Rishabh Pant LSG Captain: ਰਿਸ਼ਭ ਪੰਤ ਬਣੇ ਲਖਨਊ ਸੁਪਰਜਾਇੰਟਸ ਦੇ ਕਪਤਾਨ , ਤੋੜਿਆ IPLਦਾ ਵੱਡਾ ਰਿਕਾਰਡ

Updated On: 

20 Jan 2025 15:59 PM

Rishabh Pant : ਆਈਪੀਐਲ 2025 ਲਈ ਲਖਨਊ ਸੁਪਰਜਾਇੰਟਸ ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਰਿਸ਼ਭ ਪੰਤ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਕੇਐਲ ਰਾਹੁਲ ਪਿਛਲੇ ਤਿੰਨ ਸਾਲਾਂ ਤੋਂ ਲਖਨਊ ਦੇ ਕਪਤਾਨ ਸਨ। ਰਿਸ਼ਭ ਪੰਤ ਪਹਿਲਾਂ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰ ਚੁੱਕੇ ਹਨ।

Rishabh Pant LSG Captain: ਰਿਸ਼ਭ ਪੰਤ ਬਣੇ ਲਖਨਊ ਸੁਪਰਜਾਇੰਟਸ ਦੇ ਕਪਤਾਨ , ਤੋੜਿਆ IPLਦਾ ਵੱਡਾ ਰਿਕਾਰਡ

ਰਿਸ਼ਭ ਪੰਤ ਨੇ ਤੋੜਿਆ IPLਦਾ ਵੱਡਾ ਰਿਕਾਰਡ

Follow Us On

ਰਿਸ਼ਭ ਪੰਤ ਲਖਨਊ ਸੁਪਰਜਾਇੰਟਸ ਟੀਮ ਦੇ ਕਪਤਾਨ ਬਣ ਗਏ ਹਨ। ਲਖਨਊ ਸੁਪਰਜਾਇੰਟਸ ਨੇ ਆਈਪੀਐਲ 2025 ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕੀਤਾ। ਕੇਐਲ ਰਾਹੁਲ ਨੇ ਪਿਛਲੇ ਤਿੰਨ ਸੀਜ਼ਨਾਂ ਵਿੱਚ ਲਖਨਊ ਦੀ ਕਪਤਾਨੀ ਕੀਤੀ ਸੀ ਪਰ ਇਸ ਸੀਜ਼ਨ ਤੋਂ ਪਹਿਲਾਂ ਹੀ ਟੀਮ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ। ਟੀਮ ਨੇ ਰਿਸ਼ਭ ਪੰਤ ‘ਤੇ ਦਾਅ ਲਗਾਇਆ ਅਤੇ ਉਨ੍ਹਾਂਨੂੰ 27 ਕਰੋੜ ਰੁਪਏ ਦੀ ਰਿਕਾਰਡ ਕੀਮਤ ‘ਤੇ ਖਰੀਦਿਆ ਗਿਆ।ਨਾਲ, ਪੰਤ ਨਾ ਸਿਰਫ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗਾ ਖਿਡਾਰੀ ਬਣ ਗਏ ਹਨ, ਸਗੋਂ ਸਭ ਤੋਂ ਮਹਿੰਗੇ ਕਪਤਾਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।

‘ਪੰਤ ਬਣਨਗੇ ਸਭ ਤੋਂ ਮਹਾਨ ਆਈਪੀਐਲ ਕੈਪਟਨ’

ਲਖਨਊ ਸੁਪਰਜਾਇੰਟਸ ਟੀਮ ਦੇ ਮਾਲਕ ਸੰਜੀਵ ਗੋਇਨਕਾ ਨੇ ਰਿਸ਼ਭ ਪੰਤ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਟੀਮ ਦੀ ਕਮਾਨ ਇਹ ਧੂੰਆਧਾਰ ਵਿਕਟਕੀਪਰ-ਬੱਲੇਬਾਜ਼ ਸੰਭਾਲੇਗਾ। ਇਸ ਐਲਾਨ ਦੇ ਨਾਲ ਹੀ, ਸੰਜੀਵ ਗੋਇਨਕਾ ਨੇ ਦਾਅਵਾ ਕੀਤਾ ਕਿ ਰਿਸ਼ਭ ਪੰਤ ਨਾ ਸਿਰਫ਼ ਇਸ ਟੀਮ ਦੇ ਸਗੋਂ ਪੂਰੇ ਆਈਪੀਐਲ ਦੇ ਸਭ ਤੋਂ ਮਹਾਨ ਕਪਤਾਨ ਸਾਬਤ ਹੋਣਗੇ। ਰਿਸ਼ਭ ਪੰਤ ਆਈਪੀਐਲ 2025 ਵਿੱਚ ਲਖਨਊ ਦੀ ਕਪਤਾਨੀ ਕਰਨਾ ਪੱਕਾ ਹੀ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਉਨ੍ਹਾਂ ਨੂੰ ਨਿਕੋਲਸ ਪੂਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਜੋ ਵੈਸਟਇੰਡੀਜ਼ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਪਰ ਅੰਤ ਵਿੱਚ, ਬਾਜੀ ਪੰਤ ਨੇ ਹੀ ਮਾਰੀ।

