Rohit Sharma Retirement: ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਜਾਣੋਂ ਕਿ ਰਿਹਾ ਕਾਰਨ

tv9-punjabi
Published: 

08 May 2025 15:00 PM

Rohit Sharma Retirement: ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਰੋਹਿਤ ਸ਼ਰਮਾ ਨੇ ਭਾਰਤ ਲਈ 67 ਟੈਸਟ ਮੈਚ ਖੇਡੇ ਅਤੇ 4301 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਰੋਹਿਤ ਦੀ ਕਪਤਾਨੀ ਵਿੱਚ ਸਿਰਫ਼ 2 ਮਹੀਨੇ ਪਹਿਲਾਂ ਚੈਂਪੀਅਨਜ਼ ਟਰਾਫੀ ਜਿੱਤੀ ਸੀ, ਪਰ ਸਵਾਲ ਇਹ ਹੈ ਕਿ ਇਸ ਖਿਡਾਰੀ ਨੇ ਅਚਾਨਕ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਉਂ ਕਹਿ ਦਿੱਤਾ?

Rohit Sharma Retirement: ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਜਾਣੋਂ ਕਿ ਰਿਹਾ ਕਾਰਨ

(Photo-PTI)

Follow Us On

Rohit Sharma Retirement: ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਇਸ 38 ਸਾਲਾ ਤਜਰਬੇਕਾਰ ਖਿਡਾਰੀ ਨੇ ਅਚਾਨਕ ਸਭ ਤੋਂ ਵੱਡੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ। ਰੋਹਿਤ ਨੇ ਭਾਰਤ ਲਈ 67 ਟੈਸਟ ਮੈਚ ਖੇਡੇ, ਉਹਨਾਂ ਨੇ 4301 ਦੌੜਾਂ ਬਣਾਈਆਂ ਅਤੇ ਉਹਨਾਂ ਦੀ ਔਸਤ 40.57 ਰਹੀ। ਰੋਹਿਤ ਨੇ 12 ਸੈਂਕੜੇ ਲਗਾਏ, ਇੱਕ ਦੋਹਰਾ ਸੈਂਕੜਾ ਉਹਨਾਂ ਦੇ ਬੱਲੇ ਤੋਂ ਆਇਆ। ਇੰਨੇ ਚੰਗੇ ਅੰਕੜਿਆਂ ਦੇ ਬਾਵਜੂਦ, ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਕਿਉਂ ਲਿਆ, ਇਹ ਇੱਕ ਵੱਡਾ ਸਵਾਲ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਰੋਹਿਤ ਨੇ ਟੈਸਟ ਫਾਰਮੈਟ ਨੂੰ ਅਲਵਿਦਾ ਕਿਉਂ ਕਿਹਾ?

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਪਹਿਲਾ ਕਾਰਨ

ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਪਹਿਲਾ ਅਤੇ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਮਾੜੀ ਬੱਲੇਬਾਜ਼ੀ ਸੀ। ਰੋਹਿਤ ਨੇ ਸਾਲ 2024 ਵਿੱਚ 14 ਟੈਸਟ ਮੈਚ ਖੇਡੇ ਅਤੇ ਉਨ੍ਹਾਂ ਦੀ ਔਸਤ ਸਿਰਫ 24.76 ਸੀ। ਰੋਹਿਤ ਪਿਛਲੀਆਂ 15 ਟੈਸਟ ਪਾਰੀਆਂ ਵਿੱਚ ਸਿਰਫ਼ ਇੱਕ ਅਰਧ ਸੈਂਕੜਾ ਹੀ ਬਣਾ ਸਕੇ। ਉਹ 10 ਵਾਰ ਦੋਹਰੇ ਅੰਕ ਦੇ ਅੰਕੜੇ ਨੂੰ ਨਹੀਂ ਛੂਹ ਸਕੇ।

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਦੂਜਾ ਕਾਰਨ

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਦੂਜਾ ਵੱਡਾ ਕਾਰਨ ਉਹਨਾਂ ਦੀ ਕਪਤਾਨੀ ਸੀ। ਰੋਹਿਤ ਦੀ ਕਪਤਾਨੀ ਹੇਠ ਭਾਰਤ ਨੇ ਚੈਂਪੀਅਨਜ਼ ਟਰਾਫੀ ਜ਼ਰੂਰ ਜਿੱਤੀ ਪਰ ਇਹ ਖਿਡਾਰੀ ਟੈਸਟ ਫਾਰਮੈਟ ਵਿੱਚ ਅਸਫਲ ਸਾਬਤ ਹੋਇਆ। ਟੀਮ ਇੰਡੀਆ ਨੂੰ ਪਿਛਲੀਆਂ ਦੋ ਸੀਰੀਜ਼ ਵਿੱਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲੀ ਵਾਰ, ਭਾਰਤ ਨੂੰ ਨਿਊਜ਼ੀਲੈਂਡ ਦੇ ਹੱਥੋਂ ਉਸਦੇ ਘਰੇਲੂ ਮੈਦਾਨ ‘ਤੇ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਇੰਡੀਆ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਵਿੱਚ 1-3 ਨਾਲ ਹਾਰ ਗਈ।

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਤੀਜਾ ਕਾਰਨ

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਤੀਜਾ ਵੱਡਾ ਕਾਰਨ ਉਹਨਾਂ ਦੀ ਉਮਰ ਸੀ। ਰੋਹਿਤ 38 ਸਾਲਾਂ ਦੇ ਹਨ ਅਤੇ ਅਗਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦੇ ਫਾਈਨਲ ਤੱਕ 40 ਸਾਲਾਂ ਦਾ ਹੋ ਜਾਣਗੇਂ। ਰੋਹਿਤ ਦੀ ਫਿਟਨੈਸ ਇਸ ਵਿੱਚ ਇੱਕ ਵੱਡੀ ਰੁਕਾਵਟ ਹੋ ਸਕਦੀ ਸੀ, ਜਿਸ ਨਾਲ ਟੀਮ ਇੰਡੀਆ ਨੂੰ ਨੁਕਸਾਨ ਹੋ ਸਕਦਾ ਸੀ।

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਚੌਥਾ ਕਾਰਨ

ਰੋਹਿਤ ਸ਼ਰਮਾ ਦੇ ਸੰਨਿਆਸ ਦਾ ਚੌਥਾ ਵੱਡਾ ਕਾਰਨ ਵੀ ਨੌਜਵਾਨ ਪੀੜ੍ਹੀ ਹੈ। ਸਾਈਂ ਸੁਦਰਸ਼ਨ ਵਰਗਾ ਬੱਲੇਬਾਜ਼ ਟੀਮ ਇੰਡੀਆ ਦੇ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ। ਉਹਨਾਂ ਦੀ ਫਾਰਮ ਵੀ ਸ਼ਾਨਦਾਰ ਹੈ। ਅਜਿਹੀ ਸਥਿਤੀ ਵਿੱਚ, ਰੋਹਿਤ ‘ਤੇ ਸੰਨਿਆਸ ਲੈਣ ਦਾ ਕੁਝ ਦਬਾਅ ਸੀ।