ਰਾਜੀਵ ਸ਼ੁਕਲਾ ਬਣੇ BCCI ਦੇ ਕਾਰਜਕਾਰੀ ਪ੍ਰਧਾਨ, ਰੌਜ਼ਰ ਬਿੰਨੀ ਦੀ ਛੁੱਟੀ?

Published: 

29 Aug 2025 13:25 PM IST

BCCI ਦੇ ਸੰਵਿਧਾਨ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ 70 ਸਾਲ ਦੀ ਉਮਰ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਰੌਜ਼ਰ ਬਿੰਨੀ ਇਸ ਅਹੁਦੇ 'ਤੇ ਬਣੇ ਰਹਿਣ ਦੇ ਅਯੋਗ ਹੋ ਜਾਣਗੇ। ਰਿਪੋਰਟਾਂ ਅਨੁਸਾਰ, ਰਾਜੀਵ ਸ਼ੁਕਲਾ ਕੁਝ ਮਹੀਨਿਆਂ ਲਈ ਅਹੁਦਾ ਸੰਭਾਲਣਗੇ। ਉਹ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ।

ਰਾਜੀਵ ਸ਼ੁਕਲਾ ਬਣੇ BCCI ਦੇ ਕਾਰਜਕਾਰੀ ਪ੍ਰਧਾਨ, ਰੌਜ਼ਰ ਬਿੰਨੀ ਦੀ ਛੁੱਟੀ?

Photo-PTI

Follow Us On

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿੱਚ ਜਲਦੀ ਹੀ ਇੱਕ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈਰਿਪੋਰਟਾਂ ਅਨੁਸਾਰ, BCCI ਪ੍ਰਧਾਨ ਰੌਜ਼ਰ ਬਿੰਨੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨਇਸ ਦੌਰਾਨ, ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਰਿਪੋਰਟਾਂ ਅਨੁਸਾਰ, 27 ਅਗਸਤ ਨੂੰ ਰਾਜੀਵ ਸ਼ੁਕਲਾ ਦੀ ਪ੍ਰਧਾਨਗੀ ਹੇਠ BCCI ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਸੀ। ਇਸ ਦੌਰਾਨ, ਡ੍ਰੀਮ 11 ਨੂੰ ਵਾਪਸ ਲੈਣ ਤੋਂ ਬਾਅਦ ਨਵੀਂ ਸਪਾਂਸਰਸ਼ਿਪ ‘ਤੇ ਚਰਚਾ ਕੀਤੀ ਗਈ। ਸਾਲ 2022 ਵਿੱਚ ਸੌਰਭ ਗਾਂਗੁਲੀ ਦੀ ਜਗ੍ਹਾ ਰੌਜਰ ਬਿੰਨੀ ਨੂੰ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਸੀ। ਹੁਣ ਰੌਜ਼ਰ ਬਿੰਨੀ 70 ਸਾਲ ਦੇ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਉਹ ਜਲਦੀ ਹੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।

ਕੀ ਹਨ ਨਿਯਮ?

BCCI ਦੇ ਸੰਵਿਧਾਨ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ 70 ਸਾਲ ਦੀ ਉਮਰ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਰੌਜ਼ਰ ਬਿੰਨੀ ਇਸ ਅਹੁਦੇ ‘ਤੇ ਬਣੇ ਰਹਿਣ ਦੇ ਅਯੋਗ ਹੋ ਜਾਣਗੇ। ਰਿਪੋਰਟਾਂ ਅਨੁਸਾਰ, ਰਾਜੀਵ ਸ਼ੁਕਲਾ ਕੁਝ ਮਹੀਨਿਆਂ ਲਈ ਅਹੁਦਾ ਸੰਭਾਲਣਗੇ। ਉਹ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ। ਰਾਜੀਵ ਸ਼ੁਕਲਾ 2020 ਤੋਂ BCCI ਦੇ ਉਪ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।

ਰੌਜ਼਼ਰ ਬਿੰਨੀ 1983 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੂੰ 2022 ਵਿੱਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਥਾਂ ‘ਤੇ BCCI ਦਾ ਪ੍ਰਧਾਨ ਬਣਾਇਆ ਗਿਆ ਸੀ। ਸੌਰਭ ਗਾਂਗੁਲੀ 2019 ਤੋਂ 2022 ਤੱਕ BCCI ਦੇ ਪ੍ਰਧਾਨ ਰਹੇ। ਬਿੰਨੀ BCCI ਦਾ ਅਹੁਦਾ ਸੰਭਾਲਣ ਵਾਲੇ ਤੀਜੇ ਸਾਬਕਾ ਕ੍ਰਿਕਟਰ ਹਨ।

ਹੁਣ ਅਗਲਾ ਕਦਮ ਕੀ ਹੋਵੇਗਾ?

ਨੈਸ਼ਨਲ ਸਪੋਰਟਸ ਗਵਰਨੈਂਸ ਕਾਨੂੰਨ ਲਾਗੂ ਹੋਣ ਦੇ ਬਾਵਜੂਦ, BCCI ਅਗਲੇ ਮਹੀਨੇ ਆਪਣੀ ਸਾਲਾਨਾ ਆਮ ਮੀਟਿੰਗ (ਏਜੀਐਮ) ਅਤੇ ਚੋਣਾਂ ਕਰਵਾਏਗਾ। ਅਜਿਹਾ ਇਸ ਲਈ ਹੈ ਕਿਉਂਕਿ ਐਕਟ ਨੂੰ ਅਜੇ ਰਸਮੀ ਤੌਰ ‘ਤੇ ਲਾਗੂ ਨਹੀਂ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਐਕਟ ਨੂੰ ਲਾਗੂ ਹੋਣ ਵਿੱਚ ਚਾਰ ਤੋਂ ਪੰਜ ਮਹੀਨੇ ਹੋਰ ਲੱਗ ਸਕਦੇ ਹਨ। ਇਸ ਲਈ, ਆਉਣ ਵਾਲੀਆਂ ਚੋਣਾਂ ਨੂੰ ਮੁਲਤਵੀ ਨਹੀਂ ਕੀਤਾ ਜਾ ਸਕਦਾ।

BCCI ਸੁਪਰੀਮ ਕੋਰਟ ਦੀ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਬਣਾਏ ਗਏ ਸੰਵਿਧਾਨ ਦੇ ਤਹਿਤ ਕੰਮ ਕਰਦਾ ਹੈ। BCCI ਅਤੇ ਇਸ ਦੀਆਂ ਰਾਜ ਐਸੋਸੀਏਸ਼ਨਾਂ ਦੋਵਾਂ ਨੂੰ ਨਵਾਂ ਕਾਨੂੰਨ ਲਾਗੂ ਹੋਣ ਤੱਕ ਇਸ ਢਾਂਚੇ ਦੀ ਪਾਲਣਾ ਕਰਨੀ ਪਵੇਗੀ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (MYAS) ਨੇ ਸਪੱਸ਼ਟ ਕੀਤਾ ਹੈ ਕਿ ਅਗਲੇ ਨੋਟਿਸ ਤੱਕ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਚੋਣਾਂ ਮੌਜੂਦਾ ਸੰਵਿਧਾਨ ਦੇ ਤਹਿਤ ਹੀ ਹੋਣਗੀਆਂ।