Padma Awards: ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੂੰ ਮਿਲਿਆ ‘ਪਦਮ ਸ਼੍ਰੀ’, ਖੇਡ ਜਗਤ ਦੇ ਹੋਰ ਸਿਤਾਰੇ ਵੀ ਸਨਮਾਨਿਤ

Updated On: 

25 Jan 2026 21:01 PM IST

Padma Awards: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ।

Padma Awards: ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੂੰ ਮਿਲਿਆ ਪਦਮ ਸ਼੍ਰੀ, ਖੇਡ ਜਗਤ ਦੇ ਹੋਰ ਸਿਤਾਰੇ ਵੀ ਸਨਮਾਨਿਤ

ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੂੰ ਮਿਲਿਆ 'ਪਦਮ ਸ਼੍ਰੀ', ਦੇਖੋ ਪੂਰੀ ਲਿਸਟ

Follow Us On

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਗਣਤੰਤਰ ਦਿਵਸ 2026 ਤੋਂ ਇਕ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਖੇਡ ਜਗਤ ਨਾਲ ਸੰਬੰਧਤ ਕਈ ਪ੍ਰਸਿੱਧ ਹਸਤੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ।

ਇਸ ਸੂਚੀ ਵਿੱਚ ਸਭ ਤੋਂ ਪ੍ਰਮੁੱਖ ਨਾਮ ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਦੇ ਹਨ, ਜਿਨ੍ਹਾਂ ਨੇ ਆਪਣੀ ਅਗਵਾਈ ਅਤੇ ਪ੍ਰਦਰਸ਼ਨ ਨਾਲ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿੱਤਾ ਹੈ। ਇਸ ਤੋਂ ਇਲਾਵਾ, ਭਾਰਤ ਦੇ ਸਭ ਤੋਂ ਕਾਮਯਾਬ ਟੈਨਿਸ ਖਿਡਾਰੀਆਂ ਵਿੱਚ ਸ਼ਾਮਲ ਰਹੇ ਵਿਜੇ ਅਮ੍ਰਿਤਰਾਜ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਯੋਗਦਾਨ ਭਾਰਤੀ ਟੈਨਿਸ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਦਿਵਾਉਣ ਵਿੱਚ ਬੇਮਿਸਾਲ ਰਿਹਾ ਹੈ।

ਐਤਵਾਰ, 25 ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਪਦਮ ਪੁਰਸਕਾਰਾਂ ਦੀ ਸਰਕਾਰੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਸ਼ਾਮਲ ਹਨ। ਇਸ ਸਾਲ ਕੁੱਲ 131 ਵਿਅਕਤੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 5 ਵਿਅਕਤੀਆਂ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਦਿੱਤਾ ਗਿਆ ਹੈ, ਜਦਕਿ 13 ਹਸਤੀਆਂ ਨੂੰ ਪਦਮ ਭੂਸ਼ਣ ਅਤੇ 113 ਵਿਅਕਤੀਆਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਖੇਡ ਖੇਤਰ ਤੋਂ ਇਸ ਸਾਲ 1 ਪਦਮ ਭੂਸ਼ਣ ਅਤੇ 8 ਪਦਮ ਸ਼੍ਰੀ ਪੁਰਸਕਾਰ ਦਿੱਤੇ ਗਏ ਹਨ।

ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੂੰ ਮਿਲਿਆ ਸਨਮਾਨ

ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਪਿਛਲੇ ਸਾਲ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਜਿੱਤ ਨਾਲ ਰੋਹਿਤ ਸ਼ਰਮਾ ਨੇ ਸਿਰਫ ਦੋ ਸਾਲਾਂ ਦੇ ਅੰਦਰ ਦੂਜੀ ਵਾਰ ਭਾਰਤ ਨੂੰ ਆਈ.ਸੀ.ਸੀ. ਟਰਾਫੀ ਜਿਤਾਉਂਦਿਆਂ ਇਤਿਹਾਸ ਰਚ ਦਿੱਤਾ। ਉਨ੍ਹਾਂ ਦੀ ਅਗਵਾਈ ਵਿੱਚ ਮਿਲੀ ਇਸ ਕਾਮਯਾਬੀ ਨੇ ਪੂਰੇ ਦੇਸ਼ ਨੂੰ ਖੁਸ਼ੀ ਅਤੇ ਗੌਰਵ ਦਾ ਅਹਿਸਾਸ ਕਰਵਾਇਆ।

ਉੱਥੇ ਹੀ, ਨਵੰਬਰ ਮਹੀਨੇ ਵਿੱਚ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਉਹ ਕਰਤਬ ਕਰ ਵਿਖਾਇਆ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ। ਉਨ੍ਹਾਂ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਵਨਡੇ ਵਿਸ਼ਵ ਕਪ ਦਾ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ। ਇਹ ਭਾਰਤੀ ਮਹਿਲਾ ਕ੍ਰਿਕਟ ਦੀ ਪਹਿਲੀ ਆਈ.ਸੀ.ਸੀ. ਟਰਾਫੀ ਹੈ। ਇਨ੍ਹਾਂ ਅਸਾਧਾਰਣ ਉਪਲਬਧੀਆਂ ਅਤੇ ਦੇਸ਼ ਲਈ ਕੀਤੇ ਯੋਗਦਾਨ ਦੇ ਮੱਦੇਨਜ਼ਰ ਹੀ ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਖੇਡ ਜਗਤ ਦੀਆਂ ਇਨ੍ਹਾਂ ਹਸਤੀਆਂ ਨੂੰ ਮਿਲਿਆ ਪਦਮ ਸਨਮਾਨ

ਇਸ ਸਾਲ ਪਦਮ ਪੁਰਸਕਾਰਾਂ ਵਿੱਚ ਖੇਡ ਖੇਤਰ ਤੋਂ ਕਈ ਪ੍ਰਸਿੱਧ ਅਤੇ ਯੋਗ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

ਵਿਜੇ ਅਮ੍ਰਿਤਰਾਜ (ਟੈਨਿਸ) ਪਦਮ ਭੂਸ਼ਣ

ਰੋਹਿਤ ਸ਼ਰਮਾ (ਕ੍ਰਿਕਟ) ਪਦਮ ਸ਼੍ਰੀ

ਹਰਮਨਪ੍ਰੀਤ ਕੌਰ (ਕ੍ਰਿਕਟ) ਪਦਮ ਸ਼੍ਰੀ

ਪ੍ਰਵੀਣ ਕੁਮਾਰ (ਪੈਰਾ-ਐਥਲੈਟਿਕਸ) ਪਦਮ ਸ਼੍ਰੀ

ਬਲਦੇਵ ਸਿੰਘ (ਹਾਕੀ) ਪਦਮ ਸ਼੍ਰੀ

ਭਗਵਾਨਦਾਸ ਰੈਕਵਾਰ (ਪਰੰਪਰਾਗਤ ਯੁੱਧ ਕਲਾ) ਪਦਮ ਸ਼੍ਰੀ

ਕੇ. ਪਜਨੀਵੇਲ (ਸਿਲੰਬਮ) ਪਦਮ ਸ਼੍ਰੀ

ਸਵਿਤਾ ਪੂਨੀਆ (ਹਾਕੀ) ਪਦਮ ਸ਼੍ਰੀ

ਵਲਾਦੀਮੀਰ ਮੇਸਤਵਿਰਿਸ਼ਵਿਲੀ (ਮਰਨੋਪਰਾਂਤ, ਕੁਸ਼ਤੀ ਕੋਚ) ਪਦਮ ਸ਼੍ਰੀ