Hardik Pandya Engagement: ਹਾਰਦਿਕ ਪੰਡਯਾ ਅਤੇ ਮਾਹਿਕਾ ਸ਼ਰਮਾ ਨੇ ਦਿੱਤੀ ਖੁਸ਼ਖਬਰੀ, ਕਰ ਲਈ ਮੰਗਣੀ?

Published: 

20 Nov 2025 15:28 PM IST

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਹੈ ਕਿ ਉਨ੍ਹਾਂ ਨੇ ਮਾਡਲ ਮਾਹਿਕਾ ਸ਼ਰਮਾ ਨਾਲ ਮੰਗਣੀ ਕਰ ਲਈ ਹੈ। ਮਾਹਿਕਾ ਦੀ ਉਂਗਲੀ 'ਤੇ ਚਮਕਦਾਰ ਅੰਗੂਠੀ ਦਿਖਾਈ ਦਿੱਤੀ ਹੈ, ਜਿਸ ਕਾਰਨ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।

Hardik Pandya Engagement: ਹਾਰਦਿਕ ਪੰਡਯਾ ਅਤੇ ਮਾਹਿਕਾ ਸ਼ਰਮਾ ਨੇ ਦਿੱਤੀ ਖੁਸ਼ਖਬਰੀ, ਕਰ ਲਈ ਮੰਗਣੀ?

(PC-INSTAGRAM)

Follow Us On

Hardik Pandya-Mahieka Sharma Engagement: ਹਾਰਦਿਕ ਪੰਡਯਾ ਅਤੇ ਮਾਡਲ ਮਾਹਿਕਾ ਸ਼ਰਮਾ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ, ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਵਾਂ ਨੇ ਮੰਗਣੀ ਵੀ ਕਰ ਲਈ ਹੈ। ਮਾਹਿਕਾ ਦੇ ਹੱਥ ‘ਤੇ ਚਮਕਦਾਰ ਅੰਗੂਠੀ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ। ਹਾਰਦਿਕ ਪੰਡਯਾ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਹੋ ਰਹੀ ਹੈ, ਜਿਸ ਵਿੱਚ ਮਾਹਿਕਾ ਇੱਕ ਡਰਿੰਕ ਦੇ ਰਹੀ ਹੈ। ਉਸਦੇ ਖੱਬੇ ਹੱਥ ‘ਤੇ ਇੱਕ ਚਮਕਦਾਰ ਡਾਇਮੰਡ ਰਿੰਗ ਦਿਖਾਈ ਦੇ ਰਹੀ ਹੈ।

ਪਿਆਰ ਦੀ ਪਿਚ ‘ਤੇ ਮੁੜ ਕਲੀਨ ਬੋਲਡ ਹਾਰਦਿਕ

ਸੋਸ਼ਲ ਮੀਡੀਆ ‘ਤੇ ਫੈਨਸ ਦਾਅਵਾ ਕਰ ਰਹੇ ਹਨ ਕਿ ਹਾਰਦਿਕ ਅਤੇ ਮਾਹਿਕਾ ਦੀ ਮੰਗਣੀ ਹੋ ਗਈ ਹੈ। ਹਾਲਾਂਕਿ, TV9 ਪੰਜਾਬੀ ਇਸਦੀ ਪੁਸ਼ਟੀ ਨਹੀਂ ਕਰਦਾ। ਨਾ ਤਾਂ ਮਾਹਿਕਾ ਅਤੇ ਨਾ ਹੀ ਹਾਰਦਿਕ ਨੇ ਕੋਈ ਅਧਿਕਾਰਤ ਐਲਾਨ ਕੀਤਾ ਹੈ। ਮਾਹਿਕਾ ਪੇਸ਼ੇ ਤੋਂ ਮਾਡਲ ਹਨ, ਅਤੇ ਹਾਰਦਿਕ ਨੂੰ ਨਤਾਸ਼ਾ ਸਟੈਨਕੋਵਿਚ ਤੋਂ ਤਲਾਕ ਤੋਂ ਬਾਅਦ ਉਨ੍ਹਾਂ ਨਾਲ ਨਜਰ ਆ ਰਹੇ ਹਨ। ਮਾਹਿਕਾ ਅਤੇ ਹਾਰਦਿਕ ਪੰਡਯਾ ਨੂੰ ਪਹਿਲੀ ਵਾਰ ਮੁੰਬਈ ਹਵਾਈ ਅੱਡੇ ‘ਤੇ ਇਕੱਠੇ ਦੇਖਿਆ ਗਿਆ ਸੀ। ਇਸ ਤੋਂ ਬਾਅਦ, ਉਹ ਪਿਛਲੇ ਮਹੀਨੇ ਹਾਰਦਿਕ ਦੇ ਜਨਮਦਿਨ ਤੋਂ ਪਹਿਲਾਂ ਵਿਦੇਸ਼ ਯਾਤਰਾ ‘ਤੇ ਵੀ ਗਏ ਸਨ। ਮਾਹਿਕਾ ਨੂੰ ਬਾਅਦ ਵਿੱਚ ਦੀਵਾਲੀ ਪੂਜਾ ਅਤੇ ਪਰਿਵਾਰਕ ਫੋਟੋਆਂ ਵਿੱਚ ਹਾਰਦਿਕ ਨਾਲ ਦੇਖਿਆ ਗਿਆ ਸੀ।

ਨਤਾਸ਼ਾ ਤੋਂ ਹੋਇਆ ਸੀ ਤਲਾਕ

ਹਾਰਦਿਕ ਪੰਡਯਾ ਨੇ 2020 ਵਿੱਚ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕੀਤਾ ਸੀ। ਹਾਲਾਂਕਿ, ਉਨ੍ਹਾਂ ਦਾ ਪਿਛਲੇ ਸਾਲ ਜੁਲਾਈ ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਦਾ ਇੱਕ ਪੁੱਤਰ ਅਗਸਤਿਆ ਹੈ।

ਅਜਿਹਾ ਲੱਗਦਾ ਹੈ ਕਿ ਹਾਰਦਿਕ ਪੰਡਯਾ ਇੱਕ ਵਾਰ ਫਿਰ ਪਿਆਰ ਦੀ ਪਿੱਚ ‘ਤੇ ਕਲੀਨ ਬੋਲ਼ ਹੋ ਗਏ ਹਨ। ਉਨ੍ਹਾਂ ਦੀਆਂ ਕ੍ਰਿਕਟ ਯੋਜਨਾਵਾਂ ਦੀ ਗੱਲ ਕਰੀਏ ਤਾਂ ਉਹ ਦੱਖਣੀ ਅਫਰੀਕਾ ਵਿਰੁੱਧ ਟੀ-20 ਲੜੀ ਵਿੱਚ ਦਿਖਾਈ ਦੇ ਸਕਦੇ ਹਨ। ਇੱਕ ਰੋਜ਼ਾ ਲੜੀ ਵਿੱਚ ਉਨ੍ਹਾਂ ਨੂੰ ਆਰਾਮ ਦੇਣ ਦੀ ਚਰਚਾ ਹੈ।