Gujarat CID: 450 ਕਰੋੜ ਦੇ ਚਿੱਟ ਫੰਡ ਘੁਟਾਲੇ ਦੀ ਜਾਂਚ ‘ਚ ਫਸੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ, ਗੁਜਰਾਤ CID ਨੇ ਕੀਤਾ ਤਲਬ

Updated On: 

02 Jan 2025 14:29 PM

Shubman Gill & Sai Sudarshan Got CID Summon: ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਜੇ ਮਹਿਤਾ ਸ਼ਾਮਲ ਪਾਇਆ ਗਿਆ, ਤਾਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਅਸੀਂ ਬੈਂਕ ਲੈਣ-ਦੇਣ ਅਤੇ ਜ਼ਾਲਾ ਦੁਆਰਾ ਬਣਾਈ ਗਈ ਇਕ ਗੈਰ-ਸਰਕਾਰੀ ਬਹੀ ਦੀ ਜਾਂਚ ਕਰਨ ਲਈ ਅਕਾਊਂਟੈਂਟਸ ਦੀ ਇਕ ਟੀਮ ਭੇਜੀ ਹੈ।" ਖਾਤਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ, ਅਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Gujarat CID: 450 ਕਰੋੜ ਦੇ ਚਿੱਟ ਫੰਡ ਘੁਟਾਲੇ ਦੀ ਜਾਂਚ ਚ ਫਸੇ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ, ਗੁਜਰਾਤ CID ਨੇ ਕੀਤਾ ਤਲਬ

450 ਕਰੋੜ ਦੇ ਚਿੱਟ ਫੰਡ ਘੁਟਾਲੇ ਦੀ ਜਾਂਚ 'ਚ ਫਸੇ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ

Follow Us On

Gujarat CID: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਇੱਕ ਵੱਡੇ ਘਪਲੇ ਦੀ ਜਾਂਚ ਵਿੱਚ ਫਸ ਗਏ ਹਨ। ਗੁਜਰਾਤ ਸੀਆਈਡੀ ਕ੍ਰਾਈਮ ਨੇ 450 ਕਰੋੜ ਰੁਪਏ ਦੇ ਚਿੱਟ ਫੰਡ ਘੁਟਾਲੇ ਦੇ ਸਬੰਧ ਵਿੱਚ ਉੱਚ ਪੱਧਰੀ ਭਾਰਤੀ ਕ੍ਰਿਕਟਰਾਂ ਸ਼ੁਭਮਨ ਗਿੱਲ, ਰਾਹੁਲ ਤੇਵਾਤੀਆ, ਮੋਹਿਤ ਸ਼ਰਮਾ ਅਤੇ ਬੀਸਾਈ ਸੁਦਰਸ਼ਨ ਨੂੰ ਸੰਮਨ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਪੋਂਜੀ ਸਕੀਮਾਂ ਦੇ ਮਾਸਟਰਮਾਈਂਡ ਭੁਪਿੰਦਰ ਸਿੰਘ ਜ਼ਾਲਾ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਕੀਤੀ ਗਈ ਹੈ, ਕਿਉਂਕਿ ਉਸਨੇ ਖੁਲਾਸਾ ਕੀਤਾ ਸੀ ਕਿ ਇਨ੍ਹਾਂ ਖਿਡਾਰਿਆਂ ਵੱਲੋਂ ਨਿਵੇਸ਼ ਕੀਤੇ ਗਏ ਪੈਸੇ ਵਾਪਸ ਨਹੀਂ ਕੀਤੇ ਗਏ ਹਨ।

ਇਹ ਸਾਹਮਣੇ ਆਇਆ ਹੈ ਕਿ ਸੀਆਈਡੀ ਦੇ ਅਧਿਕਾਰੀਆਂ ਨੇ ਰੁਸ਼ਿਕ ਮਹਿਤਾ ਨੂੰ ਫੜ ਲਿਆ ਹੈ, ਜੋ ਜ਼ਾਲਾ ਦੇ ਖਾਤਿਆਂ ਨੂੰ ਸੰਭਾਲਦਾ ਸੀ। ਇਸ ਸਬੰਧ ਵਿਚ ਅਹਿਮਦਾਬਾਦ ਮਿਰਰ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, “ਜੇ ਮਹਿਤਾ ਸ਼ਾਮਲ ਪਾਇਆ ਗਿਆ, ਤਾਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਅਸੀਂ ਬੈਂਕ ਲੈਣ-ਦੇਣ ਅਤੇ ਜ਼ਾਲਾ ਦੁਆਰਾ ਬਣਾਈ ਗਈ ਇਕ ਗੈਰ-ਸਰਕਾਰੀ ਬਹੀ ਦੀ ਜਾਂਚ ਕਰਨ ਲਈ ਅਕਾਊਂਟੈਂਟਸ ਦੀ ਇਕ ਟੀਮ ਭੇਜੀ ਹੈ।” ਖਾਤਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ, ਅਤੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।”

ਇਸ ਦੌਰਾਨ, ਸੀਆਈਡੀ ਦੁਆਰਾ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜ਼ਾਲਾ ਨੇ 6000 ਕਰੋੜ ਰੁਪਏ ਦੀ ਵੱਡੀ ਰਕਮ ਦੀ ਧੋਖਾਧੜੀ ਕੀਤੀ ਹੈ। ਹਾਲਾਂਕਿ, ਅਗਲੀ ਜਾਂਚ ‘ਤੇ ਇਹ ਰਕਮ 450 ਕਰੋੜ ਰੁਪਏ ਰਹਿ ਗਈ ਸੀ। “ਜ਼ਾਲਾ ਨੇ ਇੱਕ ਅਣਅਧਿਕਾਰਤ ਖਾਤਾ ਬੁੱਕ ਵੀ ਰੱਖੀ ਹੋਈ ਸੀ, ਜਿਸ ਨੂੰ ਸੀਆਈਡੀ ਕ੍ਰਾਈਮ ਯੂਨਿਟ ਨੇ ਜ਼ਬਤ ਕਰ ਲਿਆ ਹੈ। ਉਸ ਖਾਤੇ ਵਿੱਚ ਦਰਜ ਲੈਣ-ਦੇਣ ਦੀ ਰਕਮ ਲਗਭਗ 52 ਕਰੋੜ ਰੁਪਏ ਹੈ। ਚੱਲ ਰਹੀ ਜਾਂਚ ਦੇ ਆਧਾਰ ‘ਤੇ, ਅਸੀਂ ਅੰਦਾਜ਼ਾ ਲਗਾਇਆ ਹੈ ਕਿ ਕੁੱਲ ਰਕਮ ਲਗਭਗ 450 ਕਰੋੜ ਰੁਪਏ ਹੈ ਅਤੇ ਛਾਪੇ ਜਾਰੀ ਰਹਿਣ ਤੇ ਇਹ ਵਧ ਵੀ ਸਕਦੀ ਹੈ।”