ਖੇਡਾਂ ਨੇ ਮੈਨੂੰ ਵਿਦ੍ਰੋਹੀ ਬਣਨ ਤੋਂ ਰੋਕਿਆ : ਸਰਿਤਾ ਦੇਵੀ

Published: 

10 Feb 2023 12:33 PM

ਸਾਬਕਾ ਵਰਲਡ ਲਾਈਟ ਵੇਟ ਬਾਕਸਿੰਗ ਚੈਂਪੀਅਨ ਮੁੱਕੇਬਾਜ਼ ਐਲ. ਸਰਿਤਾ ਦੇਵੀ 12-13 ਸਾਲ ਦੀ ਉਮਰ ਤੋਂ ਹੀ ਰੋਜ਼ ਆਪਣੇ ਪਿੰਡ 'ਚ ਵਿਦ੍ਰੋਹੀਆਂ ਨੂੰ ਆਉਂਦੇ-ਜਾਉਂਦੇ ਵੇਖਿਆ ਕਰਦੀ ਸੀ। ਸਰਿਤਾ ਨੇ ਕਬੂਲਿਆ ਹੈ ਕਿ ਉਹ ਵਿਦ੍ਰੋਹੀਆਂ ਲਈ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਂਦੀ ਰਹੀ ਸੀ।

ਖੇਡਾਂ ਨੇ ਮੈਨੂੰ ਵਿਦ੍ਰੋਹੀ ਬਣਨ ਤੋਂ ਰੋਕਿਆ : ਸਰਿਤਾ ਦੇਵੀ
Follow Us On

ਅਮਿਨਗਾਂਵ (ਗੁਵਾਹਾਟੀ): ‘ ਮੈਂ ਵਿਦ੍ਰੋਹੀਆਂ ਵੱਲੋਂ ਵਿਦ੍ਰੋਹ ਦੇ ਰਸਤੇ ਤੇ ਤੁਰ ਪੈਣ ਦੇ ਇਰਾਦਿਆਂ ਨਾਲ ਬੜੀ ਪ੍ਰਭਾਵਿਤ ਰਹੀ, ਅਤੇ ਮੈ ਉਹਨਾਂ ਵਾਸਤੇ ਹਥਿਯਾਰ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਤੱਕ ਪਹੁੰਚਾਂਦੀ ਸੀ। ਪਰ ਖੇਡਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਅਤੇ ਮੈਨੂੰ ਖੇਡਾਂ ਵਿੱਚ ਹੀ ਮਿਹਨਤ ਮੁਸ਼ੱਕਤ ਕਰਕੇ ਆਪਣੇ ਦੇਸ਼ ਦਾ ਨਾਂ ਚਮਕਾਉਣ ਵੱਲ ਪ੍ਰੇਰਿਤ ਕਰ ਦਿੱਤਾ।’ ਇਹ ਗੱਲ ਦੇਸ਼-ਦੁਨੀਆ ਦੀ ਚੈਂਪੀਅਨ ਮੁੱਕੇਬਾਜ਼ ਐਲ. ਸਰਿਤਾ ਦੇਵੀ ਵੱਲੋਂ ਦੱਸੀ ਗਈ।
ਇੱਥੇ ‘ਵਾਈ20’ ਪ੍ਰੋਗ੍ਰਾਮ ਵਿੱਚ ਬੋਲਦੇ ਹੋਏ ਸਰਿਤਾ ਦੇਵੀ ਨੇ ਆਪਣੇ ਗ੍ਰਹਿ ਪ੍ਰਦੇਸ਼ ਮਣੀਪੁਰ ਵਿੱਚ ਸੰਨ 90 ਦੇ ਦਹਾਕੇ ਦੀ ਸ਼ੁਰੂਆਤ ਦੌਰਾਨ ਉੱਥੇ ਵਿਦ੍ਰੋਹ ਅਤੇ ਵਿਦ੍ਰੋਹੀਆਂ ਦੇ ਖੌਫ ਦਾ ਜ਼ਿਕਰ ਕਰਦਿਆਂ ਦਸਿਆ ਸਿਰਫ ਖੇਡਾਂ ਨੇ ਹੀ ਉਹਨਾਂ ਨੂੰ ਵਿਦ੍ਰੋਹੀ ਬਣਨ ਤੋਂ ਬਚਾਅ ਲਿਆ।

