ਨੈਸ਼ਨਲ ਜੂਡੋ ਚੈਂਪੀਅਨਸ਼ਿਪ ‘ਚ ਗੁਰਦਾਸਪੁਰ ਦੇ ਰਘੂ ਨੇ ਜਿੱਤਿਆ ਗੋਲਡ ਮੈਡਲ, ਗਰੀਬੀ ਤੇ ਮੁਸ਼ਕਿਲਾਂ ‘ਚ ਰਹਿ ਕੇ ਇੰਝ ਕਮਾਇਆ ਨਾਮ

Updated On: 

09 Feb 2024 00:02 AM

ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ ਜੂਡੋ ਖਿਡਾਰੀ ਰਘੂ ਮਹਿਰਾ ਦਾ ਪਰਿਵਾਰ ਕਈ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਉਸ ਦੇ ਵੱਡੇ ਭਰਾ ਲਕਸ਼ੈ ਮਹਿਰਾ ਨੇ ਬਿਮਾਰੀ ਦੌਰਾਨ ਆਪਣੇ ਪਿਤਾ ਦੀ ਦਵਾਈ ਦਾ ਖਰਚਾ ਚੁੱਕਿਆ ਅਤੇ ਮਾਂ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਇਆ। ਰਘੂ ਮਹਿਰਾ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਦੀ ਵੀ ਜੂਡੋ ਦੀ ਖੇਡ ਵਿੱਚ ਦਿਲਚਸਪੀ ਸੀ, ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਹ ਆਪਣੀ ਖੇਡ ਨੂੰ ਜਾਰੀ ਨਹੀਂ ਰੱਖ ਸਕਿਆ।

ਨੈਸ਼ਨਲ ਜੂਡੋ ਚੈਂਪੀਅਨਸ਼ਿਪ ਚ ਗੁਰਦਾਸਪੁਰ ਦੇ ਰਘੂ ਨੇ ਜਿੱਤਿਆ ਗੋਲਡ ਮੈਡਲ, ਗਰੀਬੀ ਤੇ ਮੁਸ਼ਕਿਲਾਂ ਚ ਰਹਿ ਕੇ ਇੰਝ ਕਮਾਇਆ ਨਾਮ

ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਗੁਰਦਾਸਪੁਰ ਦੇ ਰਘੂ ਨੇ ਜਿੱਤਿਆ ਗੋਲਡ ਮੈਡਲ, ਗਰੀਬੀ ਤੇ ਮੁਸ਼ਕਿਲਾਂ 'ਚ ਰਹਿ ਕੇ ਇੰਝ ਕਮਾਇਆ ਨਾਮ

Follow Us On

ਪੰਜਾਬ ਦੇ ਗੁਰਦਾਸਪੁਰ ਦੇ ਹੋਣਹਾਰ ਖਿਡਾਰੀ ਨੇ ਕਈ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਬੁੱਧੀ ਅਤੇ ਹੁਨਰ ਦੇ ਚਲਦਿਆਂ ਮੁਹਾਰਤ ਹਾਸਲ ਕੀਤੀ। ਗੁਰਦਾਸਪਰ ਦੇ ਜੂਡੋ ਖਿਡਾਰੀ ਰਘੂ ਮਹਿਰਾ ਨੇ ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ 67ਵੀਂ ਨੈਸ਼ਲਨ ਸਕੂਲ ਖੇਡ ਜੂ਼ਡੋ ਚੈਂਪਿਅਨਸ਼ਿਪ ਵਿੱਚ 17 ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਕੌਮੀ ਪੱਧਰ ਤੇ ਜਿੱਤ ਹਾਸਲ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਹੈ।

ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਨਿਵਾਸੀ ਜੂ਼ਡੋ ਖਿਡਾਰੀ ਰਘੂ ਮਹਿਰਾ ਦਾ ਪਰਿਵਾਰ ਕਈ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਹੈ। ਉਸ ਦੇ ਵੱਡੇ ਭਰਾ ਲਕਸ਼ੈ ਮਹਿਰਾ ਨੇ ਬੀਮਾਰੀ ਦੌਰਾਨ ਪਿਤਾ ਦੀ ਦਵਾਈ ਦਾ ਖਰਚਾ ਚੁੱਕਿਆ ਅਤੇ ਮਾਂ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਕੇ ਪਰਿਵਾਰ ਦਾ ਪਾਲਨ-ਪੋਸ਼ਣ ਕੀਤਾ। ਰਘੂ ਮਹਿਰਾ 10ਵੀਂ ਕਲਾਸ ਦਾ ਵਿਦਿਆਰਥੀ ਹੈ। ਉਨ੍ਹਾਂ ਦੇ ਪਿਤਾ ਨੂੰ ਵੀ ਜੂਡੋ ਖੇਡ ਵਿੱਚ ਰੂਚੀ ਸੀ ਪਰ ਪਰਿਵਾਰਕ ਜਿੰਮਵਾਰੀਆਂ ਕਰੇ ਉਹ ਆਪਣੀ ਖੇਡ ਜਾਰੀ ਨਹੀਂ ਰੱਖ ਪਾਏ।

ਰਘੂ ਨੇ ਆਪਣੇ ਵੱਡੇ ਭਰਾ ਦੇ ਨਾਲ ਸ਼ਹੀਦ ਭਗਤ ਸਿੰਘ ਜੂਡੋ ਕੋਚਿੰਗ ਸੈਂਟਰ ਗੁਰਦਾਸਪੁਰ ਵਿੱਚ ਦਾਖਲਾ ਲਿਆ। ਪਰ ਪਿਤਾ ਦੀ ਕਿਡਨੀ ਦੀ ਬੀਮਾਰੀ ਦੇ ਚੱਲਦੇ ਵੱਡੇ ਭਰਾ ਨੇ ਖੇਡ ਛੱਡ ਦਿੱਤੀ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰ ਲੱਗ ਪਿਆ। ਪਰ ਰਘੂ ਮਹਿਰਾ ਨੇ ਹਾਰ ਨਹੀਂ ਮੰਨੀ। ਰਘੂ ਮਹਿਰਾ ਨੇ ਮਿਹਨਤ ਕੀਤੀ ਅਤੇ ਪਿਛਲੇ ਸਾਲ ਸਾਰੇ ਜੂਨੀਅਰ ਪੱਧਰ ਅਤੇ ਫਿਰ ਕੌਮੀ ਪੱਧਰ ‘ਤੇ ਗੋਲਡ ਮੈਡਲ ਜਿੱਤਿਆ।

Exit mobile version