ਰਿਸ਼ਭ ਪੰਤ ਨੂੰ ਆਈਪੀਐਲ ਵਿੱਚ ਕਪਤਾਨੀ ਕਰਨ ਦਾ ਚੰਗਾ ਤਜਰਬਾ ਹੈ। ਉਹ 2021 ਵਿੱਚ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣੇ ਸਨ। ਪਰ 2024 ਤੋਂ ਬਾਅਦ, ਉਨ੍ਹਾਂ ਦੇ ਰਸਤੇ ਦਿੱਲੀ ਤੋਂ ਵੱਖ ਹੋ ਗਏ। ਇਸ ਤੋਂ ਬਾਅਦ ਉਹ ਲਖਨਊ ਟੀਮ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਉਨ੍ਹਾਂ ਦਾ ਟੀਚਾ ਟੀਮ ਨੂੰ ਚੈਂਪੀਅਨ ਬਣਾਉਣਾ ਹੋਵੇਗਾ।

ਲਖਨਊ ਨੂੰ ਹੈ ਭਾਰਤੀ ਵਿਕਟਕੀਪਰਸ ਨਾਲ ਲਗਾਅ

ਲਖਨਊ ਸੁਪਰਜਾਇੰਟਸ ਨੇ ਪੰਤ ਨੂੰ ਕਪਤਾਨ ਬਣਾ ਕੇ ਆਪਣੀ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਦਰਅਸਲ, ਪੰਤ ਤੀਜੇ ਭਾਰਤੀ ਵਿਕਟਕੀਪਰ ਹਨ ਜਿਸਨੂੰ ਸੰਜੀਵ ਗੋਇਨਕਾ ਦੀ ਫਰੈਂਚਾਇਜ਼ੀ ਨੇ ਕਪਤਾਨ ਬਣਾਇਆ ਹੈ। ਪੰਤ ਤੋਂ ਪਹਿਲਾਂ ਧੋਨੀ ਪੁਣੇ ਸੁਪਰਜਾਇੰਟ ਦੀ ਕਪਤਾਨੀ ਕਰ ਚੁੱਕੇ ਹਨ। ਇਸ ਤੋਂ ਬਾਅਦ ਕੇਐਲ ਰਾਹੁਲ ਨੂੰ ਕਪਤਾਨ ਬਣਾਇਆ ਗਿਆ।

ਲਖਨਊ ਸੁਪਰਜਾਇੰਟਸ ਦੀ ਸਕਵਾਡ

ਰਿਸ਼ਭ ਪੰਤ, ਨਿਕੋਲਸ ਪੂਰਨ, ਆਯੁਸ਼ ਬਡੋਨੀ, ਰਵੀ ਬਿਸ਼ਨੋਈ, ਮਯੰਕ ਯਾਦਵ, ਮੋਹਸਿਨ ਖਾਨ, ਡੇਵਿਡ ਮਿਲਰ, ਏਡੇਨ ਮਾਰਕਰਮ, ਮਿਸ਼ੇਲ ਮਾਰਸ਼, ਸ਼ਾਹਬਾਜ਼ ਅਹਿਮਦ, ਆਕਾਸ਼ ਸਿੰਘ, ਆਵੇਸ਼ ਖਾਨ, ਅਬਦੁਲ ਸਮਦ, ਆਰੀਅਨ ਜੁਯਾਲ, ਆਕਾਸ਼ ਦੀਪ, ਸ਼ੇਮਰ ਜੋਸਫ਼, ਪ੍ਰਿੰਸ ਯਾਦਵ , ਯੁਵਰਾਜ ਚੌਧਰੀ, ਰਾਜਵਰਧਨ ਹੰਗਰਗੇਕਰ, ਅਰਸ਼ਿਨ ਕੁਲਕਰਨੀ, ਮੈਥਿਊ ਬ੍ਰੀਟਜ਼ਕੇ, ਹਿੰਮਤ ਸਿੰਘ, ਐਮ ਸਿਧਾਰਥ, ਦਿਗਵੇਸ਼ ਸਿੰਘ।