ਧਿਆਨ ਵਿਦ੍ਰੋਹੀਆਂ ਦੀ ਬੰਦੂਕਾਂ ਤੇ ਲੱਗਿਆ ਰਹਿੰਦਾ ਸੀ

ਉਨ੍ਹਾਂ ਵੱਲੋਂ ਦੱਸਿਆ ਗਿਆ, ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਿਹਾ ਕਰਦੀ ਸੀ ਅਤੇ ਜਦੋਂ 12-13 ਸਾਲ ਦੀ ਸੀ ਤਾਂ ਹਰ ਰੋਜ਼ ਵਿਦ੍ਰੋਹੀਆਂ ਨੂੰ ਆਉਂਦੇ-ਜਾਉਂਦੇ ਵੇਖਿਆ ਕਰਦੀ ਸੀ। ਉਸ ਦੌਰਾਨ ਰੋਜ਼ਾਨਾ ਕਰੀਬ 50 ਵਿਦ੍ਰੋਹੀਆਂ ਦਾ ਪਿੰਡ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਮੇਰਾ ਧਿਆਨ ਉਨ੍ਹਾ ਦੇ ਹੱਥੀਂ ਫੜੀਆਂ ਬੰਦੂਕਾਂ ਤੇ ਲੱਗਿਆ ਰਹਿੰਦਾ ਸੀ ਅਤੇ ਮੈਂ ਵੀ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ। ਮੈਂ ਵਿਦ੍ਰੋਹ ਦੇ ਰਸਤੇ ਤੇ ਤੁਰ ਪਈ।
ਸਾਬਕਾ ਵਰਲਡ ਲਾਈਟ ਵੇਟ ਬਾਕਸਿੰਗ ਚੈਂਪੀਅਨ ਮੁੱਕੇਬਾਜ਼ ਸਰਿਤਾ ਦੇਵੀ ਨੇ ਕਬੂਲਿਆ ਕਿ ਉਹ ਵਿਦ੍ਰੋਹੀਆਂ ਲਈ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਂਦੀ ਰਹੀ ਅਤੇ ਲੁੱਕੇ-ਛਿੱਪੇ ਕੱਟੜਪੰਥੀਆਂ ਤੋਂ ਪ੍ਰਭਾਵਿਤ ਹੋ ਗਈ ਸੀ।
ਸਰਿਤਾ ਦੇਵੀ ਨੇ ਅੱਗੇ ਦੱਸਿਆ, ਮੈਂ ਉਹਨਾਂ ਵਰਗੀ ਵਿਦ੍ਰੋਹੀ ਬਣਨਾ ਚਾਹੁੰਦੀ ਸੀ ਅਤੇ ਮੈਨੂੰ ਵੀ ਬੰਦੂਕਾਂ ਨਾਲ ਖੇਡਣਾ ਚੰਗਾ ਲੱਗਦਾ ਸੀ। ਮੈਨੂੰ ਪਤਾ ਨਹੀਂ ਸੀ ਕਿ ਖੇਡਾਂ ਵਿੱਚ ਕੀ ਕੁਝ ਹੁੰਦਾ ਹੈ ਅਤੇ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਖੇਡ ਕੂਦ ਰਾਹੀਂ ਕਿਵੇਂ ਸੁਰਖੀਆਂ ਬਟੋਰੀਆਂ ਜਾ ਸਕਦੀਆਂ ਹਨ ਅਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਚਮਕਾਇਆ ਜਾ ਸਕਦਾ ਹੈ। ਖੇਡ ਕੂਦ ਨੇ ਹੀ ਮੈਨੂੰ ਵਿਦ੍ਰੋਹੀ ਬਣਨ ਤੋਂ ਬਚਾਅ ਲਿਆ।

ਭਰਾ ਦੀ ਕੁਟਾਈ ਤੋਂ ਬਾਅਦ ਆਈ ਖੇਡਾਂ ਦੀ ਸੁੱਧ :

ਸਰਿਤਾ ਦੇਵੀ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦੇ ਭਰਾ ਨੂੰ ਪਤਾ ਚੱਲਿਆ ਕਿ ਸਰਿਤਾ ਵਿਦ੍ਰੋਹੀ ਬਣਨਾ ਚਾਹੁੰਦੀ ਹੈ, ਤਾਂ ਇੱਕ ਦਿਨ ਭਰਾ ਨੇ ਉਨ੍ਹਾਂ ਦੀ ਕੁਟਾਈ ਕਰ ਦਿੱਤੀ ਅਤੇ ਉਸ ਤੋਂ ਬਾਅਦ ਸਰਿਤਾ ਦੀ ਸੋਚ ਬਦਲ ਗਈ। ਸਰਿਤਾ ਦੇਵੀ ਦਾ ਕਹਿਣਾ ਹੈ, ਉਸ ਤੋਂ ਬਾਅਦ ਮੈਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਸਾਲ 2001 ਵਿੱਚ ਬੈਂਕਾਕ ‘ਚ ਹੋਈ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਭਾਰਤ ਦਾ ਪ੍ਰਤਿਨਿਧਿਤਵ ਕੀਤਾ, ਜਿੱਥੇ ਮੈਂ ਸਿਲਵਰ ਮੈਡਲ ਜਿੱਤਿਆ। ਮੈਂ ਉੱਥੇ ਚੀਨ ਦੀ ਮੁੱਕੇਬਾਜ਼ ਨੂੰ ਜਦੋਂ ਗੋਲਡ ਮੈਡਲ ਜਿੱਤਣ ਮਗਰੋਂ ਉਥੇ ਉਹਨਾਂ ਦਾ ਰਾਸ਼ਟਰ ਗਾਨ ਵੱਜਦੇ ਸੁਣਿਆ ਤਾਂ ਹਰ ਇੱਕ ਨੇ ਖੜੇ ਹੋ ਕੇ ਬੜਾ ਸਨਮਾਨ ਦਿੱਤਾ। ਉਸ ਵੇਲੇ ਮੈਂ ਭਾਵੁਕ ਹੋ ਗਈ ਸੀ।

ਉਸ ਤੋਂ ਬਾਅਦ ਸਰਿਤਾ ਦੇਵੀ ਨੇ ਆਪਣੇ ਦੇਸ਼ ਵਾਸਤੇ ਗੋਲਡ ਮੈਡਲ ਜਿੱਤ ਕੇ ਭਾਰਤੀ ਰਾਸ਼ਟਰ ਗਾਨ ਸੁਣਨ ਦੀ ਠਾਨ ਲਈ ਸੀ।
ਸਰਿਤਾ ਦੇਵੀ ਕਹਿੰਦੇ ਹਨ, ਸਾਲ 2001 ਤੋਂ 2020 ਤੱਕ ਮੈਂ ਕਈ ਮੈਡਲ ਜਿੱਤੇ। ਮੈਂ ਆਪਣੇ ਦੇਸ਼ ਲਈ ਖੇਡਦੀ ਰਹੀ ਅਤੇ ਖੇਡਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਵੀ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਬਦਲਾਵ ਦੇਖਣਾ ਚਾਹੁੰਦੀ ਹਾਂ।