹ ਨੇ ਟੀਮ ਇੰਡੀਆ ਤੋਂ ਪਹਿਲਾਂ ਭਾਰਤ ਪਰਤਣਾ ਸੀ ਪਰ ਬਾਰਬਾਡੋਸ ‘ਚ ਮੌਸਮ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਟੀਮ ਨਾਲ ਰਹਿਣ ਦਾ ਫੈਸਲਾ ਕੀਤਾ।

ਵੈਸਟਇੰਡੀਜ਼ ਦੌਰੇ ‘ਤੇ ਗਏ ਕਈ ਵਿਦੇਸ਼ੀ ਅਤੇ ਭਾਰਤੀ ਪੱਤਰਕਾਰ ਵੀ ਬਾਰਬਾਡੋਸ ‘ਚ ਫਸੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੀਮ ਇੰਡੀਆ ਸੋਮਵਾਰ ਨੂੰ ਵੀ ਭਾਰਤ ਲਈ ਉਡਾਣ ਨਹੀਂ ਭਰ ਸਕੇਗੀ। ਫਿਲਹਾਲ ਟੀਮ ਇੰਡੀਆ ਦਾ ਹਰ ਖਿਡਾਰੀ ਆਪਣੇ-ਆਪਣੇ ਫਾਈਵ ਸਟਾਰ ਹੋਟਲ ‘ਚ ਹੀ ਕੈਦ ਹੈ।

ਇਹ ਵੀ ਪੜ੍ਹੋ – ਬਾਰਬਾਡੋਸ ਦੇ ਤੂਫਾਨ ਨੇ ਵਧਾਈਆਂ ਟੀਮ ਇੰਡੀਆ ਦੀਆਂ ਮੁਸ਼ਕਿਲਾਂ, ਹੋਟਲਾਂ ਚ ਲਾਈਨ ਚ ਲੱਗ ਕੇ ਪੇਪਰ ਪਲੇਟਾਂ ਚ ਖਾ ਰਹੇ ਖਾਣਾ

ਸ਼ਿਵਮ ਦੂਬੇ-ਸੰਜੂ ਸੈਮਸਨ ਦਾ ਕੀ ਹੋਵੇਗਾ?

ਬਾਰਬਾਡੋਸ ‘ਚ ਤੂਫਾਨ ਸ਼ਿਵਮ ਦੂਬੇ ਅਤੇ ਸੰਜੂ ਸੈਮਸਨ ਲਈ ਜ਼ਿਆਦਾ ਤਣਾਅ ਦਾ ਕਾਰਨ ਹੈ ਕਿਉਂਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਬਾਰਬਾਡੋਸ ਤੋਂ ਹਰਾਰੇ ਜਾਣਾ ਹੈ। ਦਰਅਸਲ, ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਜ਼ਿੰਬਾਬਵੇ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ। ਜੇਕਰ ਬਾਰਬਾਡੋਸ ਵਿੱਚ ਹਾਲਾਤ ਇਹੋ ਜਿਹੇ ਰਹੇ ਤਾਂ ਪਤਾ ਨਹੀਂ ਇਹ ਖਿਡਾਰੀ ਕਦੋਂ ਹਰਾਰੇ ਜਾ ਸਕਣਗੇ? ਉਮੀਦ ਕੀਤੀ ਜਾ ਰਹੀ ਹੈ ਕਿ ਬਾਰਬਾਡੋਸ ‘ਚ ਮੌਸਮ ਜਲਦੀ ਹੀ ਸੁਧਰੇਗਾ ਅਤੇ ਟੀਮ ਇੰਡੀਆ ਦੇ ਖਿਡਾਰੀ ਸੁਰੱਖਿਅਤ ਘਰ ਪਰਤਣ ‘ਚ ਕਾਮਯਾਬ ਹੋ ਸਕਣਗੇ।

Exit mobile version